ਗਾਹਕਾਂ ਲਈ ਅਲਰਟ, ਜੇਕਰ ਇਸ ਤੋਂ ਜ਼ਿਆਦਾ ਨਕਦ ਕੱਢੇ ਤਾਂ ਲੱਗੇਗਾ ਇੰਨਾ ਟੈਕਸ

20 ਲੱਖ ਤੋਂ ਵਧ ਨਕਦ ਕੱਢਿਆ ਤਾਂ ਦੇਣਾ ਹੋਵੇਗਾ ਟੈਕਸ

ਗਾਹਕਾਂ ਲਈ ਅਲਰਟ, ਜੇਕਰ ਇਸ ਤੋਂ ਜ਼ਿਆਦਾ ਨਕਦ ਕੱਢੇ ਤਾਂ ਲੱਗੇਗਾ ਇੰਨਾ ਟੈਕਸ
20 ਲੱਖ ਤੋਂ ਵਧ ਨਕਦ ਕੱਢਿਆ ਤਾਂ ਦੇਣਾ ਹੋਵੇਗਾ ਟੈਕਸ

ਦਿੱਲੀ : ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਫਿਰ ਇਹ ਅਲਰਟ ਤੁਹਾਡੇ ਲਈ ਜ਼ਰੂਰੀ ਹੈ, ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਇੱਕ ਸਾਲ ਵਿੱਚ 20 ਲੱਖ ਤੋਂ ਜ਼ਿਆਦਾ ਨਕਦ ਕੱਢ ਦੇ ਨੇ ਤਾਂ ਉਨ੍ਹਾਂ ਨੂੰ ਟੈਕਸ ਦੇਣਾ ਹੋਵੇਗਾ,ਹਾਲਾਂਕਿ ਉਹ ਇਸ ਟੈਕਸ ਦੇ ਲੱਗਣ ਤੋਂ ਬੱਚ ਸਕਦੇ ਨੇ

ਬੈਂਕ ਕੱਟੇਗਾ TDS 

ਬੈਂਕ ਨੇ ਕਿਹਾ ਹੈ ਕਿ ਗਾਹਕ ਇੱਕ ਸਾਲ ਵਿੱਚ 20 ਲੱਖ ਰੁਪਏ ਤੋਂ ਜ਼ਿਆਦਾ ਆਪਣੇ ਖਾਤੇ ਵਿੱਚ ਕੈਸ਼ ਦੇਣਗੇ ਤਾਂ ਉਨ੍ਹਾਂ ਦਾ ਟੈਕਸ ਕੱਟੇਗਾ, ਹਾਲਾਂਕਿ ਬੈਂਕ ਨੇ ਗਾਹਕਾਂ ਨੂੰ ਤਿੰਨ ਆਸਾਨ ਤਰੀਕੇ ਵੀ ਦੱਸੇ ਨੇ ਜਿਨ੍ਹਾਂ ਨਾਲ ਟੈਕਸ ਕੱਟਣ ਤੋਂ ਰੋਕਿਆ ਜਾ ਸਕਦਾ ਹੈ,ਬੈਂਕ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ, ਪਿਛਲੇ ਤਿੰਨ ਸਾਲਾਂ ਵਿੱਚ ਸੈਕਸ਼ਨ 194N ਦੇ ਤਹਿਤ 20 ਲੱਖ ਰੁਪਏ ਤੋਂ ਜ਼ਿਆਦਾ ਨਕਦ ਕੱਢਣ 'ਤੇ TDS ਕੱਟ ਰਿਹਾ ਹੈ

ਗਾਹਕਾਂ ਨੂੰ ਇਹ ਕਰਨਾ ਹੋਵੇਗਾ 

ਬੈਂਕ ਨੇ ਕਿਹਾ ਅਜਿਹੇ ਗਾਹਕਾਂ ਨੂੰ ਪੈੱਨ ਕਾਰਡ ਦੀ ਡਿਟੇਲਸ ਦੇਣੀ ਹੋਵੇਗੀ 
ਜੇਕਰ ਗਾਹਕ ਦੇ ਕੋਲ ਪੈਨ ਨਹੀਂ ਹੈ ਤਾਂ ਫ਼ਿਰ ਜ਼ਿਆਦਾ ਟੈਕਸ ਕਟੇਗਾ 
ਗਾਹਕਾਂ ਨੂੰ ਆਪਣੇ ITR ਦੀ ਡਿਟੇਲਸ ਵੀ ਬੈਂਕਾਂ ਨੂੰ ਦੇਣੀ ਹੋਵੇਗੀ 

1 ਜੁਲਾਈ ਤੋਂ ਲੱਗੇਗਾ ਇਹ ਟੈਕਸ ਜੇਕਰ ਤਿੰਨ ਸਾਲ ਨਹੀਂ ਫਾਈਲ ਕੀਤੀ ITR

20 ਲੱਖ ਰੁਪਏ ਦੇ ਨਕਦ  'ਤੇ ਕਿਸੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗੇਗਾ
20 ਲੱਖ ਤੋਂ ਵਧ 1 ਕਰੋੜ ਰੁਪਏ ਤੋਂ ਘੱਟ ਰਕਮ 'ਤੇ 2 ਫ਼ੀਸਦੀ ਵਿਆਜ