ਧੂਰੀ ਤੋਂ ਬਾਅਦ ਲੁਧਿਆਣਾ ਪਹੁੰਚੇ ਸੀ. ਐਮ. ਮਾਨ, ਲੁਧਿਆਣਾ ਵਾਸੀਆਂ ਨਾਲ ਕੀਤੇ ਇਹ ਵਾਅਦੇ
Advertisement
Article Detail0/zeephh/zeephh1410178

ਧੂਰੀ ਤੋਂ ਬਾਅਦ ਲੁਧਿਆਣਾ ਪਹੁੰਚੇ ਸੀ. ਐਮ. ਮਾਨ, ਲੁਧਿਆਣਾ ਵਾਸੀਆਂ ਨਾਲ ਕੀਤੇ ਇਹ ਵਾਅਦੇ

ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ 'ਚ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਸੀ. ਐਮ. ਨੇ ਕਿਹਾ ਮੈ ਖੁਦ ਮਕੈਨਿਕ ਰਿਹਾ, ਪੰਜਾਬ ਪੁਰਾਣੇ ਇੰਜਣ ਵਰਗਾ, ਨਵੇਂ ਦੀ ਤਿਆਰੀ ਕਰ ਰਹੇ ਹਾਂ।

 

ਧੂਰੀ ਤੋਂ ਬਾਅਦ ਲੁਧਿਆਣਾ ਪਹੁੰਚੇ ਸੀ. ਐਮ. ਮਾਨ, ਲੁਧਿਆਣਾ ਵਾਸੀਆਂ ਨਾਲ ਕੀਤੇ ਇਹ ਵਾਅਦੇ

ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਦੇ ਮੁੱਖਮੰਤਰੀ ਨੂੰ ਆਉਂਦਾ ਹੈ ਅੱਜ ਲੁਧਿਆਣਾ ਵਿਖੇ ਵਿਸ਼ਵਕਰਮਾ ਦਿਵਸ ਨੂੰ ਸਬੰਧਤ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਲੀਡਰਸ਼ਿਪ ਵੀ ਮੌਜੂਦ ਰਹੀ।

 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਸੂਬੇ ਦੇ ਨੌਜਵਾਨ ਕਿਸੇ ਵੀ ਖੇਤਰ ਦੇ ਵਿਚ ਘਾਟਾ ਨਹੀਂ ਰਹੀ ਉਨ੍ਹਾਂ ਨੂੰ ਇਕ ਦਿਸ਼ਾ ਦਿਖਾਉਣ ਦੀ ਲੋੜ ਹੈ, ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਪੁਰਾਣੇ ਇੰਜਨ ਵਰਗੀ ਹੋ ਗਈ ਹੈ ਜਿਸ ਵਿੱਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਕਈ ਪੁਰਜੇ ਕੱਢ ਲਏ, ਇਸ ਕਰਕੇ ਹੁਣ ਇਸ ਨੂੰ ਨਵਾਂ ਕਰਨ ਲਈ ਸਮਾਂ ਲੱਗੇਗਾ ਅਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਲਗਾਤਾਰ ਉਪਰਾਲੇ ਕਰ ਰਹੇ ਹਾਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਗੇ ਹਾਲ ਜ਼ਰੂਰੀ ਹੈ ਭਗਵੰਤ ਮਾਨ ਨੇ ਸਿਆਸੀ ਪਾਰਟੀਆਂ 'ਤੇ ਤੰਜ ਕੱਸੇ।

 

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਵਿਦੇਸ਼ਾਂ ਵਰਗੀਆਂ ਸੜਕਾਂ ਬਣਾਈਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਜਿੰਨੇ ਵੀ ਟੋਲ ਟੈਕਸ ਲੱਗੇ ਹਨ ਉਹ ਪੁਰਾਣਿਆਂ ਸਰਕਾਰਾਂ ਦੀ ਦੇਣ ਹੈ ਜਿਨ੍ਹਾਂ ਨੂੰ ਖਤਮ ਕਰਨ ਲਈ ਅਸੀਂ ਉਪਰਾਲੇ ਕਰਾਂਗੇ, ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਜੋ ਨਾਜਾਇਜ਼ ਟੋਲ ਟੈਕਸ ਚੱਲ ਰਹੇ ਹਨ ਉਨ੍ਹਾਂ ਨੂੰ ਖਤਮ ਕਰਨ ਲਈ ਵੀ ਅਸੀਂ ਕੰਮ ਕਰਾਂਗੇ।

 

ਭਗਵੰਤ ਮਾਨ ਨੇ ਹਾਲਾਂਕਿ ਇਸ ਦੌਰਾਨ ਕਾਰੋਬਾਰੀਆਂ ਲਈ ਕੋਈ ਵੱਡਾ ਐਲਾਨ ਨਹੀਂ ਕੀਤਾ ਪਰ ਕਾਰੋਬਾਰੀਆਂ ਦੇ ਹੱਕ ਵਿਚ ਗੱਲ ਕਰਦੇ ਉਹ ਜ਼ਰੂਰ ਵਿਖਾਈ ਦਿੱਤੇ, ਸਮਾਗਮ ਵਿਚ ਪਹੁੰਚੇ ਕਾਰੋਬਾਰੀਆਂ ਨੂੰ ਉਮੀਦ ਵੀ ਸੀ ਕਿ ਸ਼ਾਇਦ ਮੁੱਖ ਮੰਤਰੀ ਤੋਂ ਮੰਤਵ ਨਾਲ ਉਨ੍ਹਾਂ ਨੂੰ ਕੋਈ ਰਾਹਤ ਦੇਣਗੇ ਪਰ ਕਿਸੇ ਵੀ ਤਰਾਂ ਦੀ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।

 

WATCH LIVE TV 

Trending news