Tion Wayne song: ਪਿੰਡ ਮੂਸਾ ਦੇ ਦੌਰ ਦੌਰਾਨ ਟੀਓਨ ਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਵੀ ਮਿਲੇ ਅਤੇ ਸਿੱਧੂ ਦੇ ਪਿਤਾ ਨਾਲ ਟਰੈਕਟਰ ਵੀ ਚਲਾਇਆ।
Trending Photos
Tion Wayne song Healing on Sidhu Moosewala news: ਨਾਈਜੀਰੀਆ ਦੇ ਰੈਪਰ ਟੀਓਨ ਵੇਨ, ਜਿਨ੍ਹਾਂ ਨੇ ਪਿੱਛਲੇ ਹਫਤੇ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦਾ ਦੌਰਾ ਕੀਤਾ ਸੀ ਅਤੇ ਆਪਣੇ ਆਉਣ ਵਾਲੇ ਗੀਤ ਲਈ ਸ਼ੂਟਿੰਗ ਕੀਤੀ ਸੀ, ਉਨ੍ਹਾਂ ਅੱਜ ਆਪਣਾ ਗੀਤ ਰਿਲੀਜ਼ ਕਰ ਦਿੱਤਾ ਹੈ।
ਲੋਕ ਹੈਰਾਨ ਨੇ ਕਿ ਸ਼ੂਟ ਦੇ ਚੰਦ ਘੰਟਿਆਂ ਦੇ ਅੰਦਰ ਹੀ ਇਕ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਨੂੰ ਰਿਲੀਜ਼ ਹੋਣ ਦੇ ਤੁਰੰਤ ਬਾਅਦ ਤੋਂ ਹੀ ਲੱਖਾਂ 'ਚ ਵਿਊਜ਼ ਮਿਲ ਰਹੇ ਹਨ।
ਦੱਸ ਦਈਏ ਕਿ ਟੀਓਨ ਵੇਨ ਜੋ ਕਿ ਪਿੱਛਲੇ ਹਫਤੇ ਪਿੰਡ ਮੂਸਾ ਪੁੱਜੇ ਸਨ, ਉਨ੍ਹਾਂ ਨੇ ਜਵਾਹਰਕੇ ਪਿੰਡ, ਜਿੱਥੇ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਅਤੇ ਸਸਕਾਰ ਵਾਲੀ ਥਾਂ 'ਤੇ ਦੌਰਾ ਵੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਟੀਓਨ ਵੇਨ ਨੇ 2021 ਵਿੱਚ ਰਿਲੀਜ਼ ਹੋਏ ਸਿੱਧੂ ਦੇ ਗੀਤ 'ਸੇਲਿਬ੍ਰਿਟੀ ਕਿਲਰ' ਲਈ ਮਰਹੂਮ ਗਾਇਕ ਦਾ ਸਹਿਯੋਗ ਕੀਤਾ ਸੀ। ਟੀਓਨ ਨੇ ਆਪਣੇ ਨਵੇਂ ਗੀਤ 'ਹੀਲਿੰਗ' ਦੀ ਵੀਡੀਓ ਵਿੱਚ ਮੂਸੇਵਾਲਾ ਦੇ ਪਿੰਡ ਅਤੇ ਘਰ ਨੂੰ ਦਿਖਾਇਆ।
ਪਿੰਡ ਮੂਸਾ ਦੇ ਦੌਰ ਦੌਰਾਨ ਟੀਓਨ ਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਵੀ ਮਿਲੇ ਅਤੇ ਸਿੱਧੂ ਦੇ ਪਿਤਾ ਨਾਲ ਟਰੈਕਟਰ ਵੀ ਚਲਾਇਆ।
ਇਹ ਵੀ ਪੜ੍ਹੋ: Punjab Crime news: ਪੋਤਰਾ ਬਣਿਆ ਹੈਵਾਨ! ਪੋਤਰੇ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ
ਇਸ ਦੌਰਾਨ ਬਲਕੌਰ ਸਿੰਘ ਨੇ ਨਾ ਸਿਰਫ਼ ਰੈਪਰ ਵੇਨ ਨੂੰ 5911 ਟਰੈਕਟਰ ਵਿਖਾਇਆ ਸਗੋਂ ਵੇਨ ਨੂੰ ਉਸ 'ਤੇ ਪਿੰਡ ਦਾ ਗੇੜਾ ਵੀ ਲਵਾਇਆ। ਇਸਦੇ ਨਾਲ ਹੀ ਕੁਝ ਟਰੈਕਟਰ 'ਤੇ ਸਟੰਟ ਕਰਨ ਵਾਲੇ ਲੋਕਾਂ ਨੇ ਵੇਨ ਨੂੰ ਆਪਣਾ ਹੁਨਰ ਵੀ ਵਿਖਾਇਆ। ਇਨ੍ਹਾਂ ਸਾਰਿਆਂ ਦ੍ਰਿਸ਼ਿਆਂ ਨੂੰ ਵੇਨ ਵੱਲੋਂ ਆਪਣੇ ਨਵੀਂ ਗਾਣੇ 'ਚ ਸ਼ਾਮਲ ਕੀਤਾ ਗਿਆ।
ਇਨ੍ਹਾਂ ਹੀ ਨਹੀਂ ਨਾਈਜੀਰੀਆ ਦਾ ਰੈਪਰ ਟੀਓਨ ਨੇ ਚਿੱਟਾ ਕੁੜਤਾ ਪਜਾਮਾ ਪਾ ਕੇ ਕਈ ਸ਼ੋਟਸ ਇਸ ਮਿਊਜ਼ਿਕ ਵੀਡੀਓ 'ਚ ਲਏ ਹਨ।
ਇਹ ਵੀ ਪੜ੍ਹੋ: Punjab's Irrigation scam: 1200 ਕਰੋੜ ਦੇ ਸਿੰਚਾਈ ਘੁਟਾਲੇ ਮਾਮਲੇ 'ਚ ED ਦੀ ਵੱਡੀ ਕਾਰਵਾਈ
Tion Wayne song Healing on Sidhu Moosewala news: