Transport Tender Scam- ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਗ੍ਰਿਫ਼ਤਾਰ, ਹੁਣ ਤਕ 17 ਮੁਲਜ਼ਮ ਨਾਮਜ਼ਦ
Advertisement
Article Detail0/zeephh/zeephh1392895

Transport Tender Scam- ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਗ੍ਰਿਫ਼ਤਾਰ, ਹੁਣ ਤਕ 17 ਮੁਲਜ਼ਮ ਨਾਮਜ਼ਦ

ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲਾ 'ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀਆਂ 'ਤੇ ਵੀ ਵਿਜੀਲੈਂਸ ਦੀ ਗਾਜ ਡਿੱਗ ਰਹੀ ਹੈ।ਇਸ ਮਾਮਲੇ ਵਿਚ ਹੁਣ ਤੱਕ 17 ਨੂੰ ਨਾਮਜ਼ਦ ਕੀਤਾ ਗਿਆ ਹੈ।

Transport Tender Scam- ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਗ੍ਰਿਫ਼ਤਾਰ, ਹੁਣ ਤਕ 17 ਮੁਲਜ਼ਮ ਨਾਮਜ਼ਦ

ਭਰਤ ਸ਼ਰਮਾ/ਲੁਧਿਆਣਾ: ਟਰਾਂਸਪੋਰਟ ਟੈਂਡਰ ਘੁਟਾਲਿਆਂ ਮਾਮਲੇ ਦੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਨੇ ਇਸ ਮਾਮਲੇ ਦੇ ਵਿਚ ਹੁਣ ਭਾਰਤ ਭੂਸ਼ਣ ਆਸ਼ੂ ਦੇ ਬੇਹੱਦ ਕਰੀਬੀ ਸੰਨੀ ਭੱਲਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਅਦਾਲਤ ਦੇ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

 

ਇਸ ਸਬੰਧੀ ਵਿਜੀਲੈਂਸ ਦੇ ਐਸ. ਐਸ. ਪੀ. ਰਵਿੰਦਰ ਪਾਲ ਸਿੰਘ ਸੰਧੂ ਨੇ ਪੁਸ਼ਟੀ ਕੀਤੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿਚ ਹੁਣ ਤਕ 17 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ ਤਿੰਨ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਿਲ ਹੈ।

 

ਜਾਣਕਾਰੀ ਮੁਤਾਬਕ ਸੰਨੀ ਭੱਲਾ ਦੇ ਵਕੀਲ ਦੀ ਵਿਜੀਲੈਂਸ ਦਫ਼ਤਰ ਪਹੁੰਚੇ, ਇਕ ਉਥੇ ਦੂਜੇ ਪਾਸੇ ਇਸ ਮਾਮਲੇ ਦੇ 'ਚ ਫਰਾਰ ਚੱਲ ਰਹੇ ਸਾਬਕਾ ਮੰਤਰੀ ਆਸ਼ੂ ਦੇ ਕਥਿਤ ਪੀ. ਏ. ਮੀਨੂ ਮਲਹੋਤਰਾ ਦੇ ਪਿਤਾ ਦੇ ਨਾਲ ਵਿਜੀਲੈਂਸ ਵੱਲੋਂ ਪੁੱਛਗਿਛ ਕੀਤੀ ਗਈ ਹੈ।

 

 ਐਸ. ਐਸ. ਪੀ. ਵਿਜੀਲੈਂਸ ਨੇ ਦੱਸਿਆ ਕਿ ਮਾਮਲੇ ਵਿਚ ਤਿੰਨ ਗ੍ਰਿਫ਼ਤਾਰ ਨੇ ਜਦੋਂ ਕਿ ਬਾਕੀ ਭਗੌੜੇ ਨੇ ਇਸ ਮਾਮਲੇ ਦੇ ਵਿਚ ਸਾਬਕਾ ਮੰਤਰੀ ਆਸ਼ੂ ਤੋਂ ਇਲਾਵਾ ਸੰਦੀਪ ਭਾਟੀਆ, ਜਗਰੂਪ ਸਿੰਘ, ਮੀਨੂ ਮਲਹੋਤਰਾ, ਇੰਦਰਜੀਤ ਸਿੰਘ, ਰਾਕੇਸ਼ ਸਿੰਗਲਾ ਤੋਂ ਇਲਾਵਾ ਮੁੱਲਾਂਪੁਰ ਦਾਖਾ ਤੋਂ ਨਗਰ ਪ੍ਰੀਸ਼ਦ ਪ੍ਰਧਾਨ ਤੇਲੁਰਾਮ ਬੰਸਲ ਤੇ ਮਹਾਵੀਰ ਬੰਸਲ ਤੋਂ ਇਲਾਵਾ 2 ਆੜਤੀ ਵੀ ਸ਼ਾਮਿਲ ਨੇ।

 

WATCH LIVE TV 

Trending news