Punjab Girl Dead Case: ਪੰਜਾਬ 'ਚ ਧੀਆਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ? ਪਟਿਆਲਾ 'ਚ 3 ਲੜਕੀਆਂ ਦੀ ਲਾਸ਼ਾਂ ਬਰਾਮਦ
Advertisement
Article Detail0/zeephh/zeephh2302988

Punjab Girl Dead Case: ਪੰਜਾਬ 'ਚ ਧੀਆਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ? ਪਟਿਆਲਾ 'ਚ 3 ਲੜਕੀਆਂ ਦੀ ਲਾਸ਼ਾਂ ਬਰਾਮਦ

Punjab Girl Dead Case: ਪੰਜਾਬ ਵਿੱਚ ਕਤਲ ਦੀਆਂ ਵਾਰਦਾਤ ਵੱਧ ਰਹੀਆਂ ਹਨ। ਆਏ ਦਿਨ ਪੰਜਾਬ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਹਨ ਜੋ ਕਿ ਸ਼ਰਮਨਾਕ ਹਨ।

 

Punjab Girl Dead Case: ਪੰਜਾਬ 'ਚ ਧੀਆਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ? ਪਟਿਆਲਾ 'ਚ 3 ਲੜਕੀਆਂ ਦੀ ਲਾਸ਼ਾਂ ਬਰਾਮਦ

Punjab Girl Dead Case: ਪੰਜਾਬ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਚਰਮਰਾਈ ਹੋਈ ਹੈ ਕਿ ਅਪਰਾਧੀਆਂ ਵੱਲੋਂ ਬੇਖੌਫ ਹੋ ਕੇ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਆਏ ਦਿਨ ਪੰਜਾਬ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਹਨ ਜੋ ਕਿ ਸ਼ਰਮਨਾਕ ਹਨ। ਪੰਜਾਬ ਵਿੱਚ ਜਿੱਥੇ ਇੱਕ ਪਾਸੇ ਕੁੜੀਆਂ ਦੇ ਹਮਲੇ ਹੋਣ ਦੀ ਖਬਰਾਂ ਅਤੇ ਹੁਣ ਕੁੜੀਆਂ ਦੇ ਲਾਸ਼ਾਂ ਮਿਲਣ ਦੀਆਂ ਸੂਚਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ, ਹੁਸ਼ਿਆਰਪੁਰ ਅਤ ਮੁਹਾਲੀ ਵਿੱਚ ਲੜਕੀ 'ਤੇ ਹਮਲਾ ਕੀਤਾ ਗਿਆ ਸੀ ਅਤੇ ਮੌਤ ਦੇ ਘਾਟ ਉਤਾਰ  ਦਿੱਤਾ ਗਿਆ ਸੀ। ਅੱਜ ਤਾਜਾ ਮਾਮਲਾ ਪੰਜਾਬ ਦੇ ਪਟਿਆਲਾ ਦਾ ਜਿੱਥੇ ਨਹਿਰ ਵਿਚੋਂ ਤਿੰਨ ਲੜਕੀਆਂ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਇੱਕ ਪਰਿਵਾਰ ਦੀਆਂ ਦੋ ਨਾਬਾਲਗ ਲੜਕੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਇੱਕ ਲੜਕੀ ਲਾਪਤਾ ਹੋ ਗਈ ਸੀ। 

ਇਹ ਵੀ ਪੜ੍ਹੋ: Punjab Girl Murder Case: ਪੰਜਾਬ 'ਚ ਧੀਆਂ 'ਤੇ ਹੋ ਰਹੇ ਹਮਲੇ! ਜਿੰਮੇਵਾਰ ਕੌਣ?
 

ਇਨ੍ਹਾਂ ਦੋਵਾਂ ਪਰਿਵਾਰਾਂ 'ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ ਜਦੋਂ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਭਾਖੜਾ ਵਿਚੋਂ ਬਰਾਮਦ ਹੋਈਆਂ। ਤਿੰਨ ਲੜਕੀਆਂ ਨਾਬਾਲਿਗ ਸਨ। ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਨ੍ਹਾਂ ਦੀ ਉਮਰ 14, 15 ਸਾਲ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਰੋਂਦੇ ਹੋਏ ਦੱਸਿਆ ਕਿ ਤਿੰਨੋਂ ਘਰੋਂ ਬਾਹਰ ਨਿਕਲੀਆਂ ਸਨ ਅਤੇ ਭਾਨਰਾ ਇਲਾਕੇ 'ਚ ਦੇਖੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪਰਿਵਾਰ ਤੇ ਲੜਕੀਆਂ ਵਿਚਾਲੇ ਕੋਈ ਝਗੜਾ ਨਹੀਂ ਹੋਇਆ ਸੀ, ਫਿਰ ਇਹ ਸਭ ਕੁਝ ਕਿਵੇਂ ਵਾਪਰ ਗਿਆ ਇਸ ਬਾਰੇ ਕੁਝ ਪਤਾ ਨਹੀਂ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Hoshiarpur Murder Case: ਪਰਿਵਾਰ ਨੇ ਵਿਆਹ ਤੋਂ ਕੀਤਾ ਮਨ੍ਹਾ ਤਾਂ ਲੜਕੇ ਨੇ 18 ਸਾਲਾ ਕੁੜੀ ਦਾ ਕੀਤਾ ਕਤਲ
 

 ਮੁਹਾਲੀ ਦੇ ਨਿੱਜੀ ਹੋਟਲ ਵਿੱਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ
ਗੌਰਤਲਬ ਹੈ ਕਿ ਬੀਤੇ ਦਿਨੀ ਮੁਹਾਲੀ ਦੇ ਨਿੱਜੀ ਹੋਟਲ ਵਿੱਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਮੋਹਾਲੀ ਹੋਟਲ ਵਿੱਚ ਕਤਲ ਹੋਈ ਕੁੜੀ ਦੀ ਪਹਿਚਾਣ ਸੁਨੀਤਾ ਵਜੋਂ ਹੋਈ ਹੈ।  ਘਟਨਾ ਤੋਂ ਬਾਅਦ ਸੁਨੀਲ ਕੁਮਾਰ ਮੌਕੇ ਤੋਂ ਫ਼ਰਾਰ ਸੀ ਅਤੇ ਪੁਲਿਸ ਵੱਲੋਂ ਭਾਲ ਜਾਰੀ ਹੈ।  ਸੁਨੀਲ ਕੁਮਾਰ ਵੱਲੋਂ ਬੀਤੀ ਰਾਤ 10 ਵਜੇ ਦੇ ਤਕਰੀਬਨ ਸੁਨੀਤਾ ਦੇ ਉੱਪਰ ਚਾਕੂ ਦੀ ਮਦਦ ਦੇ ਰਾਹੀਂ ਹਮਲਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਸੁਨੀਲ ਅਤੇ ਸੁਨੀਤਾ ਦੇ ਨਾਲ ਇੱਕ 4 ਸਾਲ ਦਾ ਬੱਚਾ ਵੀ ਮੌਜੂਦ ਸੀ।

ਮੁਹਾਲੀ ਵਿੱਚ ਲੜਕੀ 'ਤੇ ਤਲਵਾਰ ਨਾਲ ਹਮਲਾ
ਮੁਹਾਲੀ ਵਿੱਚ ਨੌਜਵਾਨ ਨੇ ਇੱਕ ਲੜਕੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ 'ਚ ਲੜਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲੜਕੀ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਜਿੱਥੇ ਉਸਦਾ ਮੌਤ ਹੋ ਗਈ ਸੀ।

ਲੁਧਿਆਣਾ ਵਿੱਚ ਨੌਜਵਾਨ ਨੇ ਲੜਕੀ ਉੱਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਲੁਧਿਆਣਾ ਵਿੱਚ ਇਕਤਰਫਾ ਪਿਆਰ ਦੇ ਚਲਦੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ 'ਤੇ ਹਮਲਾ ਕਰ ਦਿੱਤਾ ਸੀ। ਨੌਜਵਾਨ ਨੇ ਟਿਊਸ਼ਨ ਤੋਂ ਵਾਪਸ ਘਰ ਜਾ ਰਹੀ ਲੜਕੀ ਦਾ ਜ਼ਬਰਦਸਤੀ ਹੱਥ ਫੜ ਕੇ ਦੋਸਤੀ ਕਰਨ ਨੂੰ ਕਿਹਾ। ਜਦੋਂ ਵਿਦਿਆਰਥਣ ਨੇ ਮਨ੍ਹਾ ਕੀਤਾ ਤਾਂ ਗੁੱਸੇ 'ਚ ਆਏ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵਿਦਿਆਰਥਣ 'ਤੇ ਹਮਲਾ ਕਰ ਦਿੱਤਾ ਅਤੇ ਬਾਅਦ ਵਿੱਚ ਖੁੱਦ ਨੂੰ ਵੀ ਜਖ਼ਮੀ ਕਰ ਲਿਆ। ਆਲੇ ਦੁਆਲੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਿਆ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਸੀ।

ਹੁਸ਼ਿਆਰਪੁਰ ਵਿੱਚ 18 ਸਾਲਾ ਗੁਰਲੀਨ ਕੌਰ ਦਾ ਕਤਲ
ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ 18 ਸਾਲਾ ਗੁਰਲੀਨ ਕੌਰ ਦੇ ਕਤਲ ਕੇਸ ਵਿੱਚ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਦੇ ਖ਼ਿਲਾਫ਼ 302 ਦਾ ਕੇਸ ਦਰਜ ਕਰ ਲਿਆ ਸੀ। ਉਪਰੋਕਤ ਮਾਮਲਾ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਅਤੇ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਗੜ੍ਹਦੀਵਾਲਾ ਵਿਖੇ ਕੰਪਿਊਟਰ ਸਿੱਖਣ ਲਈ ਜਾਂਦੀ ਸੀ।

 

 

Trending news