ਸਿੰਘੂ ਬਾਰਡਰ ਕਤਲਕਾਂਡ ਮਾਮਲਾ: ਹੁਣ SIT ਕਰੇਗੀ ਮਾਮਲੇ ਦੀ ਜਾਂਚ
Advertisement

ਸਿੰਘੂ ਬਾਰਡਰ ਕਤਲਕਾਂਡ ਮਾਮਲਾ: ਹੁਣ SIT ਕਰੇਗੀ ਮਾਮਲੇ ਦੀ ਜਾਂਚ

ਸਿਟ  IPS ਵਰਿੰਦਰ ਕੁਮਾਰ, ADGP Cum Director Bureau Of Investigation ਦੀ ਅਗਵਾਈ ਵਿਚ ਬਣੀ ਹੈ।

ਸਿੰਘੂ ਬਾਰਡਰ ਕਤਲਕਾਂਡ ਮਾਮਲਾ: ਹੁਣ SIT ਕਰੇਗੀ ਮਾਮਲੇ ਦੀ ਜਾਂਚ

ਨਵਜੋਤ ਧਾਲੀਵਾਲ: ਸਿੰਘੂ ਬਾਰਡਰ ਕਤਲ ਕਾਂਡ ਮਾਮਲੇ ਦੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕੇਸ ਦੇ ਵਿਚ ਜਾਂਚ ਲਈ ਡੀ ਜੀ ਪੀ ਦੇ ਵੱਲੋਂ ਐਸ ਆਈ ਟੀ (Special Investigation Team) ਦਾ ਗਠਨ ਕੀਤਾ ਗਿਆ ਹੈ।

ਦਰਅਸਲ ਮ੍ਰਿਤਕ ਲਖਬੀਰ ਸਿੰਘ ਦੀ ਭੈਣ ਰਾਜ ਕੌਰ ਦੇ ਵੱਲੋਂ ਤਰਨਤਾਰਨ ਵਿਚ ਥਾਣਾ ਅਮਾਨਤ ਖਾਂ ਦੇ ਵਿਚ ਸ਼ਿਕਾੲਤ ਦਰਜ ਕਰਵਾਈ ਗਈ ਸੀ। ਸਿਟ IPS ਵਰਿੰਦਰ ਕੁਮਾਰ, ADGP Cum Director Bureau Of Investigation ਦੀ ਅਗਵਾਈ ਵਿਚ ਬਣੀ ਹੈ। ਇਸ SIT ਵਿਚ ਇੰਦਰਬੀਰ ਸਿੰਘ ਆਈ.ਪੀ.ਐਸ ,ਹਰਵਿੰਦਰ ਸਿੰਘ ਵਿਰਕ ਐਸ.ਐਸ.ਪੀ ਤਰਨਤਾਰਨ ਵੀ ਸ਼ਾਮਿਲ ਹੋਣਗੇ।ਇਹਨਾਂ 3 ਮੈਂਬਰਾਂ ਦੀ ਟੀਮ ਲਖਬੀਰ ਦੇ ਕਤਲਕਾਂਡ ਮਾਮਲੇ ਦੇ ਬਰੀਕੀ ਦੇ ਨਾਲ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ।

ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ 'ਤੇ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਲਖਬੀਰ ਸਿੰਘ ਦਾ ਨਿਹੰਗ ਸਿੰਘਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਅ ਸੀ।ਜਿਸਤੇ ਨਿਹੰਗ ਸਿੰਘਾਂ ਵੱਲੋਂ ਸਰਬ ਲੋਹ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ।ਨਿਹੰਗ ਸਿੰਘਾਂ ਨੇ ਬਾਅਦ ਵਿਚ ਪੁਲਿਸ ਕੋਲ ਜਾ ਕੇ ਆਤਮ ਸਮਰਪਣ ਕੀਤਾ ਸੀ।ਇਸ ਮਾਮਲੇ ਵਿਚ ਹੁਣ ਤੱਕ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।

WATCH LIVE TV

Trending news