Vishwakarma Puja 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਟਵੀਟ ਲਿਖਿਆ ਹੈ ਕਿ ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਜੀ…ਵਿਸ਼ਵਕਰਮਾ ਦਿਵਸ ਮੌਕੇ ਹੱਥੀਂ ਕਿਰਤ ਕਰਨ ਵਾਲੇ ਸਾਰੇ ਕਾਮਿਆਂ ਨੂੰ ਬਹੁਤ ਬਹੁਤ ਵਧਾਈਆਂ
Trending Photos
Vishwakarma Puja 2023: ਅੱਜ ਦੇਸ਼ ਭਰ ਵਿੱਚ ਵਿਸ਼ਵਕਰਮਾ ਜਯੰਤੀ (Vishwakarma 2023) ਮਨਾਈ ਜਾ ਰਹੀ ਹੈ। ਇਸ ਮੌਕੇ ਭਗਵਾਨ ਵਿਸ਼ਵਕਰਮਾ ਦੀ ਧੂਮਧਾਮ ਨਾਲ ਪੂਜਾ ਕੀਤੀ ਜਾਂਦੀ ਹੈ। ਅੱਜ ਦੇ ਦਿਨ ਜੇਕਰ ਤੁਸੀਂ ਇਸ ਦਿਨ ਘਰ 'ਚ ਰੱਖੇ ਲੋਹੇ ਦੇ ਔਜ਼ਾਰਾਂ ਅਤੇ ਮਸ਼ੀਨਾਂ ਦੀ ਪੂਜਾ ਕਰਦੇ ਹੋ ਤਾਂ ਇਹ ਜਲਦੀ ਖਰਾਬ ਨਹੀਂ ਹੁੰਦੇ ਹਨ। ਮਸ਼ੀਨਾਂ ਚੰਗੀ ਤਰ੍ਹਾਂ ਚਲਦੀਆਂ ਹਨ ਕਿਉਂਕਿ ਪ੍ਰਮਾਤਮਾ ਉਨ੍ਹਾਂ 'ਤੇ ਆਪਣੀ ਕਿਰਪਾ ਰੱਖਦੇ ਹਨ। ਇਸ ਲਈ ਅੱਜ ਔਜ਼ਾਰਾਂ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੌਰਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।
ਭਗਵੰਤ ਮਾਨ ਦਾ ਟਵੀਟ
ਭਗਵੰਤ ਮਾਨ ਨੇ ਟਵੀਟ ਲਿਖਿਆ ਹੈ ਕਿ ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਜੀ…ਵਿਸ਼ਵਕਰਮਾ ਦਿਵਸ ਮੌਕੇ ਹੱਥੀਂ ਕਿਰਤ ਕਰਨ ਵਾਲੇ ਸਾਰੇ ਕਾਮਿਆਂ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਅੱਗੇ ਅਰਦਾਸ ਤੁਹਾਡੀਆਂ ਕਮਾਈਆਂ ‘ਚ ਵਾਧਾ ਹੋਵੇ…ਤੰਦਰੁਸਤੀਆਂ ਤਰੱਕੀਆਂ ਬਣੀਆਂ ਰਹਿਣ…ਔਜ਼ਾਰਾਂ ‘ਤੇ ਹੱਥਾਂ ਦੀ ਪਕੜ ਹੋਰ ਮਜ਼ਬੂਤ ਹੋਵੇ…ਸਾਰਿਆਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ…।"
ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਜੀ…ਵਿਸ਼ਵਕਰਮਾ ਦਿਵਸ ਮੌਕੇ ਹੱਥੀਂ ਕਿਰਤ ਕਰਨ ਵਾਲੇ ਸਾਰੇ ਕਾਮਿਆਂ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਅੱਗੇ ਅਰਦਾਸ ਤੁਹਾਡੀਆਂ ਕਮਾਈਆਂ ‘ਚ ਵਾਧਾ ਹੋਵੇ…ਤੰਦਰੁਸਤੀਆਂ ਤਰੱਕੀਆਂ ਬਣੀਆਂ ਰਹਿਣ…ਔਜ਼ਾਰਾਂ ‘ਤੇ ਹੱਥਾਂ ਦੀ ਪਕੜ ਹੋਰ ਮਜ਼ਬੂਤ ਹੋਵੇ…ਸਾਰਿਆਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ… pic.twitter.com/MPUEK7K0JV
— Bhagwant Mann (@BhagwantMann) November 13, 2023
ਵਿਸ਼ਵਕਰਮਾ ਪੂਜਾ ਵਾਲੇ ਦਿਨ ਭਗਵਾਨ ਵਿਸ਼ਵਕਰਮਾ (Vishwakarma 2023) ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਪੂਜਾ ਕਰਨ ਨਾਲ ਵਿਅਕਤੀ ਵਿੱਚ ਨਵੀਂ ਊਰਜਾ ਭਰਦੀ ਹੈ ਅਤੇ ਕਾਰੋਬਾਰ ਜਾਂ ਉਸਾਰੀ ਆਦਿ ਕੰਮਾਂ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: Chandigarh Air Quality: ਚੰਡੀਗੜ੍ਹ 'ਚ ਧੂਮਧਾਮ ਨਾਲ ਮਨਾਈ ਗਈ ਦੀਵਾਲੀ, ਖੂਬ ਚੱਲੇ ਪਟਾਕੇ, AQI 226
ਵਿਸ਼ਵਕਰਮਾ ਪੂਜਾ ਵਿਧੀ (Vishwakarma 2023)
ਵਿਸ਼ਵਕਰਮਾ ਪੂਜਾ ਵਾਲੇ ਦਿਨ ਸਾਰੇ ਦਫ਼ਤਰਾਂ, ਦੁਕਾਨਾਂ, ਵਰਕਸ਼ਾਪਾਂ, ਕਾਰਖਾਨਿਆਂ, ਭਾਵੇਂ ਛੋਟੀਆਂ ਜਾਂ ਵੱਡੀਆਂ ਸੰਸਥਾਵਾਂ ਦੀ ਸਫ਼ਾਈ ਕਰੋ।
ਇਸ ਦਿਨ ਹਰ ਤਰ੍ਹਾਂ ਦੇ ਔਜ਼ਾਰਾਂ ਜਾਂ ਵਸਤੂਆਂ ਦੀ ਪੂਜਾ ਕਰਨੀ ਚਾਹੀਦੀ ਹੈ।
ਪੂਜਾ ਲਈ ਸਭ ਤੋਂ ਪਹਿਲਾਂ ਪੂਜਾ ਸਥਾਨ 'ਤੇ ਕਲਸ਼ ਦੀ ਸਥਾਪਨਾ ਕਰਨੀ ਚਾਹੀਦੀ ਹੈ।
ਭਗਵਾਨ ਵਿਸ਼ਵਕਰਮਾ ਦੀ ਮੂਰਤੀ ਜਾਂ ਤਸਵੀਰ ਲਗਾਈ ਜਾਵੇ। ਇਸ ਦਿਨ ਯੱਗ ਆਦਿ ਵੀ ਕਰਵਾਏ ਜਾਂਦੇ ਹਨ।
ਪੂਜਾ ਦੌਰਾਨ ਭਗਵਾਨ ਵਿਸ਼ਨੂੰ ਦਾ ਸਿਮਰਨ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਇਸ ਦਿਨ ਫੁੱਲ, ਅਕਸ਼ਤ ਲੈ ਕੇ ਮੰਤਰਾਂ ਦਾ ਜਾਪ ਕਰੋ ਅਤੇ ਚਾਰੇ ਪਾਸੇ ਅਕਸ਼ਤ ਦਾ ਛਿੜਕਾਅ ਕਰੋ। ਇਸ ਤੋਂ ਬਾਅਦ ਆਪਣੇ ਹੱਥਾਂ ਅਤੇ ਸਾਰੀਆਂ ਮਸ਼ੀਨਾਂ 'ਤੇ ਰਕਸ਼ਾ ਸੂਤਰ ਬੰਨ੍ਹੋ।
ਫਿਰ ਭਗਵਾਨ ਵਿਸ਼ਵਕਰਮਾ ਦਾ ਸਿਮਰਨ ਕਰਦੇ ਹੋਏ ਦੀਵਾ ਜਗਾਓ ਅਤੇ ਫੁੱਲ ਚੜ੍ਹਾਓ।
ਰਸਮਾਂ ਅਨੁਸਾਰ ਪੂਜਾ ਕਰਨ ਤੋਂ ਬਾਅਦ ਭਗਵਾਨ ਵਿਸ਼ਵਕਰਮਾ ਦੀ ਆਰਤੀ ਕਰੋ।
ਭੋਗ ਦੇ ਰੂਪ ਵਿੱਚ ਪ੍ਰਸਾਦ ਚੜ੍ਹਾਓ, ਜਿੱਥੇ ਤੁਸੀਂ ਪੂਜਾ ਕਰ ਰਹੇ ਹੋ, ਉਸ ਸਥਾਨ ਦੇ ਪੂਰੇ ਪਰਿਸਰ ਵਿੱਚ ਆਰਤੀ ਨੂੰ ਘੁਮਾਓ।
ਪੂਜਾ ਤੋਂ ਬਾਅਦ, ਵਿਸ਼ਵਕਰਮਾ ਜੀ ਨੂੰ ਆਪਣੇ ਕੰਮ ਵਿੱਚ ਸਫਲਤਾ ਲਈ ਪ੍ਰਾਰਥਨਾ ਕਰੋ।