ਸੋਨੀਆ ਮਾਨ ਬੋਲੀ, "ਜਿਊਂਦੇ ਜੀਅ ਸਿੱਧੂ ਮੂਸੇਵਾਲਾ ਦਾ ਵਿਰੋਧ ਕਰਦੇ ਰਹੇ ਤੇ ਹੁਣ ਗੁਰਦਾਸ ਮਾਨ...!"
Advertisement
Article Detail0/zeephh/zeephh1344987

ਸੋਨੀਆ ਮਾਨ ਬੋਲੀ, "ਜਿਊਂਦੇ ਜੀਅ ਸਿੱਧੂ ਮੂਸੇਵਾਲਾ ਦਾ ਵਿਰੋਧ ਕਰਦੇ ਰਹੇ ਤੇ ਹੁਣ ਗੁਰਦਾਸ ਮਾਨ...!"

ਅਦਾਕਾਰਾ ਸੋਨੀਆ ਮਾਨ ਨੇ ਗਾਇਕ ਗੁਰਦਾਸ ਮਾਨ ਦੀ ਹਮਾਇਤ ਕੀਤੀ ਹੈ, ਉਸਨੇ ਕਿਹਾ ਕਿ ਮੈਨੂੰ ਗੁਰਦਾਸ ਮਾਨ ਦਾ ਨਵਾਂ ਗੀਤ ਵਧੀਆ ਲੱਗਿਆ। 

ਸੋਨੀਆ ਮਾਨ ਬੋਲੀ, "ਜਿਊਂਦੇ ਜੀਅ ਸਿੱਧੂ ਮੂਸੇਵਾਲਾ ਦਾ ਵਿਰੋਧ ਕਰਦੇ ਰਹੇ ਤੇ ਹੁਣ ਗੁਰਦਾਸ ਮਾਨ...!"

ਚੰਡੀਗੜ੍ਹ: ਅਦਾਕਾਰਾ ਸੋਨੀਆ ਮਾਨ ਨੇ ਗਾਇਕ ਗੁਰਦਾਸ ਮਾਨ ਦੀ ਹਮਾਇਤ ਕੀਤੀ ਹੈ, ਉਸਨੇ ਕਿਹਾ ਕਿ ਮੈਨੂੰ ਗੁਰਦਾਸ ਮਾਨ ਦਾ ਨਵਾਂ ਗੀਤ ਵਧੀਆ ਲੱਗਿਆ।

 

ਉਸਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬੀ ਮਾਂ ਬੋਲੀ ਲਈ ਕੁਝ ਨਹੀਂ ਕੀਤਾ ਉਹ ਵੀ ਗੁਰਦਾਸ ਮਾਨ ’ਤੇ ਉਂਗਲਾਂ ਚੁੱਕੇ ਰਹੇ ਹਨ। ਗੁਰਦਾਸ ਮਾਨ ਨੂੰ ਬੁਰਾ-ਭਲਾ ਕਹਿਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਅਦਾਕਾਰਾ ਸੋਨੀਆ ਮਾਨ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜਿਹੜੇ ਖ਼ੁਦ ਪਹਿਲਾਂ ਸਵੇਰੇ ਗੁਰਦੁਆਰੇ ਜਾਂਦੇ ਹਨ ਤੇ ਸ਼ਾਮ ਨੂੰ ਪੈੱਗ ਲਾਂਦੇ ਨੇ ਉਹ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਹਨ। ਉਸਨੇ ਕਿਹਾ ਜੇਕਰ ਗੁਰਦਾਸ ਮਾਨ ਨੂੰ ਡੇਰੇ ’ਚ ਜਾਣਾ ਚੰਗਾ ਲੱਗਦਾ ਹੈ ਤਾਂ ਇਸ ਗੱਲ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਾਂ, ਜੇਕਰ ਤੁਹਾਨੂੰ ਡੇਰਾ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਨਾ ਜਾਓ।

 

ਸੋਨੀਆ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੇ ਸਾਰੀ ਉਮਰ ਪੰਜਾਬੀ ਦੀ ਸੇਵਾ ਕੀਤੀ ਹੈ, ਇਸ ਲਈ ਮੈਂ ਉਨ੍ਹਾਂ ਦਾ ਸਮਰਥਨ ਕਰਦੀ ਹਾਂ। ਉਨ੍ਹਾਂ ਦੇਸ਼ਾਂ-ਵਿਦੇਸ਼ਾਂ ’ਚ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕੀਤਾ, ਪੰਜਾਬੀਆਂ ਦਾ ਮਾਣ ਵਧਾਇਆ। ਵਿਰੋਧ ਕਰਨ ਵਾਲੇ ਆਪਣੇ ਅੰਦਰ ਝਾਤੀ ਮਾਰਨ, ਉਨ੍ਹਾਂ ਨੇ ਸਮਾਜ ਅਤੇ ਪੰਜਾਬੀ ਬੋਲੀ ਲਈ ਕੀ ਕੀਤਾ। ਗੁਰਦਾਸ ਮਾਨ ਨੇ ਹਿੰਦੀ ਨੂੰ ਮਾਸੀ ਕਿਉਂ ਕਿਹਾ ਸੀ, ਪਹਿਲਾਂ ਸਮਝ ਲੈਣਾ ਚਾਹੀਦਾ ਹੈ। 

 

ਉਸਨੇ ਕਿਹਾ ਹਿੰਦੀ ਬੋਲਣਾ ਜਾਂ ਆਉਣਾ ਕੋਈ ਮਾੜੀ ਗੱਲ ਨਹੀਂ ਹੈ, ਭਾਵੇਂ ਇਸ ਲਈ ਮੇਰਾ ਵਿਰੋਧੀ ਹੀ ਕਿਉਂ ਨਾ ਹੋਵੇ। ਉਸਨੇ ਕਿਹਾ ਕਿ ਮੈਨੂੰ ਹਰ ਦਿਨ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰੰਤੂ ਮੇਰਾ ਜ਼ਮੀਰ ਜਾਗਦਾ ਹੈ। ਇਸ ਲਈ ਮੈਂ ਗੁਰਦਾਸ ਮਾਨ ਖ਼ਿਲਾਫ਼ ਬੋਲਣ ਵਾਲਿਆਂ ਦਾ ਵਿਰੋਧ ਕਰ ਰਹੀ ਹਾਂ। 

 

Trending news