ਕਿਉਂ ਹੁੰਦੀਆਂ ਹਨ ਪਾਣੀ ਦੀਆਂ ਬੋਤਲਾਂ 'ਤੇ ਟੇਡੀਆਂ ਲਾਈਨਾਂ, ਤੁਸੀ ਵੀ ਜਾਣੋ ਕਾਰਨ
Advertisement
Article Detail0/zeephh/zeephh1348511

ਕਿਉਂ ਹੁੰਦੀਆਂ ਹਨ ਪਾਣੀ ਦੀਆਂ ਬੋਤਲਾਂ 'ਤੇ ਟੇਡੀਆਂ ਲਾਈਨਾਂ, ਤੁਸੀ ਵੀ ਜਾਣੋ ਕਾਰਨ

ਪਾਣੀ ਦੀਆਂ ਬੋਤਲਾਂ ਹਾਰਡ ਪਲਾਸਟਿਕ ਤੋਂ ਨਹੀਂ ਬਣਾਈਆਂ ਜਾਂਦੀਆਂ, ਸਗੋਂ ਪਾਣੀ ਦੀਆਂ ਬੋਤਲਾਂ ਬਣਾਉਣ ਲਈ ਹਾਰਡ ਪਲਾਸਟਿਕ ਦੀ ਬਜਾਏ ਸਾਫਟ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਬੋਤਲਾਂ 'ਤੇ ਟੇਡੀਆਂ ਲਾਈਨਾਂ ਬਣੀਆਂ ਹੁੰਦੀਆਂ ਹਨ। 

ਕਿਉਂ ਹੁੰਦੀਆਂ ਹਨ ਪਾਣੀ ਦੀਆਂ ਬੋਤਲਾਂ 'ਤੇ ਟੇਡੀਆਂ ਲਾਈਨਾਂ, ਤੁਸੀ ਵੀ ਜਾਣੋ ਕਾਰਨ

ਚੰਡੀਗੜ੍ਹ- ਅਕਸਰ ਅਸੀ ਕਈ ਵਾਰ ਪਿਆਸ ਬੁਝਾਉਣ ਲਈ ਪਾਣੀ ਦੀ ਬੋਤਲ ਖ੍ਰੀਦਦੇ ਹਾਂ। ਉਨ੍ਹਾਂ ਬੋਤਲਾਂ 'ਤੇ ਲਾਈਨਾਂ ਬਣੀਆਂ ਹੁੰਦੀਆਂ ਹਨ। ਪਰ ਤੁਸੀ ਕਦੇ ਧਿਆਨ ਨਹੀਂ ਦਿੱਤਾ ਹੋਣਾ ਕਿ ਕਿਉਂ ਇਹ ਲਾਈਨਾਂ ਬਣਾਈਆਂ ਗਈਆਂ ਹਨ। ਆਮ ਕਰਕੇ ਇਹੀ ਸੋਚਿਆ ਜਾਂਦਾ ਕਿ ਇਹ ਲਾਈਨਾਂ ਕੇਵਲ ਡਿਜ਼ਾਇਨ ਲਈ ਬਣਾਈਆਂ ਗਈਆਂ ਹਨ। ਪਰ ਅੱਜ ਅਸੀ ਤੁਹਾਨੂੰ ਇਸ ਦੇ ਕਾਰਨ ਦੱਸਾਗੇ। ਕਈ ਸਾਲਾਂ ਤੋਂ ਲੋਕ ਇਨ੍ਹਾਂ ਬੋਤਲਾਂ ਨੂੰ ਖਰੀਦ ਰਹੇ ਹਨ, ਪਰ ਜ਼ਿਆਦਾਤਰ ਲੋਕਾਂ ਨੇ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਇਨ੍ਹਾਂ ਬੋਤਲਾਂ 'ਤੇ ਲਾਈਨਾਂ ਲੱਗਣ ਦਾ ਕਾਰਨ ਕੀ ਹੋਵੇਗਾ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਵੱਖ-ਵੱਖ ਬੋਤਲਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਈਨ ਲਾਈਨਾਂ ਬਣੀਆਂ ਹੁੰਦੀਆਂ ਹਨ, ਪਰ ਲਾਈਨਾਂ ਜ਼ਰੂਰ ਹੁੰਦੀਆਂ ਹਨ। 

ਪਾਣੀ ਦੀਆਂ ਬੋਤਲਾਂ 'ਤੇ ਬਣੀਆਂ ਲਾਈਨਾਂ ਸਿਰਫ ਡਿਜ਼ਾਇਨ ਲਈ ਨਹੀਂ ਇਸ ਦੇ ਪਿੱਛੇ ਵੀ ਕੋਈ ਕਾਰਨ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬੋਤਲ 'ਤੇ ਲੱਗੀਆਂ ਲਾਈਨਾਂ ਉਨ੍ਹਾਂ ਨੂੰ ਤਾਕਤ ਦਿੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਾਣੀ ਦੀਆਂ ਬੋਤਲਾਂ ਹਾਰਡ ਪਲਾਸਟਿਕ ਤੋਂ ਨਹੀਂ ਬਣਾਈਆਂ ਜਾਂਦੀਆਂ, ਸਗੋਂ ਪਾਣੀ ਦੀਆਂ ਬੋਤਲਾਂ ਬਣਾਉਣ ਲਈ ਹਾਰਡ ਪਲਾਸਟਿਕ ਦੀ ਬਜਾਏ ਸਾਫਟ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਜੇਕਰ ਪਾਣੀ ਦੀਆਂ ਬੋਤਲਾਂ 'ਤੇ ਇਹ ਲਾਈਨਾਂ ਨਾ ਹੋਣ ਤਾਂ ਇਹ ਬੋਤਲਾਂ ਆਸਾਨੀ ਨਾਲ ਝੁਕ ਜਾਣਗੀਆਂ, ਜਿਸ ਕਾਰਨ ਇਨ੍ਹਾਂ ਦੇ ਟੁੱਟਣ ਅਤੇ ਫੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਾਣੀ ਦੀਆਂ ਬੋਤਲਾਂ 'ਤੇ ਇਹ ਲਾਈਨਾਂ ਬਣਾਉਣ ਦਾ ਇੱਕ ਹੋਰ ਕਾਰਨ ਹੈ। ਇਹ ਲਾਈਨਾਂ ਪਾਣੀ ਦੀਆਂ ਬੋਤਲਾਂ ਨੂੰ ਪਕੜਣ ਲਈ ਵੀ ਮਦਦ ਕਰਦੀਆਂ ਹਨ। ਬੋਤਲਾਂ 'ਤੇ ਲਾਈਨਾਂ ਹੋਣ ਕਾਰਨ ਇਹਨਾਂ 'ਤੇ ਮਜ਼ਬੂਤ ਹੁੰਦੀ ਹੈ।

WATHC LIVE TV

Trending news