ਸਹੂਲਤਾਂ ਪੱਖੋਂ ਸੱਖਣਾ ਹੋਇਆ ਮਾਲਵੇ ਦਾ ਇਹ ਕੈਂਸਰ ਹਸਪਤਾਲ
Advertisement
Article Detail0/zeephh/zeephh1324975

ਸਹੂਲਤਾਂ ਪੱਖੋਂ ਸੱਖਣਾ ਹੋਇਆ ਮਾਲਵੇ ਦਾ ਇਹ ਕੈਂਸਰ ਹਸਪਤਾਲ

ਐਡਵਾਂਸ ਕੈਸਰ ਇੰਸਟੀਚਿਊਟ ਕਮ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਅਧਿਨ ਆਉਦਾ ਹੈ, ਇਸ ਇੰਸਟੀਚਿਊਟ ਦੀ ਬਹੁਤ ਵੱਡੀ ਬਿਲਡਿੰਗ ਅਤੇ 100 ਬੈਡਾਂ ਦਾ ਹਸਪਤਾਲ ਹੈ ਪਰ ਇਥੇ ਡਾਕਟਰਾਂ ਦੀ ਕਮੀ ਕਰਕੇ ਮਰੀਜਾਂ ਨੂੰ ਪ੍ਰੇਸ਼ਾਨੀ ਆਉਦੀ ਹੈ ਦੋ ਕਿ ਹਸਪਤਾਲ ਦੇ ਇੰਚਾਰਜ ਡਾਕਟਰ ਨੇ ਵੀ ਮੰਨਿਆਂ ਕਿ ਸਟਾਫ ਦੀ ਕਮੀ ਕਰਕੇ ਉਹਨਾਂ ਦੇ ਕੰਮ ਦਾ ਬੋਝ ਰਹਿੰਦਾ ਹੈ।

ਸਹੂਲਤਾਂ ਪੱਖੋਂ ਸੱਖਣਾ ਹੋਇਆ ਮਾਲਵੇ ਦਾ ਇਹ ਕੈਂਸਰ ਹਸਪਤਾਲ

ਕੁਲਬੀਰ ਬੀਰਾ/ਬਠਿੰਡਾ: ਮਾਲਵੇ ਦੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਤੋ ਰਾਹਤ ਦੇਣ ਲਈ ਬਠਿੰਡਾ ਵਿਚ ਬਣਾਏ ਗਏ ਐਡਵਾਂਸ ਕੈਸਰ ਇੰਸਟੀਚਿਊਟ ਕਮ ਹਸਪਤਾਲ ਵਿਚ ਸਟਾਫ ਦੀ ਕਮੀ ਕਰਕੇ ਬੁਰਾ ਹਾਲ ਹੈ। ਇਥੇ ਸਿਰਫ ਇਕ ਹੀ ਸਰਜਨ ਡਾਕਟਰ ਅਤੇ ਇਕ ਰੇਡੀੳਥੈਰੇਪੀ ਹੈ ਸਟਾਫ ਦੀ ਕਮੀ ਕਰਕੇ ਮਰੀਜਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਹਸਪਤਾਲ ਦੇ ਪ੍ਰਬੰਧਕ ਵੀ ਮੰਨਦੇ ਹਨ ਕਿ ਸਟਾਫ ਦੀ ਕਮੀ ਕਰਕੇ ਮੁਸ਼ਕਲ ਆਉਂਦੀ ਹੈ ਭਾਵੇ ਕਿ ਹਸਪਤਾਲ ਦੇ ਡਾਕਟਰਾਂ ਦਾ ਕੰਮ ਸ਼ਲਾਘਾਯੋਗ ਹੈ ਪਰ ਉਹਨਾਂ ਦੇ ਕੰਮ ਦਾ ਬੋਝ ਜ਼ਿਆਦਾ ਹੋਣ ਕਰਕੇ ਵੀ ਲੋਕਾਂ ਦਾ ਇਲਾਜ ਕਰ ਰਹੇ ਹਨ।

                                                         

ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਲਈ ਬਣਾਇਆ ਗਿਆ ਸੀ ਇਹ ਹਸਪਤਾਲ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਠਿੰਡਾ ਵਿਖੇ ਕਰੋੜਾ ਦੀ ਲਾਗਤ ਨਾਲ ਐਡਵਾਂਸ ਕੈਂਸਰ ਇੰਸਟੀਚਿਊਟ ਕਮ ਹਸਪਤਾਲ ਬਣਾਈਆਂ ਗਿਆਂ ਅਧੁਨੀਕ ਸਹੂਲਤਾਂ ਨਾਲ ਲੈਸ ਇਸ ਹਸਪਤਾਲ ਵਿੱਚ ਪੰਜਾਬ ਦੇ ਹਰ ਕੋਨੇ ਤੋ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਮਰੀਜ ਵੀ ਇਲਾਜ ਲਈ ਪੁੱਜਦੇ ਹਨ ਜਿਥੇ ਹਸਪਤਾਲ ਦੀ ਸੁਰੂਆਤ ਵਿਚ ਕਰੀਬ 7 ਹਜ਼ਾਰ ਮਰੀਜ਼ ਆਉਂਦੇ ਸੀ ਜਿਥੇ ਹੁਣ 30 ਹਜ਼ਾਰ ਦਵਾਈ ਲੈਣ ਲਈ ਪੁੱਜ ਰਹੇ ਹਨ। ਐਡਵਾਂਸ ਕੈਸਰ ਇੰਸਟੀਚਿਊਟ ਕਮ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਅਧਿਨ ਆਉਦਾ ਹੈ, ਇਸ ਇੰਸਟੀਚਿਊਟ ਦੀ ਬਹੁਤ ਵੱਡੀ ਬਿਲਡਿੰਗ ਅਤੇ 100 ਬੈਡਾਂ ਦਾ ਹਸਪਤਾਲ ਹੈ ਪਰ ਇਥੇ ਡਾਕਟਰਾਂ ਦੀ ਕਮੀ ਕਰਕੇ ਮਰੀਜਾਂ ਨੂੰ ਪ੍ਰੇਸ਼ਾਨੀ ਆਉਦੀ ਹੈ ਦੋ ਕਿ ਹਸਪਤਾਲ ਦੇ ਇੰਚਾਰਜ ਡਾਕਟਰ ਨੇ ਵੀ ਮੰਨਿਆਂ ਕਿ ਸਟਾਫ ਦੀ ਕਮੀ ਕਰਕੇ ਉਹਨਾਂ ਦੇ ਕੰਮ ਦਾ ਬੋਝ ਰਹਿੰਦਾ ਹੈ।

 

ਮਰੀਜ਼ਾਂ ਦੀ ਗਿਣਤੀ ਵਧੀ ਪਰ ਸਟਾਫ਼ ਨਹੀਂ ਵਧਿਆ

ਉਧਰ ਐਡਵਾਂਸਡ ਕੈਂਸਰ ਇੰਸਟੀਚਿਊਟ ਕਮ ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆਂ ਕਿ ਸਟਾਫ ਦੀ ਕਮੀ ਕਰਕੇ ਮੁਸ਼ਕਲ ਆਉਂਦੀ ਹੈ ਕਿਉਕਿ ਇਥੇ 2016 ਵਿਚ ਸੱਤ ਹਜਾਰ ਮਰੀਜਾਂ ਆਉਦੇ ਸਨ ਜਿੰਨਾ ਦੀ ਗਿਣਤੀ ਵਧ ਕੇ ਹੁਣ 30,000 ਹੋ ਗਈ ਹੈ। ਭਾਵੇ ਕਿ ਇਥੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ ਪਰ ਡਾਕਟਰਾਂ ਦੀ ਬਹੁਤ ਕਮੀ ਹੈ ਉਹਨਾਂ ਦੱਸਿਆਂ ਕਿ ਡਾਕਟਰਾਂ ਤੇ ਸਟਾਫ ਦੀ ਕਮੀ ਸਬੰਧੀ ਸਰਕਾਰ ਨੂੰ ਲਿਖਤੀ ਪੱਤਰ ਵੀ ਭੇਜੇ ਗਏ ਹਨ।

 

WATCH LIVE TV 

 

 

Trending news