ਪਟਾਕੇ ਵੇਚਣ ਨੂੰ ਸਖ਼ਤ ਦਿਸ਼ਾ ਨਿਰਦੇਸ਼, ਨਿਯਮ ਨਾ ਮੰਨੇ ਤਾਂ.......
Advertisement
Article Detail0/zeephh/zeephh1375540

ਪਟਾਕੇ ਵੇਚਣ ਨੂੰ ਸਖ਼ਤ ਦਿਸ਼ਾ ਨਿਰਦੇਸ਼, ਨਿਯਮ ਨਾ ਮੰਨੇ ਤਾਂ.......

ਪੰਜਾਬ ਸਰਕਾਰ ਨੇ ਤਿਉਹਾਰਾਂ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜੇਕਰ ਇਹ ਨਿਯਮ ਨਹੀਂ ਮੰਨੇ ਜਾਂਦੇ ਤਾਂ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਟਾਕਿਆਂ ਦੀ ਵਿਕਰੀ ਲਈ ਕਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ।

 

ਪਟਾਕੇ ਵੇਚਣ ਨੂੰ ਸਖ਼ਤ ਦਿਸ਼ਾ ਨਿਰਦੇਸ਼, ਨਿਯਮ ਨਾ ਮੰਨੇ ਤਾਂ.......

ਚੰਡੀਗੜ: ਪੰਜਾਬ ਵਿਚ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਖਾਸ ਤੌਰ 'ਤੇ ਹੁਸ਼ਿਆਰਪੁਰ ਵਿਚ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਤੌਰ 'ਤੇ ਲਾਇਸੰਸ ਜਾਰੀ ਕੀਤਾ ਜਾਵੇਗਾ। ਆਰਜ਼ੀ ਲਾਇਸੈਂਸ ਦੇਣ ਲਈ ਡਰਾਅ ਕੱਢਿਆ ਜਾਵੇਗਾ। ਪਟਾਕਿਆਂ ਦਾ ਲਾਇਸੈਂਸ ਲੈਣ ਲਈ 7 ਅਕਤੂਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

 

ਪਟਾਕਿਆਂ ਵਾਲੀ ਦੁਕਾਨ ਨੂੰ ਮੰਨਣੇ ਪੈਣਗੇ ਨਿਯਮ

ਦੀਵਾਲੀ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ। ਪਟਾਕੇ ਵੇਚਣ ਲਈ ਕੁਝ ਖਾਸ ਨਿਯਮ ਹੋਣਗੇ। ਜਿਹਨਾਂ ਦੀ ਪਾਲਣਾ ਕਰਨੀ ਹੋਵੇਗੀ। ਜੇਕਰ ਇਹ ਨਿਯਮ ਨਾ ਮੰਨੇ ਗਏ ਤਾਂ ਵੱਡੀ ਕਾਰਵਾਈ ਹੋ ਸਕਦੀ ਹੈ। ਜਿਹਨਾਂ ਥਾਵਾਂ ਲਈ ਅਤੇ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਜਾਣਗੇ ਸਿਰਫ਼ ਉਹਨਾਂ ਹੀ ਥਾਵਾਂ ਤੇ ਪਟਾਕੇ ਵੇਚੇ ਜਾ ਸਕਣਗੇ। ਹੁਸ਼ਿਆਰਪੁਰ ਵਿਚ ਕੁਲ 57 ਥਾਵਾਂ 'ਤੇ ਪਟਾਕਿਆ ਦੀ ਵਿਕਰੀ ਹੋਵੇਗੀ।

 

ਇਹਨਾਂ ਥਾਵਾਂ 'ਤੇ ਵੇਚੇ ਜਾਣਗੇ ਪਟਾਕੇ

ਜਿਹਨਾਂ ਥਾਵਾਂ 'ਤੇ ਪਟਾਕੇ ਵੇਚੇ ਜਾਣਗੇ ਉਹਨਾਂ ਵਿਚ ਹੁਸ਼ਿਆਰਪੁਰ ਲਈ 14, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ ਲਈ 6, ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲਈ 6, ਰਾਮਲੀਲਾ ਗਰਾਊਂਡ ਹਰਿਆਣਾ ਲਈ 3, ਬੁੱਲੋਵਾਲ ਖੁੱਲ੍ਹੀ ਥਾਂ, ਚੱਬੇਵਾਲ ਖੁੱਲ੍ਹੀ ਵਿਚ ਇਕ ਸਥਾਨ 'ਤੇ ਇਕ ਲਾਇਸੰਸ ਜਾਰੀ ਕੀਤਾ ਜਾਵੇਗਾ। ਸਬ- ਡਵੀਜ਼ਨ ਗੜ੍ਹਸ਼ੰਕਰ ਲਈ ਮਿਲਟਰੀ ਗਰਾਊਂਡ ਲਈ 4, ਮਾਹਿਲਾਪੁਰ-ਫਗਵਾੜਾ ਰੋਡ 'ਤੇ ਨਗਰ ਪੰਚਾਇਤ ਮਾਹਿਲਾਪੁਰ ਲਈ 3, ਕੋਟ ਫਤੂਹੀ 'ਚ ਬਿੰਜੋ ਰੋਡ 'ਤੇ ਖਾਲੀ ਜਗ੍ਹਾ ਲਈ 2 ਲਾਇਸੈਂਸ ਜਾਰੀ ਕੀਤੇ ਜਾਣਗੇ।

 

WATCH LIVE TV 

 

Trending news