Traffic Challan on Sunroof: ਅਕਸਰ ਤੁਸੀਂ ਲੋਕਾਂ ਨੂੰ ਚੱਲਦੇ ਵਾਹਨ ਦੀ ਸਨਰੂਫ ਤੋਂ ਬਾਹਰ ਆਉਂਦੇ ਦੇਖ ਸਕਦੇ ਹੋ ਜੋ ਕਿ ਬਹੁਤ ਖਤਰਨਾਕ ਹੈ। ਹਾਲਾਂਕਿ, ਹੁਣ ਪੁਲਿਸ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੇਗੀ ਅਤੇ 10,000 ਰੁਪਏ ਤੱਕ ਦਾ ਚਲਾਨ ਕੱਟ ਸਕਦੀ ਹੈ।
Trending Photos
Traffic Challan on Sunroof: ਇਨ੍ਹੀਂ ਦਿਨੀਂ ਕਾਰਾਂ 'ਚ ਸਨਰੂਫ ਦਾ ਫੀਚਰ ਕਾਫੀ ਮਸ਼ਹੂਰ ਹੋ ਰਿਹਾ ਹੈ। ਇਹ ਨਾ ਸਿਰਫ ਤੁਹਾਡੇ ਵਾਹਨ ਨੂੰ ਵਧੇਰੇ ਸਟਾਈਲਿਸ਼ ਲੁੱਕ ਦਿੰਦਾ ਹੈ ਬਲਕਿ ਤੁਹਾਨੂੰ ਖੁੱਲੇਪਣ ਦਾ ਅਹਿਸਾਸ ਵੀ ਦਿੰਦਾ ਹੈ। ਹਾਲਾਂਕਿ ਸਨਰੂਫ ਦੀ ਸਹੀ ਵਰਤੋਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਕਸਰ ਤੁਸੀਂ ਲੋਕਾਂ ਨੂੰ ਚੱਲਦੇ ਵਾਹਨ ਦੀ ਸਨਰੂਫ ਤੋਂ ਬਾਹਰ ਆਉਂਦੇ ਦੇਖ ਸਕਦੇ ਹੋ ਜੋ ਕਿ ਬਹੁਤ ਖਤਰਨਾਕ ਹੈ। ਹਾਲਾਂਕਿ, ਹੁਣ ਪੁਲਿਸ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੇਗੀ ਅਤੇ 10,000 ਰੁਪਏ ਤੱਕ ਦਾ ਚਲਾਨ ਕੱਟ ਸਕਦੀ ਹੈ।
ਪਿਛਲੇ ਸਾਲ, ਇੱਕ ਮੁਹਿੰਮ ਦੇ ਤਹਿਤ, ਕੋਲਕਾਤਾ ਪੁਲਿਸ ਨੇ ਸਨਰੂਫ ਤੋਂ ਬਾਹਰ ਝਾਤ ਮਾਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਸੀ। ਇਸੇ ਤਰ੍ਹਾਂ ਹੋਰ ਕਈ ਸ਼ਹਿਰਾਂ ਵਿੱਚ ਵੀ ਟਰੈਫਿਕ ਪੁਲਿਸ ਨੇ ਅਜਿਹੇ ਚਲਾਨ ਕੱਟੇ ਹਨ। ਨਵੰਬਰ 2022 ਵਿੱਚ, ਮੁੰਬਈ ਪੁਲਿਸ ਨੇ ਇੱਕ ਚੱਲਦੀ ਜੀਪ ਕੰਪਾਸ ਦੀ ਸਨਰੂਫ ਵਿੱਚੋਂ ਬਾਹਰ ਨਿਕਲਣ ਕਰਕੇ ਇੱਕ ਔਰਤ ਦਾ ਭਾਰੀ ਚਲਾਨ ਜਾਰੀ ਕੀਤਾ ਗਿਆ । ਦੇਸ਼ ਦੇ ਹੋਰ ਸ਼ਹਿਰਾਂ 'ਚ ਸਨਰੂਫ ਤੋਂ ਬਾਹਰ ਨਿਕਲ ਕੇ ਡਰਾਈਵਿੰਗ ਕਰਨ ਵਾਲੇ ਲੋਕਾਂ 'ਤੇ ਜੁਰਮਾਨੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Punjab News: ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
ਕਾਰ 'ਚ ਕੁਦਰਤੀ ਰੌਸ਼ਨੀ ਲਈ ਸਨਰੂਫ ਦਿੱਤੀ ਗਈ ਹੈ। ਕਈ ਵਾਰੀ ਜ਼ਿਆਦਾ ਰੋਸ਼ਨੀ ਕਾਰ ਦੀ ਖਿੜਕੀ ਦੇ ਸ਼ੀਸ਼ੇ ਰਾਹੀਂ ਅੰਦਰ ਨਹੀਂ ਜਾ ਪਾਉਂਦੀ। ਇਸ ਤੋਂ ਇਲਾਵਾ ਕਾਰ 'ਚ ਤਾਜ਼ੀ ਹਵਾ ਵੀ ਆਉਂਦੀ ਹੈ। ਲੋੜ ਪੈਣ 'ਤੇ ਕਾਰ ਵਿਚ ਹਵਾਦਾਰੀ ਲਈ ਸਨਰੂਫ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸਨਰੂਫ ਕਾਰ ਦੇ ਕੇਬਿਨ ਨੂੰ ਠੰਡਾ ਕਰਨ, ਐਮਰਜੈਂਸੀ ਦੀ ਸਥਿਤੀ ਵਿੱਚ ਬਾਹਰ ਨਿਕਲਣ ਲਈ ਵੀ ਮਦਦਗਾਰ ਹੈ।
ਇਸ ਦੇ ਨਾਲ ਹੀ ਸਨਰੂਫ ਖੁੱਲ੍ਹੇ ਨਾਲ ਸਟੰਟ ਕਰਨ ਨੂੰ ਲੈ ਕੇ ਸਖਤ ਨਿਯਮ ਹਨ। ਜਾਣਕਾਰੀ ਅਨੁਸਾਰ ਜੇਕਰ ਕੋਈ ਵਿਅਕਤੀ ਸਟੰਟ ਕਰਦਾ ਫੜਿਆ ਜਾਂਦਾ ਹੈ ਤਾਂ ਉਸ 'ਤੇ ਮੋਟਰ ਵਹੀਕਲ ਐਕਟ ਦੀ ਧਾਰਾ 184 (ਐਫ) ਤਹਿਤ ਜੁਰਮਾਨਾ ਲਗਾਇਆ ਜਾਂਦਾ ਹੈ। ਪਹਿਲੇ ਅਪਰਾਧ ਲਈ 5,000 ਰੁਪਏ ਅਤੇ ਦੂਜੀ ਉਲੰਘਣਾ ਲਈ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।