Lok sabha elections 2024: ਲੋਕ ਸਭਾ ਚੋਣਾਂ ਕਰਕੇ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਭਖਾਇਆ ਚੋਣ ਪ੍ਰਚਾਰ
Advertisement
Article Detail0/zeephh/zeephh2244394

Lok sabha elections 2024: ਲੋਕ ਸਭਾ ਚੋਣਾਂ ਕਰਕੇ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਭਖਾਇਆ ਚੋਣ ਪ੍ਰਚਾਰ

Punjab Lok sabha elections 2024: ਇਸ ਮੌਕੇ ਸਪੀਕਰ ਰਾਣਾ ਕੇਪੀ ਸਿੰਘ ਅਤੇ ਵਿਜੇ ਇੰਦਰ ਸਿੰਗਲਾ ਵੱਲੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ

 

Lok sabha elections 2024: ਲੋਕ ਸਭਾ ਚੋਣਾਂ ਕਰਕੇ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਭਖਾਇਆ ਚੋਣ ਪ੍ਰਚਾਰ

Punjab Lok sabha elections 2024/ਬਿਮਲ ਸ਼ਰਮਾ: ਕਾਂਗਰਸ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ।  ਇਸੇ ਕੜੀ ਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਡਾ ਮਾਰਕੀਟ ਵਿੱਚ ਵੀ ਉਹਨਾਂ ਵੱਲੋਂ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਰੱਖੀ ਮੀਟਿੰਗ ਨੂੰ ਸੰਬੋਧਨ ਕੀਤਾ। 

ਇਸ ਮੌਕੇ ਸਪੀਕਰ ਰਾਣਾ ਕੇਪੀ ਸਿੰਘ ਅਤੇ ਵਿਜੇ ਇੰਦਰ ਸਿੰਗਲਾ ਵੱਲੋਂ ਕੇਂਦਰ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਤੇ ਉਹਨਾਂ ਕਿਹਾ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ 10 ਸੀਟਾਂ ਕਾਂਗਰਸ ਪਾਰਟੀ ਜਿੱਤੇਗੀ। ਰਾਣਾ ਕੇਪੀ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ 400 ਰੁਪਏ ਮਨਰੇਗਾ ਦੀ ਦਿਹਾੜੀ ਅਤੇ ਪਹਿਲੇ ਸਾਲ ਹੀ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ 'ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ

ਇਸ ਮੌਕੇ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਇਸ ਧਰਤੀ ਦੇ ਉੱਪਰ ਜਿੱਥੇ ਜਿੱਥੇ ਵੀ ਉਹ ਜਾ ਰਹੇ ਹਨ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਉਹਨਾਂ ਦੀ ਚੋਣ ਕੈਂਪੇਨ ਨੂੰ ਦਿੱਤਾ ਜਾ ਰਿਹਾ ਹੈ।। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਚੋਣ ਮੁਹਿੰਮ ਹੋਰ ਭਖੇਗੀ ਤੇ ਲੋਕਾਂ ਵੱਲੋਂ ਵੱਡਾ ਹੁੰਗਾਰਾ ਉਹਨਾਂ ਨੂੰ ਮਿਲੇਗਾ ਤੇ ਉਹ ਇਹ ਚੋਣ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ। 

ਇੱਕ ਸਵਾਲ ਦੇ ਜਵਾਬ ਵਿੱਚ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋੜ ਮੁਤਾਬਿਕ ਉਮੀਦਵਾਰਾਂ ਨੂੰ ਤਬਦੀਲ ਕੀਤਾ ਜਾਂਦਾ ਹੈ ਤੇ ਇਸੇ ਲਈ ਮਨੀਸ਼ ਤਿਵਾੜੀ ਅਤੇ ਰਵਨੀਤ ਬਿੱਟੂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਤਬਦੀਲ ਹੋਏ ਹਨ। ਉਹਨਾਂ ਕਿਹਾ ਕਿ ਪਹਿਲਾਂ ਮੈਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੀ ਸੀ ਤੇ ਇਸ ਵਾਰ ਪਾਰਟੀ ਵੱਲੋਂ ਟਿਕਟ ਦੇ ਕੇ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਭੇਜਿਆ ਗਿਆ ਹੈ ਤੇ ਮੈਂ ਇਸ ਇਲਾਕੇ ਦੀ ਸੇਵਾ ਸੱਚੇ ਤਰੀਕੇ ਦੇ ਨਾਲ ਉਸੇ ਤਰੀਕੇ ਨਾਲ ਕਰਨਾ ਚਾਹੁੰਦਾ ਹਾਂ ਜਿਵੇਂ ਮੈਂ ਸੰਗਰੂਰ ਦੇ ਵਿੱਚ ਪਹਿਲਾਂ ਵੀ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਹੈ।

 ਇਸ ਮੌਕੇ ਸਿੰਗਲਾ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਟੂਰਿਜ਼ਮ ਹੱਬ ਬਣਾਉਣਾ, ਹੜਾਂ ਦੀ ਸਮੱਸਿਆ ਤੋਂ ਸਜ਼ਾ ਲਈ ਇਲਾਕੇ ਦੇ ਲੋਕਾਂ ਨੂੰ ਨਿਜਾਤ ਦਿਵਾਉਣੀ ਉਹਨਾਂ ਦੀ ਪਹਿਲ ਰਹੇਗੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇ ਨਾਲ ਜੁੜੇ ਮੁੱਦਿਆਂ ਤੇ ਕੰਮ ਕਰਦੇ ਹੋਏ ਉਹ ਭਾਰਤ ਸਰਕਾਰ ਤੋਂ ਪੈਸਾ ਲਿਆ ਕੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਲਗਾਉਣਗੇ ਅਤੇ ਇਸ ਹਲਕੇ ਦਾ ਸਰਬ ਪੱਖੀ ਵਿਕਾਸ ਕਰਵਾਉਣਗੇ। 

Trending news