ਤਲਵੰਡੀ ਸਾਬੋ ਕੀ ਵਿੱਚ ਇੱਕ ਸਰਕਾਰੀ ਅਧਿਆਪਕ ਨੂੰ ਉਸ ਦੇ ਸਾਥੀ ਸਮੇਤ ਚਿੱਟੇ ਨਾਲ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਧਿਆਪਕ ਨਾਲ ਦੇ ਹੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਵੀ ਸਪੋਰਟਸ ਅਧਿਆਪਕ ਹੈ।
Trending Photos
ਚੰਡੀਗੜ੍ਹ- ਆਏ ਦਿਨ ਪੰਜਾਬ ਵਿੱਚ ਨੌਜਵਾਨਾਂ ਦੀ ਨਸ਼ੇ ਨਾਲ ਝੂਮਦੇ ਜਾਂ ਫਿਰ ਟੀਕੇ ਲਗਾਉਂਦੇ ਦੀ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਨਸ਼ੇ ਦੀ ਦਲਦਲ ਨੇ ਪੰਜਾਬ ਦੇ ਨੌਜਵਾਨਾਂ ਤੇ ਬੱਚਿਆਂ ਤੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਰਕਾਰ ਦੇ ਨਾਲ ਨਾਲ ਸਮਾਜ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੇ ਆਉਣ ਵਾਲੇ ਭਵਿੱਖ ਨੂੰ ਬਚਾਇਆ ਜਾ ਸਕੇ। ਪਰ ਆਏ ਦਿਨ ਨਸ਼ੇ ਦੇ ਮਾਮਲੇ ਸਾਹਮਣੇ ਆਉਣੇ ਪ੍ਰਸ਼ਾਸਨ ਤੇ ਸਰਕਾਰਾਂ 'ਤੇ ਵੱਡੇ ਸਵਾਲ ਖੜੇ ਕਰਦਾ ਹੈ।
ਤਲਵੰਡੀ ਸਾਬੋ ਕੀ ਤੋਂ ਚਿੰਤਾਜਨਕ ਖਬਰ ਸਾਹਮਣੇ ਆਈ ਜਿਥੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅਧਿਆਪਕ ਦੇ ਨਾਲ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾ ਕੋਲੋ ਚਿੱਟੇ ਦੀ ਬਰਾਮਦਗੀ ਹੋਈ ਤੇ ਇੱਕ ਮੋਟਰਸਾਈਕਲ ਵੀ ਕਾਬੂ ਕੀਤਾ ਗਿਆ ਹੈ।
ਦੱਸਦੇਈਏ ਕਿ ਅਧਿਆਪਕ ਤਲਵੰਡੀ ਸਾਬੋ ਕੀ ਦਾ ਰਹਿਣ ਵਾਲਾ ਹੈ ਤੇ ਨਾਲ ਦੇ ਹੀ ਪਿੰਡ ਵਿੱਚ ਸਪੋਰਟਸ ਦਾ ਸਰਕਾਰੀ ਅਧਿਆਪਕ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਇਸ ਅਧਿਆਪਕ ਨੂੰ ਆਪਣੇ ਸਾਥੀ ਨਾਲ ਜਾਂਦੇ ਹੋਏ ਰੋਕਿਆ ਤਾਂ ਉਸ ਕੋਲੋ ਚਿੱਟੇ ਦੀ ਬਰਮਾਦਗੀ ਕੀਤੀ ਗਈ। ਸਮਾਜ ਤੇ ਵਿਦਿਆਰਥੀਆਂ ਲਈ ਇਹ ਅਧਿਅਪਕ ਕਿੰਨਾ ਖਤਰਨਾਕ ਸੀ ਜਿਹੜਾ ਬੱਚਿਆਂ ਨੂੰ ਨਸ਼ੇ 'ਤੇ ਲਗਾ ਰਿਹਾ ਸੀ। ਸਪਰੋਟਸਅਧਿਆਪਕ ਜਿਹੜੇ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਹਨ ਤੇ ਉਹ ਸਕੂਲ ਜਿਥੇ ਬੱਚੇ ਪੜਨ ਲਈ ਜਾਂਦੇ ਹਨ ਜਦੋਂ ਚਿੱਟੇ ਦਾ ਅੱਡਾ ਬਣ ਜਾਣ ਤਾਂ ਫਿਰ ਸਵਾਲ ਤਾਂ ਖੜੇ ਹੋਣੇ ਲਾਜ਼ਮੀ ਹਨ। ਸਰਕਾਰੀ ਅਧਿਆਪਕ ਤੋਂ ਨਸ਼ਾ ਫੜਿਆ ਜਾਣਾ ਪੰਜਾਬ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹੀ ਤਲਵੰਡੀ ਸਾਬੋ ਕੀ ਅਧੀਨ ਆਉਂਦੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸਕੂਲ ਵਿੱਚ ਇੱਕ 20 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਸੀ। ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਜਾ ਰਿਹਾ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ। ਪਿੰਡ ਵਾਲਿਆਂ ਨੇ ਦੱਸਿਆ ਸੀ ਕਿ ਇੱਕ ਮਹੀਨੇ ਦੇ ਅੰਦਰ ਨਸ਼ੇ ਨਾਲ ਦੂਸਰੀ ਮੌਤ ਸੀ। ਇਸ ਦੇ ਨਾਲ ਹੀ ਪਿੰਡ ਵਾਲਿਆ ਨੇ ਸਵਾਲ ਵੀ ਖੜੇ ਕੀਤੇ ਸੀ ਕਿ ਨਸ਼ਾ ਆਮ ਮਿਲ ਜਾਂਦਾ ਹੈ ਪ੍ਰਸ਼ਾਸਨ ਨੂੰ ਇਸ ਦੀ ਰੋਕ ਤੇ ਵੱਡੇ ਕਦਮ ਚੁੱਕਣੇ ਚਾਹੀਦੇ ਹਨ।
WATCH LIVE TV