ਦਿੱਲੀ : ਰਫ਼ਤਾਰ ਦੀ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ, BMW Motorrad ਨੇ ਆਪਣੀ ਨਵੀਂ ਬਾਈਕ BMW R 18 Classic ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ, ਸਤੰਬਰ 2020 ਵਿੱਚ R18 cruiser ਦਾ ਸਟੈਂਡਰਡ ਅਤੇ ਫ਼ਸਟ ਐਡੀਸ਼ਨ ਵੈਰੀਐਂਟ ਲਾਂਚ ਕੀਤਾ ਗਿਆ ਸੀ, ਜਿਸ ਦੀ ਕੀਮਤ 18.90 ਲੱਖ ਰੁਪਏ ਸੀ ਅਤੇ ਐਕਸ ਸ਼ੋਅਰੂਮ ਕੀਮਤ 21.90 ਰੁਪਏ ਸੀ
ਨਵੀਂ R18 Classic cruiser ਮੋਟਰ ਸਾਈਕਲ 'ਤੇ ਬੁਕਿੰਗ BMW Motorrad ਸ਼ੋਅਰੂਮ ਵਿੱਚ ਕੀਤੀ ਜਾ ਸਕਦੀ ਹੈ, ਬਾਈਕਸ ਦੀ ਡਿਲਿਵਰੀ ਵੀ ਜਲਦ ਸ਼ੁਰੂ ਹੋ ਜਾਵੇਗੀ
R18 Classic cruiser ਵਿੱਚ ਤੁਹਾਨੂੰ ਤਿੰਨ ਰਾਈਡ ਮੋੜ ਮਿਲ ਦੇ ਨੇ Rain, Roll ਅਤੇ Rock, ਸਭ ਦੇ ਆਪਣੇ ਫਾਇਦੇ ਨੇ, ਰੇਨ ਮੋਡ ਵਿੱਚ ਫਿਸਲੇਗੀ ਨਹੀਂ,ਰੋਡ ਤੇ ਜਮ ਕੇ ਚੱਲੇਗੀ, ਜਦੋਂ ਕਿ Roll ਮੋਡ 'ਤੇ ਬਾਈਕ ਦਾ ਇੰਜਨ ਜ਼ਿਆਦਾ ਤਾਕਤਵਰ ਹੁੰਦਾ ਹੈ, Rock ਮੋਡ ਵਿੱਚ ਬਾਈਕ ਵਿੱਚ ਤੁਹਾਨੂੰ ਜ਼ਿਆਦਾ ਪਾਵਰ ਮਹਿਸੂਸ ਹੋਵੇਗੀ
ਭਾਰਤ ਵਿੱਚ BMW R 18 Classic cruiser ਨੂੰ 24 ਲੱਖ ਰੁਪਏ ਦੇ ਐਕਸ ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ ਜਦਕਿ R18 Classic cruiser ਹੈਰੀਟੇਜ ਰੇਂਜ ਇਸ ਦਾ ਦੂਜੀ ਮੋਟਰ ਸਾਈਕਲ ਹੈ
R18 Classic cruiser ਵਿੱਚ ਤੁਹਾਨੂੰ ABS ਮਿਲੇਗਾ,ਇੰਜਨ ਤੁਹਾਨੂੰ air/oil-cooled 2 ਸਿਲੈਂਡਰ ਵਾਲੇ ਬਾਕਸ ਵਾਲਾ ਮਿਲੇਗਾ ਜੋ BMW ਦਾ ਸਭ ਤੋਂ ਵਧ ਤਾਕਤਵਰ ਇੰਜਨ ਹੈ,ਇਹ ਇੰਜਨ 1802 CC ਹੈ
ट्रेन्डिंग फोटोज़