17 ਸਾਲਾਂ ਧੀ ਦਾ ਸ਼ਰਮਨਾਕ ਕਾਰਾ, ਝਿੜਕਣ ’ਤੇ ਮਾਂ ਨੂੰ ਦਿੱਤੀ ਲੂੰ-ਕੰਢੇ ਖੜ੍ਹੇ ਕਰਨ ਦੇਣ ਵਾਲੀ ਸਜ਼ਾ
Advertisement
Article Detail0/zeephh/zeephh1506554

17 ਸਾਲਾਂ ਧੀ ਦਾ ਸ਼ਰਮਨਾਕ ਕਾਰਾ, ਝਿੜਕਣ ’ਤੇ ਮਾਂ ਨੂੰ ਦਿੱਤੀ ਲੂੰ-ਕੰਢੇ ਖੜ੍ਹੇ ਕਰਨ ਦੇਣ ਵਾਲੀ ਸਜ਼ਾ

ਮਾਂ ਨੇ ਉਸਨੂੰ ਪ੍ਰੇਮੀ ਨਾਲ ਘੁੰਮਣ ਜਾਣ ’ਤੇ ਝਿੜਕਿਆ ਸੀ,  ਇਸ ਗੱਲ ਤੋਂ ਨਰਾਜ਼ ਹੋਈ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਮਾਂ ਨੂੰ ਮਾਰਨ ਦੀ ਯੋਜਨਾ ਬਣਾਈ।

17 ਸਾਲਾਂ ਧੀ ਦਾ ਸ਼ਰਮਨਾਕ ਕਾਰਾ, ਝਿੜਕਣ ’ਤੇ ਮਾਂ ਨੂੰ ਦਿੱਤੀ ਲੂੰ-ਕੰਢੇ ਖੜ੍ਹੇ ਕਰਨ ਦੇਣ ਵਾਲੀ ਸਜ਼ਾ

Teegager girl kills mother in Thane: ਪਿਆਰ ’ਚ ਇਨਸਾਨ ਅਜਿਹਾ ਅੰਨ੍ਹਾ ਹੋ ਜਾਂਦਾ ਹੈ ਕਿ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਥੋੜਾ ਵੀ ਨਹੀਂ ਸੋਚਦਾ। ਅਜਿਹਾ ਹੀ ਮਾਮਲਾ ਮੁੰਬਈ ਦੇ ਥਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਧੀ ਨੇ ਮਾਂ ਨੂੰ ਇਸ ਗੱਲ ’ਤੇ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਮਾਂ ਨੇ ਉਸਨੂੰ ਪ੍ਰੇਮੀ ਨਾਲ ਘੁੰਮਣ ਜਾਣ ’ਤੇ ਝਿੜਕਿਆ ਸੀ। 

ਇਸ ਗੱਲ ਤੋਂ ਨਰਾਜ਼ ਹੋਈ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਮਾਂ ਨੂੰ ਮਾਰਨ ਦੀ ਯੋਜਨਾ ਬਣਾਈ। ਇਹ ਘਟਨਾ ਬੁੱਧਵਾਰ ਨੂੰ ਮੁੰਬਰਾ ਇਲਾਕੇ ਦੀ ਹੈ, ਜਿੱਥੇ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਲੜਕੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। 

 

ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਖ਼ੂਨ ਨਾਲ ਲਥਪੱਥ ਔਰਤ ਦੀ ਲਾਸ਼ ਪਈ ਸੀ, ਸ਼ਰੀਰ ’ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਅਤੇ ਉਸਦਾ ਪ੍ਰੇਮੀ ਘਰ ਨੂੰ ਬਾਹਰੋਂ ਜਿੰਦਾ ਲਗਾਕੇ ਮੌਕੇ ਤੋਂ ਫ਼ਰਾਰ ਹੋ ਗਏ। ਬਾਅਦ ’ਚ ਔਰਤ ਦੇ ਰਿਸ਼ਤੇਦਾਰ ਨੂੰ ਔਰਤ ਨੂੰ ਕਈ ਫ਼ੋਨ ਕੀਤੇ ਪਰ ਕੋਈ ਜਵਾਬ ਨਾ ਮਿਲਣ ’ਤੇ ਪੁਲਿਸ ਨੂੰ ਸੂਚਨਾ ਦਿੱਤੀ। 

ਪੁਲਿਸ ਦੁਆਰਾ ਆਈ. ਪੀ. ਸੀ. ਦੀ ਧਾਰਾ 302 (ਕਤਲ) ਤਹਿਤ ਮਾਮਲਾ ਦਰਜ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਉੱਥੇ ਹੀ ਕਾਤਲਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਘਰਵਾਲੇ ਨੂੰ ਛੱਡ ਮਤਰੇਏ ਪੁੱਤ ਨਾਲ ਕਰਵਾਇਆ ਵਿਆਹ, ਹੁਣ ਬਣੀ ਉਸਦੇ ਬੱਚੇ ਦੀ ਮਾਂ

 

Trending news