Greater Noida News: ਕੰਧ ਡਿੱਗਣ ਦੇ ਇਸ ਹਾਦਸੇ ਵਿੱਚ ਅੱਠ ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਮੌਤ ਹੋ ਗਈ। ਛੁੱਟੀਆਂ ਦੌਰਾਨ ਸਾਰੇ ਬੱਚੇ ਆਪਣੀ ਦਾਦੀ ਦੇ ਘਰ ਆਏ ਹੋਏ ਸਨ।
Trending Photos
Greater Noida Wall Collapsed: ਦਿੱਲੀ ਵਿੱਚ ਲਗਾਤਰਾ ਮੀਂਹ ਪੈ ਰਿਹਾ ਹੈ। ਇਸ ਦੌਰਾਨ ਵੱਡੇ ਵੱਡੇ ਹਾਦਸੇ ਹੋ ਰਹੇ ਹਨ। ਇਸ ਵਿਚਾਲੇ ਬੇਹੱਦ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੀਂਹ ਤੋਂ ਬਾਅਦ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗ ਗਈ। ਇਸ ਵਿੱਚ ਛੇ ਬੱਚੇ ਦੱਬੇ ਗਏ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਬੱਚੇ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਆਪਣੀ ਦਾਦੀ ਦੇ ਘਰ ਆਏ ਹੋਏ ਸਨ। ਸੂਚਨਾ ਤੋਂ ਬਾਅਦ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਤਿੰਨ ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ। ਪੁਲਸ ਨੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਦਿੱਲੀ IGI ਹਵਾਈ ਅੱਡੇ 'ਤੇ ਵੱਡਾ ਹਾਦਸਾ, ਟਰਮੀਨਲ 1 ਦੀ ਛੱਤ ਡਿੱਗਣ ਕਾਰਨ 3 ਜ਼ਖ਼ਮੀ
ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦੇ ਪਿੰਡ ਖੋਦਨਾ ਦੀ ਹੈ। ਇਸ ਦਰਦਨਾਕ (Greater Noida Wall Collapsed) ਹਾਦਸੇ 'ਚ ਆਇਸ਼ਾ ਪੁੱਤਰੀ ਸਗੀਰ ਉਮਰ 16 ਸਾਲ, ਅਹਿਦ ਪੁੱਤਰ ਮੋਇਨੂਦੀਨ ਉਮਰ 4 ਸਾਲ, ਹੁਸੈਨ ਪੁੱਤਰ ਇਕਰਾਮ ਉਮਰ 5 ਸਾਲ, ਆਦਿਲ ਪੁੱਤਰ ਸ਼ੇਰਖਾਨ ਉਮਰ 8 ਸਾਲ, ਅਲਫਿਜ਼ਾ ਪੁੱਤਰੀ ਮੋਇਨੂਦੀਨ ਉਮਰ 2 ਸਾਲ, ਸੋਹਣਾ ਪੁੱਤਰੀ ਰਹੀਸ ਉਮਰ 12 ਸਾਲ, ਵਸੀਲ ਪੁੱਤਰ ਸ਼ੇਰ ਖਾਨ ਉਮਰ 11 ਸਾਲ, ਸਮੀਰ ਪੁੱਤਰ ਸਗੀਰ ਉਮਰ 15 ਸਾਲ, ਸਗੀਰ ਦੇ ਆਪਣੇ ਪਰਿਵਾਰ ਦੇ 8 ਬੱਚੇ ਅਤੇ ਰਿਸ਼ਤੇਦਾਰ ਘਰ ਦੀ ਕੰਧ ਡਿੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ 'ਚ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ (Greater Noida Wall Collapsed) ਦੀ ਕੰਧ ਡਿੱਗ ਗਈ। ਕੰਧ ਡਿੱਗਣ ਤੋਂ ਬਾਅਦ ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਬੱਚੇ ਬਚ ਗਏ। ਬਾਕੀ ਬੱਚਿਆਂ ਦਾ ਅਜੇ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Ajnala News: ਅਜਨਾਲਾ ਦੇ ਇਸ ਸਿਵਲ ਹਸਪਤਾਲ 'ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾ