ਨਿੱਜੀ ਵੀਡੀਓ ਲੀਕ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਦਾ ਹੈ ਕਾਨੂੰਨ, ਫਿਰ ਇੰਟਰਨੈਟ ਤੋਂ ਹਟਾਉਣਾ ਵੀ ਪੈਂਦਾ
Advertisement
Article Detail0/zeephh/zeephh1359533

ਨਿੱਜੀ ਵੀਡੀਓ ਲੀਕ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਦਾ ਹੈ ਕਾਨੂੰਨ, ਫਿਰ ਇੰਟਰਨੈਟ ਤੋਂ ਹਟਾਉਣਾ ਵੀ ਪੈਂਦਾ

ਕਿਸੇ ਦੇ ਵੀ ਨਿੱਜੀ ਪਲਾਂ ਦੀ ਵੀਡੀਓ ਵਾਇਰਲ ਕਰਨਾ ਅਤੇ ਬਣਾਉਣਾ ਬਹੁਤ ਵੱਡਾ ਅਪਰਾਧ ਹੈ।ਜੇਕਰ ਕੋਈ ਅਜਿਹਾ ਕਰਦਾ ਤਾਂ ਇਸਦੀ ਪੰਜ ਸਾਲ ਦੀ ਸਜ਼ਾ ਅਤੇ ਜੁਰਮਾਨਾ ਅਲੱਗ ਤੋਂ ਲਗਾਇਆ ਜਾਂਦਾ ਹੈ।

 

ਨਿੱਜੀ ਵੀਡੀਓ ਲੀਕ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਦਾ ਹੈ ਕਾਨੂੰਨ, ਫਿਰ ਇੰਟਰਨੈਟ ਤੋਂ ਹਟਾਉਣਾ ਵੀ ਪੈਂਦਾ

ਚੰਡੀਗੜ: ਇੰਨੀ ਦਿਨੀਂ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਮਾਮਲਾ ਸੁਰਖੀਆਂ ਵਿਚ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸੇ ਦੀ ਅਸ਼ਲੀਲ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਲਈ ਸਖ਼ਤ ਸਜ਼ਾ ਸੁਣਾਈ ਜਾਂਦੀ ਹੈ। ਤਾਂ ਫਿਰ ਤੁਹਾਨੂੰ ਜਾਣੂੰ ਕਰਵਾਉਣੇ ਆਂ ਕਿ ਜੇਕਰ ਕੋਈ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ ਤਾਂ ਉਸ ਲਈ ਕਾਨੂੰਨ ਕਿਵੇਂ ਮਦਦ ਕਰਦਾ ਹੈ ਅਤੇ ਕੇਸ ਦਰਜ ਕਰਵਾਉਣ ਕਿਥੇ ਜਾਣਾ ਚਾਹੀਦਾ ਹੈ।

 

ਜੇਕਰ ਨਿੱਜੀ ਵੀਡੀਓ ਲੀਕ ਹੋ ਜਾਵੇ ?

ਜੇਕਰ ਇੰਟਰਨੈਟ ਤੇ ਕਿਸੇ ਦੇ ਨਿੱਜੀ ਪਲਾਂ ਦਾ ਵੀਡੀਓ ਲੀਕ ਹੋ ਜਾਵੇ ਨੇੜੇ ਲੱਗਦੇ ਪੁਲਿਸ ਸਟੇਸ਼ਨ ਅਤੇ ਸਾਈਬਰ ਸੈਲ ਵਿਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਜੇਕਰ ਕਿਸੇ ਔਰਤ ਦੀ ਵੀਡੀਓ ਲੀਕ ਹੁੰਦੀ ਹੈ ਤਾਂ ਉਸਨੂੰ ਮਹਿਲਾ ਸੈੱਲ ਵਿਚ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਇਹ ਸ਼ਿਕਾਇਤਾਂ ਸਾਈਬਰ ਕ੍ਰਾਈਮ ਦੀ ਵੈਬਸਾਈਟ 'ਤੇ ਜਾ ਕੇ ਆਨਲਾਈਨ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ। ਪੁਲਿਸ ਅਤੇ ਸਾਈਬਰ ਸੈੱਲ ਨੂੰ ਜਿੰਨੀ ਜ਼ਿਆਦਾ ਜਾਣਕਾਰੀ ਦਿੱਤੀ ਜਾਂਦੀ ਹੈ  ਉਨ੍ਹਾਂ ਲਈ ਅਸਲ ਸਰੋਤ ਦਾ ਪਤਾ ਲਗਾਉਣਾ ਓਨਾ ਹੀ ਆਸਾਨ ਹੁੰਦਾ ਹੈ।

 

ਜਿਥੇ ਵਾਇਰਲ ਵੀਡੀਓ ਵੇਖੋ ਉਸ ਸਾਈਟ ਨੂੰ ਕਰੋ ਰਿਪੋਰਟ

ਵੀਡੀਓ ਅਤੇ ਫੋਟੋ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿਖਾਈ ਦਿੰਦੀ ਹੈ  ਤਾਂ ਇਸਦੀ ਰਿਪੋਰਟ ਕਰੋ। ਅਜਿਹਾ ਕਰਨ ਨਾਲ ਫੇਸਬੁੱਕ, ਟਵਿੱਟਰ ਆਦਿ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਆਪਣੇ ਆਪ ਹੀ ਉਸ ਸਮੱਗਰੀ ਨੂੰ ਹਟਾ ਦਿੰਦੀਆਂ ਹਨ।

 

ਪੁਲਿਸ ਦਾ ਕੀ ਹੈ ਰੋਲ ?

ਸਾਈਬਰ ਕ੍ਰਾਈਮ ਵਿਚ ਪੁਲਿਸ ਦਾ ਰੋਲ ਇੰਨ੍ਹਾ ਹੈ ਕਿ ਪੁਲਿਸ ਸਿਰਫ਼ ਸ਼ਿਕਾਇਤ ਦਰਜ ਕਰ ਸਕਦੀ ਹੈ।ਪਰ ਵੀਡੀਓਸ ਸੋਸ਼ਲ ਮੀਡੀਆ ਤੋਂ ਨਹੀਂ ਹਟਾ ਸਕਦੀ।ਵੀਡੀਓਸ ਹਟਾਉਣ ਦਾ ਅਧਿਕਾਰ ਸਿਰਫ਼ ਸਾਈਬਰ ਕ੍ਰਾਈਮ ਕੋਲ ਹੈ। ਅਜਿਹੇ ਮਾਮਲਿਆਂ ਵਿਚ ਜੇਕਰ ਕੋਈ ਨੋਡਲ ਅਧਿਕਾਰੀ ਸੋਸ਼ਲ ਮੀਡੀਆ ਸਾਈਟਾਂ 'ਤੇ ਸ਼ਿਕਾਇਤ ਭੇਜਦਾ ਹੈ, ਤਾਂ 48 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਵੀਡੀਓ ਜਾਂ ਫੋਟੋ ਨੂੰ ਹਟਾ ਦਿੱਤਾ ਜਾਂਦਾ ਹੈ।

 

ਨਿੱਜੀ ਵੀਡੀਓ ਵਾਇਰਲ ਕਰਨ ਦੀ ਸਜ਼ਾ ਕੀ ਹੈ ?

ਨਿੱਜੀ ਵੀਡੀਓ ਅਤੇ ਫੋਟੋਆਂ ਨੂੰ ਵਾਇਰਲ ਕਰਨਾ ਇਕ ਗੰਭੀਰ ਅਪਰਾਧ ਹੈ। ਇਸ ਧਾਰਾ ਤਹਿਤ ਦੋਸ਼ੀ ਸਾਬਤ ਹੋਣ 'ਤੇ ਇਕ ਤੋਂ ਪੰਜ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਆਈ. ਟੀ. ਐਕਟ ਵਿਚ ਵੱਖ-ਵੱਖ ਧਾਰਾਵਾਂ ਹਨ। ਦੇ ਤਹਿਤ ਵੱਖ-ਵੱਖ ਸਜ਼ਾਵਾਂ ਦੀ ਵਿਵਸਥਾ ਹੈ।

 

WATCH LIVE TV

Trending news