SIDHU MOOSEWAL MURDER CASE: ਮੂਸੇਵਾਲਾ ਦੇ ਕਾਤਲਾਂ ਤੋਂ ਜੇਲ੍ਹ ਵਿੱਚ ਮਿਲੇ ਮੋਬਾਈਲ ਫੋਨ
Advertisement
Article Detail0/zeephh/zeephh1354110

SIDHU MOOSEWAL MURDER CASE: ਮੂਸੇਵਾਲਾ ਦੇ ਕਾਤਲਾਂ ਤੋਂ ਜੇਲ੍ਹ ਵਿੱਚ ਮਿਲੇ ਮੋਬਾਈਲ ਫੋਨ

ਤਰਨਤਾਨਰ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਪੁਲਿਸ ਨੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਚੈਕਿੰਗ ਦੌਰਾਨ ਮੂਸੈਵਾਲਾ ਕਲਤ ਕਾਂਡ ਦੇ ਸ਼ਾਰਪ ਸ਼ੂਟਰਾਂ ਦੀ ਬੈਰਕ ਵਿੱਚੋਂ 2 ਫੋਨ ਤੇ 2 ਸਿਮ ਕਾਰਡ ਬਰਾਮਦ ਕੀਤੇ ਗਏ ਹਨ। 

SIDHU MOOSEWAL MURDER CASE:  ਮੂਸੇਵਾਲਾ ਦੇ ਕਾਤਲਾਂ ਤੋਂ ਜੇਲ੍ਹ ਵਿੱਚ ਮਿਲੇ ਮੋਬਾਈਲ ਫੋਨ

ਚੰਡੀਗੜ੍ਹ- ਪੰਜਾਬ ਦੀਆਂ ਜੇਲ੍ਹਾਂ ਅਕਸਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀਆਂ ਹਨ। ਪਰ ਇਸ ਵਾਰ ਜੋ ਹੋਇਆ ਉਸ ਨਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੱਸਦੇਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਸ਼ਾਰਪ ਸ਼ੂਟਰਾਂ ਤੋਂ ਜੇਲ੍ਹ ਵਿੱਚ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਜਿਸ ਨਾਲ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਸਿੱਧੂ ਮੂਸੇਵਾਲੇ ਦਾ ਕਤਲ ਇੱਕ ਹਾਈ ਪ੍ਰੋਫਾਈਲ ਮਾਮਲਾ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਤੋਂ ਇਲਾਵਾ ਦਿੱਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੀ ਅਲਰਟ 'ਤੇ ਹਨ। ਇਸ ਦੇ ਬਾਵਜੂਦ ਜੇਲ੍ਹ ਵਿੱਚੋਂ ਮੂਸੇਵਾਲਾ ਦੇ ਕਾਤਲਾਂ ਤੋਂ ਮੋਬਾਈਲ ਫੋਨ ਮਿਲਣੇ ਵੱਡੇ ਸਵਾਲ ਖੜ੍ਹੇ ਕਰਦਾ ਹੈ। 

ਦੱਸਦੇਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਤਰਨਤਾਰਨ ਜੇਲ੍ਹ ਅੰਦਰ ਬੰਦ ਚੈਕਿੰਗ ਦੌਰਾਨ 2 ਮੋਬਾਇਲ ਫੋਨ ਅਤੇ 2 ਸਿੰਮ ਕਾਰਡ ਬਰਾਮਦ ਹੋਏ ਹਨ। ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਸ਼ਾਮਿਲ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਦੀਪਕ ਅਤੇ ਕਸ਼ਿਸ਼ ਇਸ ਜੇਲ੍ਹ ਵਿੱਚ ਬੰਦ ਹਨ। ਜਿਸ ਬੈਰਕ ਵਿੱਚ ਇਹ ਸ਼ੂਟਰ ਬੰਦ ਹਨ ਉਸ ਬੈਰਕ ਵਿੱਚੋਂ ਹੀ ਪੁਲਿਸ ਵੱਲੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। 

ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਦਾ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਫੋਨ ਜੇਲ੍ਹ ਦੇ ਅੰਦਰ ਤੱਕ ਪਹੁੰਚੇ ਕਿਵੇਂ। ਇਸ ਤੋਂ ਇਲਾਵਾ ਪੁਲਿਸ ਇਹ ਵੀ ਜਾਂਚ ਵਿੱਚ ਜੁੱਟੀ ਹੈ ਕਿ ਇਸ ਫੋਨ ਦੀ ਵਰਤੋ ਕਿਸ ਲਈ ਕੀਤੀ ਗਈ ਤੇ ਫੋਨ ਰਾਹੀ ਕਿਸ ਨਾਲ ਗੱਲਬਾਤ ਹੋਈ। 

WATCH LIVE TV

Trending news