47 ਦੀ ਵੰਡ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਇਸ ਮਸਜਿਦ 'ਚ ਹੋਈ ਨਮਾਜ਼,ਸਿੱਖ ਤੇ ਹਿੰਦੂ ਵੀ ਪਹੁੰਚੇ,ਬਾਬੇ ਨਾਨਕ ਨਾਲ ਹੈ ਖ਼ਾਸ ਸਬੰਧ
Advertisement
Article Detail0/zeephh/zeephh786268

47 ਦੀ ਵੰਡ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਇਸ ਮਸਜਿਦ 'ਚ ਹੋਈ ਨਮਾਜ਼,ਸਿੱਖ ਤੇ ਹਿੰਦੂ ਵੀ ਪਹੁੰਚੇ,ਬਾਬੇ ਨਾਨਕ ਨਾਲ ਹੈ ਖ਼ਾਸ ਸਬੰਧ

ਹਿੰਦੂ, ਸਿੱਖ, ਮੁਸਲਮਾਨ ਭਾਈਚਾਰੇ ਨਾਲ ਇਕੱਠੇ ਬੈਠ ਕੇ  ਸੁਣੀ ਨਮਾਜ਼ 

ਹਿੰਦੂ, ਸਿੱਖ, ਮੁਸਲਮਾਨ ਭਾਈਚਾਰੇ ਨਾਲ ਇਕੱਠੇ ਬੈਠ ਕੇ  ਸੁਣੀ ਨਮਾਜ਼

ਸੁਲਤਾਨਪੁਰ ਲੋਧੀ/ ਸੰਦੀਪ ਓਬਰਾਏ: ਸੁਲਤਾਨਪੁਰ ਲੋਧੀ ਦੀ ਪਾਕ ਅਤੇ ਇਤਿਹਾਸਕ ਥਾਂ ਤੇ  ਸਿੱਖ-ਮੁਸਲਮਾਨ ਭਾਈਚਾਰਕ ਸਾਂਝ ਨੇ ਇੱਕ ਨਵਾਂ ਵਰਕਾ ਉਸ ਵੇਲੇ ਜੋੜ ਦਿੱਤਾ ਜਦੋਂ ਸ਼ਹਿਰ ਵਿੱਚ ਸਿੱਖਾਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਸਜ਼ਿਦ ਵਿੱਚ ਇੱਕ ਵਾਰ ਫਿਰ ਤੋਂ ਨਮਾਜ-ਏ-ਸ਼ੁਕਰਾਨਾ ਪੜ੍ਹੀ ਗਈ। ਇਸ ਤੋਂ ਇਲਾਵਾ ਇਹ ਤਸਵੀਰਾਂ ਨੂੰ ਵੇਖ ਕੇ ਤੁਸੀਂ ਉਸ ਏਕੇ ਨੂੰ ਜ਼ਰੂਰ ਮਹਿਸੂਸ ਕਰੋਗੇ ਜਿਸ ਵਿੱਚ ਨਾਂ ਤਾਂ ਸਰਹੱਦਾਂ ਵੰਡੀਆਂ ਪਾ ਸਕੀਆਂ ਤੇ ਨਾ ਹੀ ਸਾਡੀਆਂ ਸਰਕਾਰਾਂ। ਦਰਅਸਲ ਇਹ ਸੁਲਤਾਨਪੁਰ ਲੋਧੀ ਦੀ ਉਹੀ ਇਤਿਹਾਸਿਕ ਮਸਜਿਦ ਹੈ  ਜਿਸ ਦੇ ਮੌਲਵੀ ਸਾਹਿਬ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਬਣ ਗਏ ਸਨ। ਤੇ ਬਾਬਾ ਜੀ ਨੇ ਉਨ੍ਹਾਂ ਨੂੰ ਸਹੀ ਰਾਹ ਵਿਖਾਇਆ ਸੀ।
 
ਦੱਸਿਆ ਜਾਂਦਾ ਹੈ ਕਿ ਵੰਡ ਤੋਂ ਬਾਅਦ, ਇਹ ਇਤਿਹਾਸਿਕ ਮਸਜਿਦ ਜਰਜਰ ਹੋ ਗਈ ਸੀ, ਪਰ ਸਿੱਖ-ਮੁਸਲਮਾਨ ਭਾਈਚਾਰੇ ਦੇ ਪਿਆਰ ਦੀਆਂ ਤੰਦਾਂ ਨੇ ਅੱਜ ਫੇਰ ਇੱਥੇ ਰੌਣਕਾਂ ਲਾ ਦਿੱਤੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਮਕਾਮੀ, ਮਲੇਰਕੋਟਲਾ ਸਮੇਤ ਪੰਜਾਬ ਦੇ ਵੱਖਰੇ ਇਲਾਕਿਆਂ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਅਦਾ ਕੀਤੀ ਗਈ। ਤੇ ਬਾਅਦ ਵਿੱਚ ਸਮਾਗਮ ਵਿੱਚ ਸ਼ਾਮਿਲ ਹੋਏ। ਗੌਰਤਲਬ ਹੈ ਕਿ ਅਣਗਿਣਤ ਸਾਲ ਬਾਅਦ, ਮੁਸਲਮਾਨ ਭਾਈਚਾਰੇ ਦੇ ਲੋਕ ਫਿਰ ਤੋਂ ਅੱਲ੍ਹਾ ਦੇ ਘਰ ਨਮਾਜ ਅਦਾ ਕਰਨ ਲਈ ਆਏ। ਇਸ ਮੌਕੇ 'ਤੇ ਡਾਕਟਰ ਨਸੀਰ ਅਖ਼ਤਰ ਨੇ ਕਿਹਾ ਕਿ ਇਸ ਮਸਜਦ ਵਿੱਚ ਹੁਣ ਹਰ ਰੋਜ਼ ਨਮਾਜ਼ ਅਦਾ ਕੀਤੀ ਜਾਵੇਗੀ ਅਤੇ ਮਸਜਿਦ ਦੀ ਵੀ ਜਲਦੀ ਹੀ ਮੁਰੰਮਤ ਕਾਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਲਸਫ਼ੇ, ਰੂਹਾਨੀਅਤ ਅਤੇ ਸਾਂਝੀਵਾਲਤਾ ਦੇ ਸੁਨੇਹੇ ਉੱਤੇ ਚਾਨਣ ਪਾਇਆ।  

 
ਜ਼ਿਕਰੇਖਆਸ ਹੈ ਕਿ ਸੁਲਤਾਨਪੁਰ ਲੋਧੀ ਵਿੱਚ ਸਥਿਤ ਇਹ ਮੁਗਲੀਆ ਦੌਰ ਦੀ ਇਤਿਹਾਸਕ ਸਫ਼ੇਦ ਮਸਜਿਦ ਸੈਂਕੜੇ ਸਾਲ ਪੁਰਾਣੀ ਹੈ ਅਤੇ ਇੱਥੇ ਪੰਜ ਸੋ ਸਾਲ ਤੋਂ ਪਹਿਲਾਂ ਮੌਲਵੀ ਨੇ ਸੰਗਤ ਨੂੰ ਨਮਾਜ਼ ਸੁਣਾਈ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੌਲਵੀ ਨੂੰ ਸਿੱਧੇ ਰਾਹੇ ਪਾਇਆ ਸੀ। ਇਸ ਮਸਜਿਦ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਅਤੇ ਉਸਦਾ ਭਰਾ ਦਾਰਾਸ਼ਿਕੋਹ ਸਮੇਤ 10 ਹਜ਼ਾਰ ਤੋਂ ਜਿਆਦਾ ਮੁਗ਼ਲਾਂ ਨੇ ਸਿੱਖਿਆ ਹਾਸਲ ਕੀਤੀ ਸੀ। ਅੱਜ ਇਸ ਮਸਜਿਦ ਵਿੱਚ ਪਹਿਲੀ ਵਾਰ ਇਸ ਮੌਕੇ ਉੱਤੇ ਹਿੰਦੁ ਸਿੱਖ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਬੈਠ ਕੇ ਨਮਾਜ਼ ਸੁਣੀ ।  ਇਸ ਮੌਕੇ ਇਹ ਸਾਰੇ ਹੀ ਵਧਾਈ ਦੇ ਪਾਤਰ ਬਣੇ। ਹੋਰ ਤੇ ਹੋਰ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਭਾਰਤ ਪਕਿਸਤਾਨ ਵੰਡ ਤੋਂ ਬਾਅਦ ਹੁਣ ਦੂਜੀ ਵਾਰ ਇਸ ਇਤਿਹਾਸਿਕ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਜੁਮੇ ਦੀ ਨਮਾਜ਼ ਅਦਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਇਹ ਸਾਂਝਾਂ ਇਸ ਤਰ੍ਹਾਂ ਬਰਕਰਾਰ ਰਹਿਣ ਤੇ ਪਿਆਰ ਮੁਹੱਬਤ ਭਰੀਆਂ ਇਹ ਤਸਵੀਰਾਂ ਅੱਗੇ ਵੀ ਅਸੀਂ ਵੇਖਦੇ ਰਹੀਏ।

 

 

 

 

Trending news