Swaraj 50 years Celebrated: 1974 ਵਿੱਚ ਸ਼ੁਰੂ ਹੋਏ ਸਵਰਾਜ ਦੇ 50 ਸਾਲ ਪੂਰੇ ਹੋ ਗੇਏ ਹਨ। ਸਭ ਤੋਂ ਪਹਿਲਾ ਟਰੈਕਟਰ ਤਿਆਰ ਕੀਤਾ ਗਿਆ ਕਿ ਉਸਦਾ ਨਾਮ 'SWARAJ 724'।
Trending Photos
Swaraj 50 years Celebrated: ਸਵਰਾਜ ਟਰੈਕਟਰਜ਼ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ, ਸੀਈਓ ਹਰੀਸ਼ ਚਵਾਨ ਹਰੀ ਕ੍ਰਾਂਤੀ ਦੇ ਨਾਲ ਸ਼ੁਰੂ ਹੋਈ ਯਾਤਰਾ 'ਤੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਹੈ। 1974 ਵਿੱਚ ਸ਼ੁਰੂ ਹੋਏ SWARAJ ਨੂੰ 50 ਸਾਲ ਪੂਰੇ ਹੋ ਗਏ ਹਨ। ਸਭ ਤੋਂ ਪਹਿਲਾ ਟਰੈਕਟਰ ਤਿਆਰ ਕੀਤਾ ਗਿਆ ਕਿ ਉਸਦਾ ਨਾਮ 'SWARAJ 724'।
1947 ਦੀ ਵੰਡ ਤੋਂ ਬਾਅਦ ਜਿੱਥੇ ਇੱਕ ਪਾਸੇ ਦੇਸ਼ ਦੇ ਸਾਹਮਣੇ ਅੰਨ ਦਾ ਸੰਕਟ ਸੀ ਤਾਂ 1966 ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੁੰਦੀ ਹੈ ਪਰ ਹਰੀ ਕ੍ਰਾਂਤੀ ਦੇ ਲਈ ਬਹੁਤ ਸਾਰੀ ਮਸ਼ੀਨਰੀ ਦੀ ਲੋੜ ਸੀ ਅਤੇ ਇਸੇ ਨੂੰ ਦੇਖਦੇ ਹੋਏ 1974 ਦੇ ਵਿੱਚ ਪੰਜਾਬ ਟਰੈਕਟਰ ਲਿਮਿਟਡ ਵੱਲੋਂ ਸਵਰਾਜ ਨੂੰ ਜਨਮ ਦਿੱਤਾ ਗਿਆ ਜਿਸ ਦੇ ਨਾਲ ਭਾਰਤ ਨੂੰ ਖੇਤੀ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਮਦਦ ਕੀਤੀ।
ਸਵਰਾਜ ਦੇਸ਼ ਭਰ ਦੇ ਕਿਸਾਨਾਂ ਦਾ ਚਹੇਤਾ ਟਰੈਕਟਰ ਬਣਿਆ
ਸਵਰਾਜ ਵੱਲੋਂ ਆਪਣੇ 724, 735 ਅਤੇ 855 ਟਰੈਕਟਰਾਂ ਦੇ ਜਰੀਏ ਕਿਸਾਨਾਂ ਵਿੱਚ ਵਿਸ਼ਵਾਸ ਬਣਾਇਆ ਤੇ ਇਹ ਭਾਰਤ ਦਾ ਪਹਿਲਾ ਆਪਣਾ ਟਰੈਕਟਰ ਸੀ 2007 ਵਿੱਚ ਸਵਰਾਜ ਮਹਿੰਦਰਾ ਗਰੁੱਪ ਦਾ ਹਿੱਸਾ ਬਣਿਆ ਜਿਸ ਦੇ ਨਾਲ ਸਵਰਾਜ ਦੇਸ਼ ਭਰ ਦੇ ਕਿਸਾਨਾਂ ਦਾ ਚਹੇਤਾ ਟਰੈਕਟਰ ਬਣਿਆ।
ਸਵਰਾਜ ਸਭ ਤੋਂ ਵੱਧ ਵਿਕਣ ਵਾਲਾ ਟਰੈਕਟਰ
ਅੱਜ ਸਵਰਾਜ ਵੱਲੋਂ ਕੇਵਲ ਟਰੈਕਟਰ ਹੀ ਨਹੀਂ ਬਲਕਿ ਖੇਤੀ ਨਾਲ ਜੁੜੇ ਹੋਰ ਬਹੁਤ ਸਾਰੇ ਮਿਸ਼ਨਰੀ ਤਿਆਰ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਸਵਰਾਜ ਵੱਲੋਂ ਟਰੈਕਟਰਾਂ ਦੀਆਂ ਅਲੱਗ ਅਲੱਗ ਵਨਗੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸਵਰਾਜ ਨੇ ਆਪਣੀ ਵਧੀਆ ਕੁਆਲਿਟੀ ਲਈ ਡੈਮਿੰਗ ਮੈਡਲ ਹਾਸਲ ਕੀਤਾ ਹੈ ਅਤੇ ਨਾਲ ਹੀ ਜਪਾਨ ਤੋਂ ਟੀਪੀਐਮ ਐਕਸੀਲੈਂਸ ਅਵਾਰਡ ਸਵਰਾਜ ਨੂੰ ਮਿਲ ਚੁੱਕਿਆ ਹੈ।