'ਓਰਨ ਕੀ ਹੋਲੀ ਮਮ ਹੋਲਾ' ਹੋਲਾ ਮੁਹੱਲਾ ਦਾ ਜਾਣੋ ਇਤਿਹਾਸ ਤਸਵੀਰਾਂ ਦੇ ਨਾਲ

ਕੋਰੋਨਾ ਦੇ ਬਾਵਜੂਦ ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਨਾਇਆ ਗਿਆ ਹੈ, ਸਿੱਖ ਭਾਈਚਾਰਾ ਇਸ ਨੂੰ ਹੋਲਾ ਮੁਹੱਲਾ ਦੇ ਤੌਰ 'ਤੇ ਮਨਾਉਂਦਾ ਹੈ,  ਸ੍ਰੀ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਏ ਹੋਲਾ ਮੁਹੱਲਾ ਦੇ ਤਿਓਹਾਰ ਮਨਾਉਣ ਦਾ ਮਕਸਦ ਸਿੱਖਾਂ ਦੇ ਵਿੱਚ ਵੀਰਤਾ ਦਾ ਰਸ ਭਰਨਾ ਸੀ

'ਓਰਨ ਕੀ ਹੋਲੀ ਮਮ ਹੋਲਾ' ਹੋਲਾ ਮੁਹੱਲਾ ਦਾ ਜਾਣੋ ਇਤਿਹਾਸ ਤਸਵੀਰਾਂ ਦੇ ਨਾਲ
'ਓਰਨ ਕੀ ਹੋਲੀ ਮਮ ਹੋਲਾ'

ਅਨਮੋਲ ਗੁਲਾਟੀ/ਸ੍ਰੀ ਆਨੰਦਪੁਰ ਸਾਹਿਬ : ਕੋਰੋਨਾ ਦੇ ਬਾਵਜੂਦ ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਨਾਇਆ ਗਿਆ ਹੈ, ਸਿੱਖ ਭਾਈਚਾਰਾ ਇਸ ਨੂੰ ਹੋਲਾ ਮੁਹੱਲਾ ਦੇ ਤੌਰ 'ਤੇ ਮਨਾਉਂਦਾ ਹੈ,  ਸ੍ਰੀ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਏ ਹੋਲਾ ਮੁਹੱਲਾ ਦੇ ਤਿਓਹਾਰ ਮਨਾਉਣ ਦਾ ਮਕਸਦ ਸਿੱਖਾਂ ਦੇ ਵਿੱਚ ਵੀਰਤਾ ਦਾ ਰਸ ਭਰਨਾ ਸੀ, ਪੰਜਾਬ ਵਿੱਚ ਤੇਜ਼ੀ ਨਾਲ ਫ਼ੈਲ ਰਹੇ ਕੋਰੋਨਾ ਦੇ ਬਾਵਜੂਦ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾਈ, ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਸਨ, ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਗਈ

   ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਅਗੰਮਪੁਰ ਦੇ ਥਾਂ ਉੱਤੇ ਇੱਕ ਖੁੱਲ੍ਹੇ ਮੈਦਾਨ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ  ਸਾਰੀ ਸੰਗਤ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਉੱਥੇ ਪਹੁੰਚਣ ਦੇ ਲਈ ਕਿਹਾ ਇਹ ਹੋਲੀ ਦੇ ਦੂਜੇ ਦਿਨ ਦੀ ਗੱਲ ਹੈ,ਗੁਰੂ  ਜੀ ਵੱਲੋਂ ਇਸ ਖੁੱਲ੍ਹੇ ਮੈਦਾਨ ਵਿੱਚ ਸਿੱਖ ਯੋਧਾਵਾਂ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਉਨ੍ਹਾਂ ਦੀ ਘੁੜ ਸਵਾਰੀ ਨੇਜ਼ਾਬਾਜ਼ੀ ਤਲਵਾਰਬਾਜ਼ੀ ਗੱਤਕਾ ਅਤੇ ਕੁਸ਼ਤੀ ਦੇ ਮੁਕਾਬਲੇ ਸ਼ੁਰੂ ਕਰਵਾ ਦਿੱਤੇ ਤਾਂ ਕਿ ਉਨ੍ਹਾਂ ਦੇ ਵਿੱਚ  ਊਰਜਾ ਦਾ ਸੰਚਾਰ ਹੋਵੇ  ਉਨ੍ਹਾਂ ਨੂੰ ਫ਼ੌਜੀ ਦੀ ਸਿੱਖਿਆ ਦੇਣ ਦੇ ਨਾਲ ਨਾਲ ਇੱਕ ਦੂਜੇ ਸਮੂਹ ਉੱਤੇ ਬਨਾਵਟੀ ਹਮਲਾ ਦੇਣ ਦੀ ਵੀ ਸਿੱਖਿਆ ਦਿੱਤੀ ਗਈ ਇਸ  ਨੂੰ ਨਾਂ ਦਿੱਤਾ ਗਿਆ ਹੋਲਾ ਮੁਹੱਲਾ ਦਾ. 

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਿੰਡ ਅਗਮਪੁਰ ਦੇ ਵਿੱਚ ਇੱਕ ਕਿੱਲ੍ਹਾ ਬਣਵਾਇਆ ਗਿਆ  ਜਿਸ ਦਾ ਨਾਂ ਆਗਮਪੁਰ ਰੱਖਿਆ ਗਿਆ ਪਰ ਇੱਥੇ ਤਿਉਹਾਰ ਹੋਲਾ ਮਹੱਲਾ ਸ਼ੁਰੂ ਕਰਨ ਦੇ ਲਈ ਇਸ ਕਿਲ੍ਹੇ ਦਾ ਨਾਂ ਹੋਲਗੜ੍ਹ ਪੈ ਗਿਆ ਅੱਜ ਵੀ ਸਿੱਖ ਸੰਗਤਾਂ  ਅਤੇ ਨਿਹੰਗ ਸੰਘ ਸ੍ਰੀ ਆਨੰਦਪੁਰ ਸਾਹਿਬ ਤੋਂ ਪੁਰਾਣੀ ਰਵਾਇਤ ਦੇ ਮੁਤਾਬਕ ਇੱਕ ਵੱਡੇ ਇਕੱਠ ਦੀ ਸ਼ਕਲ ਵਿਚ ਹੋਲਗੜ੍ਹ ਸਾਹਿਬ ਤੱਕ ਪਹੁੰਚਦੇ ਨੇ ਅਤੇ ਇੱਥੇ ਤਰ੍ਹਾਂ-ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਨੇ, ਗੁਰੂ ਜੀ ਦੇ ਵੇਲੇ ਵੀ ਵੱਖ ਵੱਖ ਖੇਡਾਂ ਵਿੱਚ ਜਿੱਤਣ ਵਾਲੀਆਂ  ਨੂੰ ਵੱਡੇ ਇਨਾਮ ਦੇ ਕੇ ਸਨਮਾਨਤ ਕੀਤਾ ਜਾਂਦਾ ਸੀ ਪਿੰਡ ਅਗੰਮਪੁਰ ਦੇ ਵਿੱਚ ਭਾਈ ਨੰਦ ਲਾਲ ਗੋਯਾ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋਈ ਅਤੇ ਉਹ ਹਮੇਸ਼ਾ ਦੇ ਲਈ ਗੁਰੂ ਚਰਨਾਂ ਦੇ ਹੀ ਹੋ ਕੇ ਰਹਿ ਗਏ

  ਜਿਵੇਂ ਹੀ ਹੌਲੀ ਉੱਤੇ ਇੱਕ ਦੂਜੇ ਦੇ ਉੱਪਰ ਰੰਗਾਂ ਦੀ ਬੁਛਾੜ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੋਲਾ ਮਹੱਲਾ ਦੇ ਮੌਕੇ ਇੱਕ ਦੂਜੇ ਉੱਤੇ ਫੁੱਲ ਅਤੇ ਗੁਲਾਲ ਦੀ ਵਰਖਾ ਕੀਤੀ ਜਾਂਦੀ ਹੈ ਨਿਹੰਗ ਸਿੰਘ ਗੱਤਕੇ ਦੀ ਪੇਸ਼ਕਾਰੀ ਕਰਦੇ ਹਨ ਇਹ ਆਤਮ ਰੱਖਿਆ ਦੇ ਲਈ ਤੱਥਾਂ ਹਮਲਾ ਕਰਨ ਦੀ ਸਭ ਤੋਂ ਵੱਡੀ ਕਲਾ ਹੈ

WATCH LIVE TV