ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਸੀ ਐਮ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਗੁੰਡਾ ਹੈ, ਮਰਡਰ ਤਕ ਕਰਵਾਏ ਹਨ ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਪਾਲੇ, ਗੁੰਡਾਗਰਦੀ ਦਾ ਰਾਜ ਕਰਦਾ ਜਿਸਦਾ ਹਿਸਾਬ ਲਿਆ ਜਾਵੇਗਾ ।
Trending Photos
ਪਰਮਵੀਰ ਰਿਸ਼ੀ/ਡੇਰਾ ਬਾਬਾ ਨਾਨਕ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਿਲੇ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਪਹੁੰਚੇ, ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਉਮੀਦਵਾਰ ਰਵਿਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਰੋਡ ਸ਼ੋ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਉਮੀਦਵਾਰ ਦੇ ਹੱਕ ਵਿੱਚ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿਚ ਰੈਲੀ ਕਰਦੇ ਹੋਏ ਲੋਕਾਂ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਪ੍ਰੈਸ ਵਾਰਤਾ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਸੀ ਐਮ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਗੁੰਡਾ ਹੈ, ਮਰਡਰ ਤਕ ਕਰਵਾਏ ਹਨ ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਪਾਲੇ, ਗੁੰਡਾਗਰਦੀ ਦਾ ਰਾਜ ਕਰਦਾ ਜਿਸਦਾ ਹਿਸਾਬ ਲਿਆ ਜਾਵੇਗਾ ਜੇਲ ਮਨਿਸਟਰ ਨੂੰ ਜੇਲ ਵਿਚ ਡੱਕਾਂਗੇ ਲੋਕ ਬਦਲਾਅ ਚਾਹੁੰਦੇ ਹਨ।
WATCH LIVE TV
ਮੋਗਾ ਰੈਲੀ ਪੰਜਾਬ ਅੰਦਰ ਆਉਣ ਵਾਲੇ ਅਕਾਲੀ ਦਲ ਦੇ ਤੂਫ਼ਾਨ ਦਾ ਸੰਕੇਤ ਹੈ ਅਸਥਾਨਾ ਕੇਸ ਨੂੰ ਲੈਕੇ ਅਫਸਰਾਂ ਉਪਰ ਝੂਠੇ ਕੇਸ ਦਰਜ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਕੋਈ ਵੀ ਅਫਸਰ ਤਿਆਰ ਨਹੀਂ ਹੋ ਰਿਹਾ, ਹੁਣ ਤਰੱਕੀਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਓਹਨਾ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਕਿ ਜਿਸਨੇ ਇਹ ਕਰਵਾਇਆ ਉਸਦਾ ਕੱਖ ਨਾ ਰਹੇ ਅਤੇ ਇਸ ਤੋਂ ਹੀ ਅੰਦਾਜ਼ਾ ਲਗਾ ਲੋ ਕੇ ਕੈਪਟਨ ਦਾ ਕ਼ੀ ਹਾਲ ਹੋਇਆ ਹੈ ।