ਬਜ਼ਰਗ ਮਾਂ ਨੂੰ ਕੱਢਿਆ ਘਰੋਂ ਤਾਂ ਪੁੱਤਰਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ
Advertisement
Article Detail0/zeephh/zeephh1351353

ਬਜ਼ਰਗ ਮਾਂ ਨੂੰ ਕੱਢਿਆ ਘਰੋਂ ਤਾਂ ਪੁੱਤਰਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ

ਜਲਾਲਾਬਾਦ ਦੇ ਪਿੰਡ ਕਾਠਗੜ੍ਹ ਵਿੱਚ ਦੋ ਪੁੱਤਰਾਂ ਵੱਲੋਂ ਪਾਲਣ ਦੀ ਅਸਮਰਥਾ ਜਤਾਉਂਦੇ ਹੋਏ ਆਪਣੀ 80 ਸਾਲਾਂ ਬਜ਼ੁਰਗ ਮਾਂ ਨੂੰ ਘਰੋ ਕੱਢ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਅਦਾਲਤ ਵੱਲੋਂ ਦੋਵਾਂ ਪੁੱਤਰਾਂ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਜਾਂਦੇ ਹਨ। 

ਬਜ਼ਰਗ ਮਾਂ ਨੂੰ ਕੱਢਿਆ ਘਰੋਂ ਤਾਂ ਪੁੱਤਰਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ

ਚੰਡੀਗੜ੍ਹ- ਜ਼ਿੰਦਗੀ ਦੇ ਸਫਰ ਵਿਚ ਮਨੁੱਖ, ਅਨੇਕਾਂ ਰਿਸ਼ਤਿਆਂ ਦੇ ਰੂਬਰੂ ਹੁੰਦਾ ਹੈ, ਜਿਨ੍ਹਾਂ ਵਿਚੋਂ ਕੁਝ ਰਿਸ਼ਤੇ ਖੂਨ ਦੇ’ਤੇ ਕੁਝ ਮਨੁੱਖ ਦਵਾਰਾ ਆਪ ਸਿਰਜੇ ਹੁੰਦੇ ਹਨ। ਸੱਚਾ-ਸੁੱਚਾ, ਖਰਾ ਅਤੇ ਸਦਾ ਅਸੀਸਾਂ ਦੀ ਬੁਛਾੜ ਕਰਨ ਵਾਲਾ, ਪਿਆਰ ਭਰਪੂਰ ਇਹ ਰਿਸ਼ਤਾ, ਜਿਸ ਵਰਗੀ ਮਿਠਾਸ ਅਤੇ ਖੁਸ਼ਬੂ ਦੁਨੀਆਂ ਦੇ ਕਿਸੇ ਹੋਰ ਪਿਆਰ ਵਿਚ ਨਹੀਂ ਹੁੰਦੀ, ਉਹ ਹੈ ਮਾਂ-ਬਾਪ ਦਾ ਰਿਸ਼ਤਾ। ਪਰ ਪੈਸੇ ਦੀ ਅੰਨ੍ਹੀ ਦੌੜ ਸਦਕਾ ਅਤੇ ਸਮੇਂ ਦੀ ਬਹੁਤ ਘਾਟ ਹੋਣ ਕਰਕੇ ਪਰਿਵਾਰ ਟੁੱਟ ਰਹੇ ਹਨ। ਬੱਚਿਆਂ ਦੇ ਕੋਲ ਆਪਣੇ ਮਾਪਿਆਂ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਜਿਸ ਨਾਲ ਕਿ ਉਹ ਆਪਣੇ ਮਪਿਆਂ ਦੀ ਵਧੀਆ ਦੇਖਭਾਲ ਕਰਨ ਅਤੇ ਉਹਨਾ ਨੂੰ ਸਮਾਂ ਦੇ ਸਕਣ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਲਾਲਾਬਾਦ ਦੇ ਜਿੱਥੇ ਪਿੰਡ ਕਾਠਗੜ੍ਹ ਤੋਂ ਜਿਥੇ 2 ਸਕੇ ਭਰਾਵਾਂ ਵੱਲੋਂ ਆਪਣੀ 80 ਸਾਲਾਂ ਬਜ਼ੁਰਗ ਮਾਂ ਨੂੰ ਘਰੋ ਕੱਢ ਦਿੱਤਾ ਜਾਂਦਾ ਹੈ। ਧੱਕੇ ਖਾਂਦੀ ਹੋਈ ਮਾਂ ਵੱਲੋਂ ਲੁਧਿਆਣਾ ਨਿਵਾਸੀ ਕੌਂਸਲਰ ਸੁਰਜੀਤ ਰਾਏ ਦੀ ਮਦਦ ਨਾਲ ਫੈਮਿਲੀ ਕੋਰਟ ਦਾ ਦਰਵਾਜਾ ਖੜਕਾਇਆ ਜਾਂਦਾ ਹੈ। ਕਰੀਬ ਢਾਈ ਸਾਲ ਤੱਕ ਚੱਲੇ ਇਸ ਕੇਸ ਵਿੱਚ ਜੱਜ ਵੱਲੋਂ ਦੋਵਾਂ ਭਰਾਵਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾਸ ਗੁਜ਼ਾਰਾ ਭੱਤਾ ਦੇਣ ਦੇ ਆਦੇਸ਼ ਦਿੱਤੇ ਗਏ ਸਨ।

ਦੱਸਦੇਈਏ ਕਿ ਦੋਵਾਂ ਭਰਾਵਾਂ ਵੱਲੋਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਨਾ ਹੀ ਅਦਾਲਤ ਵਿੱਚ ਪੇਸ਼ ਹੋਏ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਦੋਵਾਂ ਭਰਾਵਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ। ਜਿਸ ਦੇ ਆਧਾਰ 'ਤੇ ਜਲਾਲਾਬਾਦ ਸਦਰ ਥਾਣੇ ਦੀ ਪੁਲਿਸ ਵੱਲੋਂ ਬਜ਼ੁਰਗ ਮਹਿਲਾ ਦੇ ਇੱਕ ਪੁੱਤਰ ਦੋਸ਼ੀ ਗੁਰਦਿਆਲ ਸਿੰਘ ਜੋ ਕਿ ਬਿਜਲੀ ਮਹਿਕਮੇ ਵਿੱਚ ਲਾਇਮਮੈਨ ਦੀ ਨੌਕਰੀ ਕਰਦਾ ਹੈ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਦੂਸਰਾ ਭਰਾ ਦੋਸ਼ੀ ਜਰਨੈਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

WATCH LIVE TV

 

Trending news