ਮੁਕਤਸਰ 'ਚ ਕਾਂਗਰਸ ਨੂੰ ਝਟਕਾ, ਦੋ ਦਿੱਗਜ਼ ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਿਲ
Advertisement

ਮੁਕਤਸਰ 'ਚ ਕਾਂਗਰਸ ਨੂੰ ਝਟਕਾ, ਦੋ ਦਿੱਗਜ਼ ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਿਲ

ਸ੍ਰੀ ਮੁਕਤਸਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਦੋ ਵੱਡੇ ਅਤੇ ਦਿੱਗਜ ਪਰਿਵਾਰ ਆਪਣੇ ਸਾਥੀਆਂ ਦੇ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਾਮਲ ਹੋਏ,

 ਮੁਕਤਸਰ 'ਚ ਕਾਂਗਰਸ ਨੂੰ ਝਟਕਾ, ਦੋ ਦਿੱਗਜ਼ ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਿਲ

ਚੰਡੀਗੜ੍ਹ: ਸ੍ਰੀ ਮੁਕਤਸਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਦੋ ਵੱਡੇ ਅਤੇ ਦਿੱਗਜ ਪਰਿਵਾਰ ਆਪਣੇ ਸਾਥੀਆਂ ਦੇ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਾਮਲ ਹੋਏ, ਇਨ੍ਹਾਂ ਪਰਿਵਾਰਾਂ ਦੇ ਵਿੱਚ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਕਾਂਗਰਸ ਦੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਦੇ ਬੇਟੇ ਜਗਜੀਤ ਸਿੰਘ ਬਰਾੜ  ਹਨੀ ਫੱਤਨ ਵਾਲਾ ਕਾਗਰਸ ਛੱਡ ਕੇ ਸ਼੍ਰੋਮਣੀ ਅਕਲੀ ਦਲ ਬਾਦਲ ਪਾਰਟੀ ਵਿਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਾਮਲ ਕੀਤਾ। 

 

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਰਿਵਾਰ ਸਾਡਾ ਪਰਿਵਾਰ ਹੈ ਅੱਜ ਸਾਨੂੰ ਖੁਸ਼ੀ ਹੋਈ ਹੈ ਕੇ ਇਹ ਅੱਜ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਦੱਸ ਦੇਈਏ ਕਿ ਭਾਈ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਲਈ ਹਲਕਾ ਕੋਟਕਪੂਰਾ ਤੋਂ ਲਗਾਤਾਰ ਮਿਹਨਤ ਕਰਦੇ ਆ ਰਹੇ ਹਨ ਅਤੇ ਟਿਕਟ ਦੀ ਦਾਵੇਦਾਰੀ ਦੀ ਲਾਈਨ ਵਿਚ ਸਨ ਪਰ ਪਾਰਟੀ ਦੇ ਵੱਲੋਂ ਕਿਸੇ ਹੋਰ ਵਿਆਕਤੀ ਨੂੰ ਪਾਰਟੀ ਦੀ ਟਿਕਟ ਦੇ ਕੇ ਹਲਕਾ ਕੋਟਕਪੂਰੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਜਿਸ ਤੋਂ ਖਫਾ ਚੱਲ ਰਹੇ ਸਨ ਜਿਸ ਦੇ ਚੱਲਦੇ ਅੱਜ ਭਾਈ ਪਰਿਵਾਰ ਆਪਣੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਦੂਜੇ ਪਾਸੇ 2012 ਤੋਂ ਅਕਾਲੀ ਦਲ ਦਾ ਸਾਥ ਛੱਡ ਆਪਣੇ ਭੂਆ ਦੇ ਬੇਟੇ ਅਤੇ ਮੌਜੂਦਾ ਕਾਂਗਰਸ ਤੇ ਵਿੱਤ ਕਾਂਗਰਸ ਪਾਰਟੀ ਵਿਚ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਭਰਾ ਜਗਜੀਤ ਸਿੰਘ ਬਰਾੜ ਫੱਤਨਵਾਲਾ ਨੇ ਪਰਿਵਾਰ ਅਤੇ ਆਪਣੇ ਸਾਥੀਆਂ ਸਮੇਥ ਪੀਪੀਪੀ ਪਾਰਟੀ ਜੁਆਇਨ ਕੀਤੀ ਅਤੇ 2016 ਦੇ ਵਿੱਚ ਮਨਪ੍ਰੀਤ ਬਾਦਲ ਦੇ ਨਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਕਾਂਗਰਸ ਪਾਰਟੀ ਦੇ  ਪੰਜਾਬ ਪ੍ਰਦੇਸ਼  ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਤੈਨਾਤ ਰਹੇ ਪਰ ਲੰਮਾ ਸਮਾਂ ਪਾਰਟੀ ਦੇ ਵੱਲੋਂ ਫੱਤਨਵਾਲਾ ਪਰਿਵਾਰ ਨੂੰ ਅਣਦੇਖਿਆ ਕਰਨ ਦੇ ਚੱਲਦੇ ਜਗਜੀਤ ਸਿੰਘ ਬਰਾੜ ਹਨੀ ਫੱਤਨਵਲ਼ਾ ਦੇ ਵੱਲੋਂ ਬੀਤੀ ਕੱਲ੍ਹ ਸ਼ਾਮ ਕਾਂਗਰਸ ਪਾਰਟੀ ਵੱਲੋਂ ਦਿੱਤੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅੱਜ ਬਾਅਦ ਦੁਪਹਿਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦੇ ਵਿਚ ਫਿਰ ਤੋਂ ਸ਼ਾਮਿਲ ਹੋਏ।

 

 

ਬਾਦਲ ਨੇ ਕਿਹਾ ਕਿ ਇਨ੍ਹਾਂ ਦੋਨਾਂ ਪਰਿਵਾਰਾਂ ਦੇ ਪਾਰਟੀ ਵਿੱਚ ਮੁੜ ਤੋਂ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਵੀ  ਬਲ ਮਿਲੇਗਾ ਅਤੇ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਬਾਰੇ ਪੁੱਛੇ ਗਏ ਸਵਾਲ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ 42 ਦੇ ਕਰੀਬ ਵੋਟਾਂ ਮਿਲੀਆਂ ਸਨ ਤਾਂ ਸੀਐੱਮ ਕਿਉਂ ਨਹੀਂ ਬਣਾਇਆ ਗਿਆ, ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਚ ਡਿਕਟੇਟਰਸ਼ਿਪ ਚੱਲਦੀ ਹੈ ਅਤੇ ਰਾਹੁਲ ਗਾਂਧੀ ਦੀ ਮਰਜ਼ੀ ਤੋਂ ਬਿਨਾਂ ਉੱਥੇ ਕੁਝ ਵੀ ਨਹੀਂ ਹੁੰਦਾ ਅਤੇ ਕਿਸੇ ਵੀ ਮੈਰਿਟ ਆਧਾਰ ਤੇ ਉਥੇ ਕੋਈ  ਫ਼ੈਸਲਾ ਨਹੀਂ ਕੀਤਾ ਜਾਂਦਾ।

Trending news