ਭਾਰਤ ਵਿੱਚ 5 ਸਤੰਬਰ ਨੂੰ ਡਾ. ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਡਾ. ਰਾਧਾ ਕ੍ਰਿਸ਼ਨਨ ਨੂੰ 1954 ਈ: ਵਿੱਚ ਦੇਸ਼ ਦੇ ਸਰਵਉੱਚ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ “ਸਰ” ਦਾ ਖਿਤਾਬ, ਬ੍ਰਿਟਿਸ਼ ਆਰਡਰ ਆਫ ਮੈਰਿਟ, ਜਰਮਨ ਪੁਸਤਕ ਟਰੇਡ ਸ਼ਾਂਤੀ ਪੁਰਸਕਾਰ ਆਦਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ਼ ਨਿਵਾਜਿਆ ਗਿਆ।
Trending Photos
ਚੰਡੀਗੜ੍ਹ- ਵਿਸ਼ਵ ਦੇ ਹਰ ਸਮਾਜ ਅਤੇ ਦੇਸ਼ ਵਿੱਚ ਅਧਿਆਪਕ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਹਰ ਵਿਅਕਤੀ ਦੀ ਕਾਮਯਾਬੀ ਪਿੱਛੇ ਉਸਦੇ ਅਧਿਆਪਕ ਦਾ ਅਕੱਥ ਤੇ ਅਸੀਮ ਯੋਗਦਾਨ ਹੁੰਦਾ ਹੈ। ਅਧਿਆਪਕ ਆਪਣੇ ਵਿਦਿਆਰਥੀ ਦਾ ਦੋਸਤ, ਮਾਰਗ-ਦਰਸ਼ਕ, ਆਦਰਸ਼, ਸਲਾਹਕਾਰ ਤੇ ਦਾਰਸ਼ਨਿਕ ਹੁੰਦਾ ਹੈ ਜੋ ਜ਼ਿੰਦਗੀ ਜਿਉਣ ਦਾ ਤਰੀਕਾ, ਰਿਸ਼ਤਿਆਂ ਦੀ ਪਹਿਚਾਣ ਤੇ ਜੀਵਨ ਦੀ ਸੋਝੀ ਸਿਖਾਉਂਦਿਆਂ ਹਨੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। ਅਧਿਆਪਕ ਅਤੇ ਜੀਵਨ ਨੂੰ ਅਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰ ਕੇ ਖ਼ੁਸ਼ਹਾਲ, ਸੁਖਾਲਾ, ਉੱਤਮ, ਸ਼ਿਸ਼ਟ ਅਤੇ ਸਭਿਅਕ ਬਣਾਉਂਦਾ ਹੈ।
5 ਸਤੰਬਰ ਅਧਿਆਪਕ ਦਿਵਸ
ਭਾਰਤ ਵਿੱਚ 5 ਸਤੰਬਰ ਨੂੰ ਡਾ. ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। 5 ਸਤੰਬਰ 1888 ਨੂੰ ਚੇਨਈ ਤੋਂ ਲਗਪਗ 200 ਕਿਲੋਮੀਟਰ ੳੱਤਰ ਪੱਛਮ ਵਿੱਚ ਮੌਜੂਦ ਇੱਕ ਛੌਟੇ ਜਿਹੇ ਕਸਬੇ ਤਿਰੂਤਾਣੀ ਵਿੱਚ ਡਾ ਰਾਧਾਕ੍ਰਿਸ਼ਨਨ ਦਾ ਜਨਮ ਹੋਇਆ ਸੀ। ਉਹ ਇੱਕ ਉੱਘੇ ਦਾਰਸ਼ਨਿਕ ਵਿਦਵਾਨ, ਰਾਜਨੀਤੀਵਾਨ ਤੇ ਮਹਾਨ ਅਧਿਆਪਕ ਸਨ। ਉਹ ਅਧਿਆਪਨ ਕਿੱਤੇ ਪ੍ਰਤੀ ਆਪਣੀ ਮਿਹਨਤ ਤੇ ਲਗਨ ਸਦਕਾ 20 ਸਾਲ ਦੀ ਉਮਰ ਵਿੱਚ ਹੀ ਮਦਰਾਸ ਪ੍ਰੈਜ਼ੀਡੈਂਸੀ ਕਾਲਜ ਵਿਖੇ ਫਿਲ਼ਾਸਫੀ ਵਿਭਾਗ ਦੇ ਪ੍ਰੋਫੈਸਰ ਬਣੇ। ਡਾ. ਰਾਧਾ ਕ੍ਰਿਸ਼ਨਨ ਨੂੰ 1954 ਈ: ਵਿੱਚ ਦੇਸ਼ ਦੇ ਸਰਵਉੱਚ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ “ਸਰ” ਦਾ ਖਿਤਾਬ, ਬ੍ਰਿਟਿਸ਼ ਆਰਡਰ ਆਫ ਮੈਰਿਟ, ਜਰਮਨ ਪੁਸਤਕ ਟਰੇਡ ਸ਼ਾਂਤੀ ਪੁਰਸਕਾਰ ਆਦਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ਼ ਨਿਵਾਜਿਆ ਗਿਆ।
ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜ਼ੋ ਕਿ ਧਰਮ ਖੇਤਰ ਦੇ ਕਲਿਆਣ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ ਇਸਾਈ ਭਾਈਚਾਰੇ ਦੇ ਵਿਅਕਤੀ ਸਨ। ਜੀਵਨ ਦੇ ਸਫਰ ਵਿੱਚ ਉੱਚੇ ਅਹੁਦਿਆਂ ‘ਤੇ ਰਹਿਣ ਦੇ ਦੌਰਾਨ ਸਿੱਖਿਆ ਜਗਤ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਬਣਿਆ ਰਿਹਾ। 17 ਅਪੈ੍ਲ ,1975 ਨੂੰ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਲੰਬੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗ ਦਿੱਤੀ। ਪਰ ਸਿੱਖਿਆ ਜਗਤ ਵਿੱਚ ਉਨ੍ਹਾਂ ਦੇ ਕੰਮਾਂ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਨਿਘਾਰ ਆ ਰਿਹਾ ਹੈ ਜਿਸ ਦੇ ਸਮਾਜਿਕ, ਵਾਤਾਵਰਨਿਕ ਤੇ ਹੋਰ ਬਹੁਤ ਸਾਰੇ ਕਾਰਨ ਹਨ।ਸਾਨੂੰ ਇਹਨਾਂ ਕਾਰਨਾਂ ਨੂੰ ਨਾ ਕੇਵਲ ਤਲਾਸ਼ਣ ਦੀ ਲੋੜ ਹੈ ਬਲਕਿ ਅਧਿਆਪਕ ਦੇ ਮਾਣ-ਸਨਮਾਨ ਤੇ ਅਦਬ-ਸਤਿਕਾਰ ਨੂੰ ਬਹਾਲ ਕਰਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਸਾਡੇ ਵੱਲੋਂ ਅਧਿਆਪਕ ਦਿਵਸ ਮਨਾਉਣਾ ਸਫ਼ਲ ਸਿੱਧ ਹੋਵੇਗਾ।
WATCH LIVE TV