Punjab Accident News: ਰਾਤ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 2 ਜ਼ਖਮੀ
Advertisement

Punjab Accident News: ਰਾਤ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 2 ਜ਼ਖਮੀ

ਕਸਬਾ ਭੁਨਪਲੀ ਵਿਖੇ ਦੇਰ ਰਾਤ ਹੋਏ ਦੋ ਮੋਟਰਸਾਈਕਲ ਦੀ ਆਪਸੀ ਟੱਕਰ ਵਿੱਚ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਜਿਹਨਾਂ ਵਿੱਚੋਂ ਇੱਕ ਨੌਜਵਾਨ ਲਛਮਣ ਦਾਸ ਉਰਫ ਸੋਨੂੰ ਆਪਣੇ  ਪਿੱਛੇ ਦੋ ਛੋਟੇ ਬੱਚੇ ਤੇ ਅੰਨੀ ਮਾਂ ਛੱਡ ਗਿਆ। ਦੂਸਰਾ ਮ੍ਰਿਤਕ ਨੌਜਵਾਨ ਘਰ ਵਿੱਚ ਵਿਆਹ ਦਾ ਮਾਹੌਲ ਹੋਣ

Punjab Accident News: ਰਾਤ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 2 ਜ਼ਖਮੀ

Punjab Accident News/ ਬਿਮਲ ਕੁਮਾਰ: ਕਸਬਾ ਭੁਨਪਲੀ ਵਿਖੇ ਦੇਰ ਰਾਤ ਹੋਏ ਦੋ ਮੋਟਰਸਾਈਕਲ ਦੀ ਆਪਸੀ ਟੱਕਰ ਵਿੱਚ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਜਿਹਨਾਂ ਵਿੱਚੋਂ ਇੱਕ ਨੌਜਵਾਨ ਲਛਮਣ ਦਾਸ ਉਰਫ ਸੋਨੂੰ ਆਪਣੇ  ਪਿੱਛੇ ਦੋ ਛੋਟੇ ਬੱਚੇ ਤੇ ਅੰਨੀ ਮਾਂ ਛੱਡ ਗਿਆ। ਦੂਸਰਾ ਮ੍ਰਿਤਕ ਨੌਜਵਾਨ ਘਰ ਵਿੱਚ ਵਿਆਹ ਦਾ ਮਾਹੌਲ ਹੋਣ ਦੇ ਚਲਦਿਆਂ ਕਸਬਾ ਭਨੂਪਲੀ ਵਿਖੇ ਕੋਈ ਸਮਾਨ ਲੈਣ ਗਿਆ ਸੀ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਥਹਲੂ ਦਾ ਰਹਿਣ ਵਾਲਾ ਨੌਜਵਾਨ ਲਛਮਣ ਦਾਸ ਉਰਫ ਸੋਨੂੰ ਜੋ ਕਾਫੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਜੋ ਪਲੰਬਰ ਦਾ ਕੰਮ ਕਰ ਆਪਣੇ ਘਰ ਦਾ ਗੁਜਰ ਬਸਰ ਕਰਦਾ ਸੀ। 

ਇਹ ਵੀ ਪੜ੍ਹੋ: Iran Israel War: ਹੁਣ ਮੱਧ ਪੂਰਬ 'ਚ ਹੋਵੇਗੀ ਇੱਕ ਵੱਡੀ ਜੰਗ ! ਇਜ਼ਰਾਈਲ ਨੇ ਈਰਾਨ 'ਤੇ ਕੀਤਾ ਮਿਜ਼ਾਈਲ ਹਮਲਾ 

ਉਹ ਆਪਣੀ ਪਤਨੀ ਨਾਲ ਪਿੰਡ ਭਨੂਪਲੀ ਵਿਖੇ ਹਸਪਤਾਲ ਤੋਂ ਵਾਪਸ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਪਿੰਡ ਦੜੋਲੀ ਨੂੰ ਪਰਤ ਰਹੇ ਨੌਜਵਾਨਾਂ ਦੇ ਮੋਟਰਸਾਈਕਲ ਦੇ ਨਾਲ ਟਕਰਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਉਸ ਦੀ ਘਰਵਾਲੀ ਨੂੰ ਗੰਭੀਰ ਚੋਟਾਂ ਆਈਆਂ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਜੇਰੇ ਇਲਾਜ ਦਾਖਲ ਕਰਵਾਇਆ ਗਿਆ। ਲਛਮਣ ਦਾਸ ਉਰਫ ਸੋਨੂੰ ਪਿੱਛੇ ਦੋ ਛੋਟੇ ਬੱਚੇ ਤੇ ਅੰਨੀ ਮਾਂ ਛੱਡ ਗਿਆ ਜਿਸ ਦੇ ਚਲਦਿਆਂ ਪਿੰਡ ਥਲੂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 

ਪਿੰਡ ਦੜੋਲੀ ਦੇ ਨੌਜਵਾਨ ਆਪਣੇ ਘਰ ਵਿਆਹ ਦੀ ਖੁਸ਼ੀ ਵੀ ਨਹੀਂ ਮਨਾ ਸਕੇ ਕਿ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ।  ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਘਰ ਵਿੱਚ ਵਿਆਹ ਦਾ ਮਾਹੌਲ ਹੋਣ ਦੇ ਚਲਦਿਆਂ ਕਸਬਾ ਭਨੂਪਲੀ ਵਿਖੇ ਕੋਈ ਸਮਾਨ ਲੈਣ ਗਏ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਤੇ ਪਿੱਛੇ ਬੈਠਾ ਨੌਜਵਾਨ ਜਖਮੀ ਹੋ ਗਿਆ ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਮਾਂ ਦੀਆਂ ਅੱਖਾਂ ਚੋਂ ਹੰਜੂ ਰੁਕਣ ਦਾ ਨਾਮ ਨਹੀਂ ਲੈ ਰਹੇ।

Trending news