ਜਲੰਧਰ ਦੇ ਮਾਡਲ ਟਾਊਨ ਦੇ ਗੁਰੂ ਘਰ ਵਿੱਚ ਨਿਹੰਗ ਸਿੰਘਾਂ ਵੱਲੋਂ ਗੁਰੂ ਘਰ 'ਚ ਕੁਰਸੀਆਂ, ਬੈਂਚ ਅਤੇ ਸੋਫਿਆਂ ਨੂੰ ਬਾਹਰ ਕਢਵਾਇਆ ਗਿਆ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ।
Trending Photos
Ranjit Singh Dhadrian Wale on Jalandhar Gurudwara news: ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚੋਂ ਫ਼ਰਨੀਚਰ ਕੱਢ ਕੇ ਅੱਗ ਲਾਉਣ ਦੇ ਮਾਮਲੇ 'ਤੇ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਦਾ ਬਿਆਨ ਸਾਹਮਣੇ ਆ ਗਿਆ ਹੈ। ਇਹ ਮੁੱਦਾ ਭਖਦਾ ਹੀ ਜਾ ਰਿਹਾ ਹੈ।
ਦਰਅਸਲ ਕਈ ਨਿਹੰਗ ਸਿੰਘਾਂ ਵੱਲੋਂ ਕਪੂਰਥਲਾ ਦੇ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਗਈ ਸੀ।
ਹੁਣ Jalandhar 'ਚ Gurudwara ਵਿਖੇ ਮੁੱਦੇ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ਅੱਗ ਲਗਾਉਣ ਦੀ news 'ਤੇ Ranjit Singh Dhadrian Wale ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁਰਸੀਆਂ 'ਤੇ ਬੈਠ ਕੇ ਗੁਰੂ ਘਰ ਦੀ ਜਾਂ ਗੁਰੂ ਦੀ ਬੇਅਦਬੀ ਨਹੀਂ ਹੁੰਦੀ।
ਢਡਰੀਆਂ ਵਾਲੇ ਨੇ ਕਿਹਾ ਕਿ ਬੇਅਦਬੀ ਉਹ ਹੁੰਦੀ ਹੈ ਜਿੱਥੇ ਗੁਰੂ ਦਾ ਨਾਮ ਵਰਤ ਕੇ ਨਿਜੀ ਜ਼ਮੀਨਾਂ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ "ਗੋਡੇ ਦੁਖਦੇ ਬਜ਼ੁਰਗਾਂ ਨੇ, ਕਿਹੜੀ ਬੇਅਦਬੀ ਕਰਨੀ ਹੈ"
ਦੱਸ ਦਈਏ ਕਿ ਜਲੰਧਰ ਦੇ ਮਾਡਲ ਟਾਊਨ ਦੇ ਗੁਰੂ ਘਰ ਵਿੱਚ ਨਿਹੰਗ ਸਿੰਘਾਂ ਵੱਲੋਂ ਗੁਰੂ ਘਰ 'ਚ ਕੁਰਸੀਆਂ, ਬੈਂਚ ਅਤੇ ਸੋਫਿਆਂ ਨੂੰ ਬਾਹਰ ਕਢਵਾਇਆ ਗਿਆ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਇਸ ਦੌਰਾਨ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਇਸਦਾ ਸਮਰਥਨ ਕੀਤਾ ਜਾ ਰਿਹਾ ਹੈ ਜਦਕਿ ਕੁਝ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਘਟਨਾ ਸੋਮਵਾਰ ਦੀ ਸ਼ਾਮ ਵਾਪਰੀ ਸੀ ਅਤੇ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਕੁੱਝ ਲੋਕਾਂ ਵੱਲੋਂ ਜਲੰਧਰ ਦੇ ਥਾਣਾ ਨੰਬਰ 6 ਵਿੱਚ ਇੱਕ ਸ਼ਿਕਾਇਤ ਵੀ ਦਰਜ ਕਾਰਵਾਈ ਗਈ ਹੈ। ਇਸ ਦੇ ਨਾਲ ਹੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਲੋਕਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਹੋਰ ਪੜ੍ਹੋ: FIFA World Cup 2022: ਫੀਫਾ ਵਿਸ਼ਵ ਕੱਪ ਸੈਮੀਫਾਈਨਲ ਮੈਚ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਪੜ੍ਹੋ ਪੂਰਾ ਵੇਰਵਾ