ਉਰਫ਼ੀ ਜਾਵੇਦ ਦੇ ਅਤਰੰਗੀ ਫੈਸ਼ਨ ਸੈਂਸ ਅਤੇ ਪਹਿਰਾਵੇ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।
Trending Photos
Urfi Javed Laryngitis news: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ ਆਪਣੇ ਵੱਖਰੇ ਪਹਿਰਾਵੇ ਲਈ ਜਾਣੀ ਜਾਂਦੀ ਹੈ ਅਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਹੀ ਵਾਇਰਲ ਹੁੰਦੀਆਂ ਹਨ। ਉਨ੍ਹਾਂ ਦੇ ਵੱਖਰੇ ਪਹਿਰਾ ਲਈ ਉਹ ਕਈ ਵਾਰ ਟ੍ਰੋਲ ਵੀ ਹੁੰਦੀ ਹੈ ਪਰ ਉਰਫੀ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਟ੍ਰੋਲ ਹੋਣ ਦੇ ਬਾਵਜੂਦ ਉਰਫ਼ੀ ਆਪਣੇ ਵੱਖਰੇ ਫੈਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਰਹਿੰਦੀ ਹੈ। ਇਸ ਦੌਰਾਨ ਉਰਫ਼ੀ ਜਾਵੇਦ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇੱਕ ਹਸਪਤਾਲ ਦੇ ਬੈੱਡ ‘ਤੇ ਬੈਠੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਉਰਫ਼ੀ ਨੂੰ ਇੱਕ ਬਿਮਾਰੀ ਹੈ ਜਿਸ ਕਰਕੇ ਉਹ ਹਸਪਤਾਲ ਵਿੱਚ ਦਿਖਾਈ ਦੇ ਰਹੀ ਹੈ।
ਉਰਫ਼ੀ ਜਾਵੇਦ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਉਰਫ਼ੀ ਜਾਵੇਦ ਹਸਪਤਾਲ ਦੇ ਬੈੱਡ ‘ਤੇ ਬੈਠੀ ਹੋਈ ਹੈ। ਉਹ ਆਪਣੀ ਬੀਮਾਰੀ ਬਾਰੇ ਦੱਸਦੀ ਹੋਈ ਨਜ਼ਰ ਆਈ ਪਰ ਡਾਕਟਰਾਂ ਨੇ ਉਸ ਨੂੰ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ।
ਦੱਸ ਦਈਏ ਕਿ ਉਰਫ਼ੀ ਜਾਵੇਦ ਨੂੰ ਲੈਰੀਨਜਾਈਟਿਸ ਨਾਂ ਦੀ ਬੀਮਾਰੀ ਹੈ (Urfi Javed Laryngitis news)। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਵਿੱਚ ਇਨਸਾਨ ਦੀ ਵੋਕਲ ਕੋਰਡਜ਼ ਵਿੱਚ ਸੋਜ ਆ ਜਾਂਦੀ ਹੈ ਜਿਸ ਕਰਕੇ ਉਸਦੀ ਆਵਾਜ਼ ਦੱਬ ਜਾਂਦੀ ਹੈ। ਇਸ ਦੌਰਾਨ ਜੇਕਰ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਚੀਕਾਂ ਨਿਕਲਦੀਆਂ ਹਨ।
ਹੋਰ ਪੜ੍ਹੋ: ਮੁੜ ਪੰਜਾਬ ਪਰਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਦੱਸਣਯੋਗ ਹੈ ਕਿ ਜ਼ੁਕਾਮ ਜਾਂ ਕਿਸੇ ਹੋਰ ਫਲੂ ਕਰਕੇ ਗਲੇ ‘ਚ ਸਮੱਸਿਆ ਹੋ ਜਾਂਦੀ ਹੈ ਅਤੇ ਇਹ ਕੋਈ ਗੰਭੀਰ ਬਿਮਾਰੀ ਨਹੀਂ ਹੈ। ਇਸ ਦਾ ਇਲਾਜ ਕਰਕੇ ਠੀਕ ਹੋਇਆ ਜਾ ਸਕਦਾ ਹੈ। ਇਸ ਲਈ ਡਾਕਟਰ ਨੇ ਉਰਫ਼ੀ ਨੂੰ ਗੱਲ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਅਜਿਹੇ ਹਾਲਤ ਵਿੱਚ ਬੋਲਣ ਨਾਲ ਵੋਕਲ ਕੋਰਡਜ਼ ਨੂੰ ਨੁਕਸਾਨ ਹੋ ਸਕਦਾ ਹੈ।
ਉਰਫ਼ੀ ਜਾਵੇਦ ਦੇ ਅਤਰੰਗੀ ਫੈਸ਼ਨ ਸੈਂਸ ਅਤੇ ਪਹਿਰਾਵੇ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਕਦੇ ਉਰਫ਼ੀ ਆਪਣੇ ਸਰੀਰ ਦੇ ਆਲੇ-ਦੁਆਲੇ ਸੰਗਲੀ ਲਪੇਟ ਲੈਂਦੀ ਹੈ ਅਤੇ ਕਦੇ ਉਹ ਗੁਲਾਬ ਦੇ ਫੁੱਲ ਲਗਾ ਲੈਂਦੀ ਹੈ।
ਹੋਰ ਪੜ੍ਹੋ: ਬਾਬਾ ਫ਼ਤਿਹ ਸਿੰਘ ਜਨਮ ਦਿਹਾੜੇ ਮੌਕੇ ਕਰਵਾਇਆ ਗਿਆ ਕੌਮੀ ਦਸਤਾਰਬੰਦੀ ਸਮਾਗਮ