Sangrur By Elections 2022- ਸੰਗਰੂਰ ਦੀਆਂ ਸੜਕਾਂ 'ਤੇ ਸੀ.ਐਮ. ਦਾ ਰੋਡ ਸ਼ੋਅ, ਆਪ ਉਮੀਦਵਾਰ ਦੇ ਹੱਕ 'ਚ ਮੰਗਿਆ ਲੋਕਾਂ ਦਾ ਸਾਥ
Advertisement
Article Detail0/zeephh/zeephh1221827

Sangrur By Elections 2022- ਸੰਗਰੂਰ ਦੀਆਂ ਸੜਕਾਂ 'ਤੇ ਸੀ.ਐਮ. ਦਾ ਰੋਡ ਸ਼ੋਅ, ਆਪ ਉਮੀਦਵਾਰ ਦੇ ਹੱਕ 'ਚ ਮੰਗਿਆ ਲੋਕਾਂ ਦਾ ਸਾਥ

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਸਮਾਂ ਦੇਣ ਤਾਂ ਜੋ ਵਿਵਸਥਾ ਕਾਇਮ ਕੀਤੀ ਜਾ ਸਕੇ। ਦੱਸ ਦੇਈਏ ਕਿ ਮਾਨ ਦਾ ਕਾਫਲਾ ਭਵਾਨੀਗੜ ਦੀ ਛਬੀਲ ਵਿਖੇ ਰੁਕਿਆ ਸੀ। ਜਿੱਥੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। 

Sangrur By Elections 2022- ਸੰਗਰੂਰ ਦੀਆਂ ਸੜਕਾਂ 'ਤੇ ਸੀ.ਐਮ. ਦਾ ਰੋਡ ਸ਼ੋਅ, ਆਪ ਉਮੀਦਵਾਰ ਦੇ ਹੱਕ 'ਚ ਮੰਗਿਆ ਲੋਕਾਂ ਦਾ ਸਾਥ

ਚੰਡੀਗੜ: ਲੋਕ ਸਭਾ ਹਲਕਾ ਸੰਗਰੂਰ ਉਪ ਚੋਣ ਲਈ ਭਦੌੜ ਅਤੇ ਬਰਨਾਲਾ ਦੇ 23 ਪਿੰਡਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਕੀਤਾ। ਉਹ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਗੁਰਮੇਲ ਸਿੰਘ ਲਈ ਜਨ ਸਮਰਥਨ ਲੈਣ ਆਏ। ਸੀ. ਐਮ. ਰੋਡ ਦਾ ਸ਼ੁਰੂ ਹੋਣ ਦਾ ਸਮਾਂ ਸਵੇਰੇ 8:30 ਸੀ। ਹਾਲਾਂਕਿ ਕਰੀਬ ਤਿੰਨ ਘੰਟੇ ਬਾਅਦ ਰੋਡ ਸ਼ੋਅ ਸ਼ੁਰੂ ਹੋਇਆ। ਰੋਡ ਸ਼ੋਅ ਦੌਰਾਨ ਆਪਣੇ ਸੰਬੋਧਨ ਵਿੱਚ ਸੀ. ਐਮ. ਮਾਨ ਨੇ ਕਿਹਾ ਕਿ ਉਹ ਪੰਜਾਬ ਵਿਚ ਕਈ ਭ੍ਰਿਸ਼ਟ ਲੋਕਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ ਅਤੇ ਕਈਆਂ ਤੇ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਜ਼ਮਾਨਤ ਵੀ ਨਹੀਂ ਲੈਣ ਦੇਣਗੇ।

 

ਸੀ.ਐਮ. ਮਾਨ ਨੇ ਕਿਹਾ ਕਿ ਉਹਨਾਂ ਦਾ ਧਿਆਨ ਨਾਜਾਇਜ਼ ਕਬਜ਼ੇ ਵਾਲੀਆਂ ਜ਼ਮੀਨਾਂ ਨੂੰ ਛੁਡਵਾਉਣ ਵੱਲ ਵੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਹੁਣ ਤੱਕ 5700 ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਈ ਗਈ ਹੈ। ਜਿਸ ਵਿੱਚੋਂ 1900 ਏਕੜ ਜ਼ਮੀਨ ਦਲਿਤ ਭਾਈਚਾਰੇ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਜ਼ਮੀਨ 'ਤੇ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੇ ਨਹੀਂ ਹੋਣ ਦੇਵਾਂਗੇ।

 

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਸਮਾਂ ਦੇਣ ਤਾਂ ਜੋ ਵਿਵਸਥਾ ਕਾਇਮ ਕੀਤੀ ਜਾ ਸਕੇ। ਦੱਸ ਦੇਈਏ ਕਿ ਮਾਨ ਦਾ ਕਾਫਲਾ ਭਵਾਨੀਗੜ ਦੀ ਛਬੀਲ ਵਿਖੇ ਰੁਕਿਆ ਸੀ। ਜਿੱਥੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਗੱਡੀ ਤੋਂ ਹੇਠਾਂ ਉਤਰ ਕੇ ਪਾਣੀ ਪੀਤਾ। ਉਨ੍ਹਾਂ ਨੂੰ ਛਬੀਲ ਦਿੱਤੀ ਗਈ।

Trending news