ਪੰਜਾਬ ਭਰ 'ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟ੍ਰੀਆਂ, ਲੁਧਿਆਣਾ ਦੇ ਡੀਲਰਾਂ ਅਤੇ ਕੋਲੋਨਾਈਜ਼ਰ ਨੇ ਤਹਿਸੀਲ ਨੂੰ ਜੜਿਆ ਤਾਲਾ
Advertisement

ਪੰਜਾਬ ਭਰ 'ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟ੍ਰੀਆਂ, ਲੁਧਿਆਣਾ ਦੇ ਡੀਲਰਾਂ ਅਤੇ ਕੋਲੋਨਾਈਜ਼ਰ ਨੇ ਤਹਿਸੀਲ ਨੂੰ ਜੜਿਆ ਤਾਲਾ

ਲੁਧਿਆਣਾ ਗਿੱਲ ਰੋਡ ਧਰਨਾ ਲਾਉਣ ਵਾਲੇ ਪ੍ਰਾਪਰਟੀ ਡੀਲਰ 'ਤੇ ਕੋਲੋਨਾਈਜ਼ਰਾਂ ਨੇ ਕਿਹਾ ਕਿ ਸਰਕਾਰ ਨੂੰ ਰੀਅਲ ਅਸਟੇਟ ਤੋਂ ਵੱਡਾ ਰੇਵਿਨਿਊ ਆਉਂਦਾ ਹੈ, ਇਸ ਦੇ ਬਾਵਜੂਦ ਸਰਕਾਰ ਸਾਡੇ ਨਾਲ ਹੀ ਗੱਲ ਬਾਤ ਨਹੀਂ ਕਰ ਰਹੀ। 

ਪੰਜਾਬ ਭਰ 'ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟ੍ਰੀਆਂ, ਲੁਧਿਆਣਾ ਦੇ ਡੀਲਰਾਂ ਅਤੇ ਕੋਲੋਨਾਈਜ਼ਰ ਨੇ ਤਹਿਸੀਲ ਨੂੰ ਜੜਿਆ ਤਾਲਾ

ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਭਰ 'ਚ ਬਿਨਾਂ NOC ਰਜਿਸਟ੍ਰੀਆਂ ਨਾ ਕਰਨ ਦੇ ਮਾਮਲੇ ਵਿਚ ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰਾਂ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ। ਜਿਸ ਨੂੰ ਲੈ ਕੇ ਹੁਣ ਅੱਜ ਤਹਿਸੀਲਾਂ ਦੇ ਵਿਚ ਕੋਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਨੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਵਾ ਦਿੱਤਾ ਅਤੇ ਲੁਧਿਆਣਾ ਸਬ ਤਹਿਸੀਲ ਗਿੱਲ ਰੋਡ 'ਤੇ ਤਾਲਾ ਲਾ ਕੇ ਅਫ਼ਸਰਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ। ਇਸ ਦੌਰਾਨ ਸਰਕਾਰ ਦੇ ਖਿਲਾਫ ਕੋਲੋਨਾਈਜ਼ਰ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਾਡੀਆਂ ਕੁਝ ਕੁ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਸਰਕਾਰ ਦੇ ਖਿਲਾਫ ਨਿੱਤਰੇ ਨੇ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਕੁਨੈਕਸ਼ਨ ਸਰਕਾਰ ਨੇ ਬੰਦ ਕਰ ਦਿੱਤੇ। ਇਸ ਤੋਂ ਇਲਾਵਾ ਜੋ ਕੁਲੇਕਟਰ ਰੇਟ ਵਧਾਏ ਗਏ ਹਨ, ਉਨ੍ਹਾਂ ਨੂੰ ਸਰਕਾਰ ਵਾਪਿਸ ਲਵੇ ਨਾਲ ਹੀ 2022 ਤਕ ਜਿੰਨੀਆਂ ਵੀ ਕਲੋਨੀਆਂ ਬਣੀਆਂ ਨੇ ਉਨ੍ਹਾਂ ਨੂੰ ਵਾਜਿਬ ਕੀਮਤਾਂ ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਕਾਲੋਨਾਈਜ਼ਰਾਂ ਸਗੋਂ ਪ੍ਰਾਪਰਟੀ ਡੀਲਰ, ਲੈਂਡ ਡੀਲਰ, ਆਮ ਲੋਕ, ਵਸੀਕਾ ਨਵੀਸ, ਵਕੀਲ ਤੇ ਸਟੈਂਪ ਪੇਪਰ ਵੇਚਣ ਵਾਲੇ ਵੀ ਬਹੁਤ ਜਿਆਦਾ ਪ੍ਰੇਸ਼ਾਨ ਹਨ।

 

ਸਰਕਾਰ ਦੇ ਖ਼ਜ਼ਾਨੇ ਨੂੰ ਨੁਕਸਾਨ

ਲੁਧਿਆਣਾ ਗਿੱਲ ਰੋਡ ਧਰਨਾ ਲਾਉਣ ਵਾਲੇ ਪ੍ਰਾਪਰਟੀ ਡੀਲਰ 'ਤੇ ਕੋਲੋਨਾਈਜ਼ਰਾਂ ਨੇ ਕਿਹਾ ਕਿ ਸਰਕਾਰ ਨੂੰ ਰੀਅਲ ਅਸਟੇਟ ਤੋਂ ਵੱਡਾ ਰੇਵਿਨਿਊ ਆਉਂਦਾ ਹੈ, ਇਸ ਦੇ ਬਾਵਜੂਦ ਸਰਕਾਰ ਸਾਡੇ ਨਾਲ ਹੀ ਗੱਲ ਬਾਤ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਤਹਿਸੀਲਾਂ ਚ ਕੰਮ ਕਾਰ ਪੂਰੀ ਤਰਾਂ ਠੱਪ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਖਜਾਨਾ ਖ਼ਾਲੀ ਹੋਣ ਦਾ ਦਾਅਵਾ ਕਰ ਰਹੀ ਹੈ ਉੱਥੇ ਹੀ ਜਿਥੋਂ ਰੇਵੈਨਿਓ ਆਉਣਾ ਹੈ ਉਹ ਹੀ ਬੰਦ ਕੀਤਾ।

 

ਬਿਜਲੀ ਦੇ ਨਹੀਂ ਲੱਗ ਰਹੇ ਮੀਟਰ

ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿਚ ਪਾਲਿਸੀ ਨਾ ਆਉਣ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ ਖਾਸ ਕਰਕੇ ਹਾਈਕੋਰਟ ਵੱਲੋਂ ਬਿਜਲੀ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਹਨਾ ਖੇਤਰਾਂ ਵਿਚ ਗ਼ੈਰ ਕਾਨੂੰਨੀ ਕਲੋਨੀਆਂ ਹਨ ਉਨ੍ਹਾਂ ਵਿਚ ਬਿਨਾਂ ਐਨ. ਓ. ਸੀ. ਦੇ ਮੀਟਰ ਨਹੀਂ ਲਗਣਗੇ ਜਿਸ ਕਰਕੇ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਗਰੀਬ ਲੋਕਾਂ ਨੇ ਪਲਾਟ ਲੈ ਕੇ ਨੇ ਉਹਨਾਂ ਦੇ ਘਰ ਬਿਜਲੀ ਦੇ ਮੀਟਰ ਨਹੀਂ ਲਗ ਰਹੇ।

 

ਬਿਨਾਂ NOC ਰਜਿਸਟਰੀ ਬੰਦ

ਪੰਜਾਬ ਸਰਕਾਰ ਨੇ ਬਿਨਾਂ ਐਨ. ਓ. ਸੀ. ਦੇ ਰਜਿਸਟਰੀਆਂ ਪੂਰੀ ਤਰਾਂ ਬੰਦ ਕਰ ਦਿੱਤੀਆਂ ਨੇ ਇਥੋਂ ਤੱਕ ਕੇ ਪੁੱਡਾ ਵੱਲੋਂ ਲੋਕਾਂ ਨੂੰ ਲੀਗਲ ਕਲੋਨੀਆਂ ਲਈ ਵੀ ਐਨ. ਓ. ਸੀ. ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਤਹਿਸੀਲਾਂ 'ਚ ਰਜਿਸਟਰੀਆਂ ਬੰਦ ਹਨ ਅਤੇ ਜਿਹੜੀਆਂ ਹੋ ਰਹੀਆਂ ਨੇ ਉਹ ਵੀ ਅੱਜ ਤੋਂ ਤਹਿਸੀਲਾਂ 'ਚ ਪ੍ਰਦਰਸ਼ਨਕਾਰੀਆਂ ਨੇ ਬੰਦ ਕਰਵਾ ਦਿੱਤੀਆਂ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਹੋ ਰਹੀ ਹੈ, ਕਾਲੋਨਾਈਜ਼ਰਾਂ ਨੇ ਕਿਹਾ ਕਿ ਆਮ ਲੋਕ ਪਹਿਲਾਂ ਹੀ ਖੱਜਲ ਖੁਆਰ ਹੋ ਰਹੇ ਨੇ ਤੇ ਧਰਨੇ ਤੇ ਆਮ ਲੋਕ ਹੀ ਬੈਠੇ ਹਨ।

 

 

Trending news