Zirakpur Accident News: ਜ਼ੀਰਕਪੁਰ 'ਚ ਯੂਨੀਪੋਲ ਡਿੱਗਣ ਦੇ ਮਾਮਲੇ 'ਚ ਨਗਰ ਕੌਂਸਲ ਵੱਲੋਂ ਕੀਤੀ ਜਾਵੇਗੀ ਵੱਡੀ ਕਾਰਵਾਈ
Advertisement
Article Detail0/zeephh/zeephh2283017

Zirakpur Accident News: ਜ਼ੀਰਕਪੁਰ 'ਚ ਯੂਨੀਪੋਲ ਡਿੱਗਣ ਦੇ ਮਾਮਲੇ 'ਚ ਨਗਰ ਕੌਂਸਲ ਵੱਲੋਂ ਕੀਤੀ ਜਾਵੇਗੀ ਵੱਡੀ ਕਾਰਵਾਈ

Zirakpur Accident News:ਮੋਹਾਲੀ ਦੇ ਜ਼ੀਰਕਪੁਰ 'ਚ ਬੁੱਧਵਾਰ ਸ਼ਾਮ ਤੂਫਾਨ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਜ਼ੀਰਕਪੁਰ ਦੀ ਆਕਸਫੋਰਡ ਸਟਰੀਟ ਵਿੱਚ ਇੱਕ ਵੱਡਾ ਯੂਨੀਪੋਲ ਡਿੱਗ ਗਿਆ ਸੀ ।

Zirakpur Accident News: ਜ਼ੀਰਕਪੁਰ 'ਚ ਯੂਨੀਪੋਲ ਡਿੱਗਣ ਦੇ ਮਾਮਲੇ 'ਚ ਨਗਰ ਕੌਂਸਲ ਵੱਲੋਂ ਕੀਤੀ ਜਾਵੇਗੀ ਵੱਡੀ ਕਾਰਵਾਈ

Zirakpur Accident News/ਕੁਲਦੀਪ ਸਿੰਘ: ਜ਼ੀਰਕਪੁਰ ਵਿੱਚ ਤੇਜ਼ ਹਨੇਰੀ ਦੌਰਾਨ ਡਿੱਗੇ ਯੂਨੀਪੋਲ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਕਾਰਵਾਈ ਕਰਨ ਦੇ ਮੂਡ ਵਿੱਚ ਹਨ। ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ ਜੈਪੁਰ ਅੰਬਾਲਾ ਹਾਈਵੇਅ 'ਤੇ ਆਕਸਫੋਰਡ ਸਟਰੀਟ 'ਤੇ ਡਿੱਗਿਆ ਯੂਨੀਪੋਲ ਦੇ ਇਕ ਨਿੱਜੀ ਪ੍ਰਾਜੈਕਟ ਦੀ ਸੀ, ਜਿਸ ਲਈ ਪਹਿਲਾਂ 2022, 2023 ਅਤੇ 2024 ਵਿਚ ਯੂਨੀਪੋਲ ਦੀ ਉਚਾਈ ਅਤੇ ਮਜ਼ਬੂਤੀ ਦੀ ਜਾਂਚ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਤੇਜ਼ ਹਨੇਰੀ ਦੌਰਾਨ ਯੂਨੀਪੋਲ ਕਮਜ਼ੋਰ ਹੋਣ ਕਾਰਨ ਤਿੰਨ ਵਾਹਨਾਂ 'ਤੇ ਡਿੱਗ ਗਿਆ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ।

ਪ੍ਰੋਜੈਕਟ ਆਨਰ ਵਿਰੁੱਧ ਮਿਉਂਸਿਪਲ ਐਕਟ ਬਿਲਡਿੰਗ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ। ਅਜਿਹੀ ਹੀ ਘਟਨਾ ਵੀਆਈਪੀ ਰੋਡ ’ਤੇ ਵੀ ਵਾਪਰੀ ਜਿੱਥੇ ਦੋ ਥਾਵਾਂ ’ਤੇ ਯੂਨੀਪੋਲ ਡਿੱਗ ਗਏ। ਕਾਰਜਸਾਧਕ ਅਫਸਰ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਯੂਨੀਪੋਲ ਲਗਾਉਣ ਵਾਲੀ ਸੰਪਰਕ ਕੰਪਨੀ ਤੋਂ ਢਾਂਚਾ ਸੁਰੱਖਿਆ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Kangana Ranaut Slapped: ਕੁਲਵਿੰਦਰ ਕੌਰ ਨੂੰ ਸੋਨ ਤਗਮੇ ਨਾਲ ਕਰਾਂਗੇ ਸਨਮਾਨਿਤ, ਸਰਬਜੀਤ ਸਿੰਘ ਖਾਲਸਾ ਨੇ ਕਹੀ ਇਹ ਗੱਲ

ਜ਼ਿਕਰਯੋਗ ਹੈ ਕਿ ਆਕਸਫੋਰਡ ਸਟਰੀਟ 'ਤੇ ਸਥਿਤ ਚਟਨੀ ਹਾਊਸ ਦੇ ਮਾਲਕ ਨੇ ਜ਼ੀਰਕਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਯੂਨੀਪੋਲ ਡਿੱਗਣ ਕਾਰਨ ਉਸ ਦੇ ਤਿੰਨ ਵਾਹਨ ਨੁਕਸਾਨੇ ਗਏ ਹਨ। ਪੰਜਾਬ 'ਚ ਰਾਤ ਨੂੰ ਆਏ ਤੂਫਾਨ ਅਤੇ ਬਾਰਿਸ਼ ਨੇ ਦਿਨੇ ਕੜਾਕੇ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦਿੱਤੀ ਪਰ ਬੁੱਧਵਾਰ ਸ਼ਾਮ ਨੂੰ ਆਏ ਤੂਫਾਨ ਨੇ ਮੋਹਾਲੀ ਦੇ ਜ਼ੀਰਕਪੁਰ 'ਚ ਵੱਡਾ ਹਾਦਸਾ ਵਾਪਰਿਆ ਸੀ। ਜ਼ੀਰਕਪੁਰ ਦੀ ਆਕਸਫੋਰਡ ਸਟਰੀਟ ਵਿੱਚ ਇੱਕ ਵੱਡਾ ਯੂਨੀਪੋਲ ਡਿੱਗ ਗਿਆ ਸੀ।

ਯੂਨੀਪੋਲ ਡਿੱਗਣ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਪਰ ਉਥੇ ਖੜ੍ਹੇ ਪੰਜ ਵਾਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਘਟਨਾ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਵਾਪਰੇ ਹਾਦਸੇ ਵਰਗੀ ਸੀ। ਜਿਸ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆ ਸਕਦਾ ਹੈ। ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

Trending news