Guru Nanak Dev Ji Parkash Purab: ਪ੍ਰਕਾਸ਼ ਪੂਰਬ ਮੌਕੇ ਸ਼ਰਧਾਲੂਆਂ ਦਾ ਜੱਥਾ ਦਰਸ਼ਨਾਂ ਲਈ ਜਾਵੇਗਾ ਪਾਕਿਸਤਾਨ
Advertisement
Article Detail0/zeephh/zeephh2512830

Guru Nanak Dev Ji Parkash Purab: ਪ੍ਰਕਾਸ਼ ਪੂਰਬ ਮੌਕੇ ਸ਼ਰਧਾਲੂਆਂ ਦਾ ਜੱਥਾ ਦਰਸ਼ਨਾਂ ਲਈ ਜਾਵੇਗਾ ਪਾਕਿਸਤਾਨ

Guru Nanak Dev Ji Parkash Purab:: ਸਿੱਖ ਪੰਥ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦਰਸ਼ਨਾਂ ਲਈ ਜਾਵੇਗਾ। 

 

Guru Nanak Dev Ji Parkash Purab: ਪ੍ਰਕਾਸ਼ ਪੂਰਬ ਮੌਕੇ ਸ਼ਰਧਾਲੂਆਂ ਦਾ ਜੱਥਾ ਦਰਸ਼ਨਾਂ ਲਈ ਜਾਵੇਗਾ ਪਾਕਿਸਤਾਨ

Guru Nanak Dev Ji Parkash Purab: ਸਿੱਖ ਪੰਥ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦਰਸ਼ਨਾਂ ਲਈ ਜਾਵੇਗਾ।  ਇਹ ਸਿੱਖਾਂ ਦਾ ਬਹੁਤ ਹੀ ਖਾਸ ਤਿਉਹਾਰ ਹੈ। ਇਸ ਨੂੰ ਸਿੱਖ ਦੂਆਰਾ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ। 

ਪੰਜਾਬ ਤੋਂ ਸਿੱਖ ਸੰਗਤਾਂ ਦਾ ਜਥਾ ਪ੍ਰਕਾਸ਼ ਪੁਰਬ ਮਨਾਉਣ ਲਈ ਹਰ ਸਾਲ ਪਾਕਿਸਤਾਨ ਜਾਂਦਾ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ 'ਚ ਹਰ ਸਾਲ ਦੀ ਤਰ੍ਹਾਂ ਸ਼ਰਧਾਲੂ ਪਕਿਸਤਾਨ ਦਰਸ਼ਨ ਕਰਨ ਲਈ ਜਾ ਰਹੇ ਹਨ। ਇਸ ਖਾਸ ਮੌਕੇ 'ਚ 14 ਤਰੀਕ ਨੂੰ ਸਵੇਰੇ 8 ਵਜੇ ਜੱਥੇ ਦੀ ਰਵਾਣਗੀ ਹੋਵੇਗੀ।

ਇਹ ਵੀ ਪੜ੍ਹੋ:  Guru Nanak Dev Ji Parkash Purab: ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਹਰਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚਿਆ, ਸੰਗਤਾਂ ਵੱਲੋਂ ਨਿੱਘਾ ਸਵਾਗਤ 

ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਸੰਗਤਾਂ ਦਾ ਜਥਾ ਦਰਸ਼ਨ ਕਰਨ ਲਈ ਪਾਕਿਸਤਾਨ ਜਾ ਰਿਹਾ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਪਾਸਪੋਰਟ 2244 ਜਿਸ ਵਿੱਚੋਂ 763 ਵੀਜ਼ੇ ਨੂੰ ਮਿਲੀ ਮਨਜ਼ੂਰੀ ਅਤੇ 1481 ਵੀਜ਼ੇ ਕੱਟੇ ਗਏ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ 2244 ਵੀਜ਼ੇ ਭੇਜੇ ਗਏ ਸਨ ਜਿਸ ਵਿੱਚੋਂ 763 ਵੀਜ਼ਿਆਂ ਨੂੰ ਮਨਜ਼ੂਰੀ ਮਿਲੀ ਹੈ ਅਤੇ 1481 ਵੀਜ਼ੇ ਕੱਟੇ ਗਏ ਹਨ। ਜਿੰਨਾ ਸ਼ਰਧਾਲੂਆਂ ਨੂੰ ਪਾਕਿਸਤਾਨ ਜਾ ਕੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਪ੍ਰਾਪਤ ਹੋਇਆ। ਉਹਨਾਂ ਦੇ ਮਨਾਂ ਦੇ ਵਿੱਚ ਕਾਫ਼ੀ ਦੁੱਖ ਹੈ।ਸਰਕਾਰ ਨੂੰ ਇੰਨੇ ਜਿਆਦੇ ਵੀਜ਼ੇ ਨਹੀਂ ਕੱਟਣੇ ਚਾਹੀਦੇ। ਪ੍ਰਤਾਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਇੱਕ ਵਫਦ ਮਿਲਣ ਲਈ ਜਾਵੇਗਾ ਅਤੇ ਪਾਕਿਸਤਾਨ ਐਂਮਬੈਸੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਕਿ ਇੰਨੇ ਵੀਜ਼ੇ ਨਾ ਕੱਟੇ ਜਾਣ ਅਤੇ ਸਾਰੇ ਸ਼ਰਦਾਲੂਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ।

Trending news