Delhi Firing incident: ਦਿੱਲੀ ਦੇ ਸੀਲਮਪੁਰ 'ਚ 2 ਨੌਜਵਾਨਾਂ ਨੂੰ ਲੱਗੀ ਗੋਲੀ, ਇੱਕ ਦੀ ਮੌਤ, ਇੱਕ ਜ਼ਖ਼ਮੀ
Advertisement
Article Detail0/zeephh/zeephh2149088

Delhi Firing incident: ਦਿੱਲੀ ਦੇ ਸੀਲਮਪੁਰ 'ਚ 2 ਨੌਜਵਾਨਾਂ ਨੂੰ ਲੱਗੀ ਗੋਲੀ, ਇੱਕ ਦੀ ਮੌਤ, ਇੱਕ ਜ਼ਖ਼ਮੀ

Delhi Seelampur Firing incident: ਗੋਲੀਬਾਰੀ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਮ੍ਰਿਤਕ ਦੀ ਪਛਾਣ ਅਰਬਾਜ਼ ਵਾਸੀ ਜਾਫਰਾਬਾਦ ਵਜੋਂ ਹੋਈ ਹੈ।

Delhi Firing incident: ਦਿੱਲੀ ਦੇ ਸੀਲਮਪੁਰ 'ਚ 2 ਨੌਜਵਾਨਾਂ ਨੂੰ ਲੱਗੀ ਗੋਲੀ, ਇੱਕ ਦੀ ਮੌਤ, ਇੱਕ ਜ਼ਖ਼ਮੀ

Delhi Seelampur Firing incident:  ਉੱਤਰ ਪੂਰਬੀ ਦਿੱਲੀ ਦੇ ਸੀਲਮਪੁਰ ਥਾਣਾ ਖੇਤਰ 'ਚ ਬਦਮਾਸ਼ਾਂ ਵੱਲੋਂ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀਆਂ ਨੂੰ ਨੇੜਲੇ ਸ਼ਾਸਤਰੀ ਪਾਰਕ ਸਥਿਤ ਜਗਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਹਮਲਾਵਰਾਂ ਦੀ ਪਛਾਣ ਕਰਨ ਲਈ ਆਸਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਦੀ ਪਛਾਣ ਜਾਫਰਾਬਾਦ ਇਲਾਕੇ ਦੇ ਰਹਿਣ ਵਾਲੇ 24 ਸਾਲਾ ਅਰਬਾਜ਼ ਵਜੋਂ ਹੋਈ ਹੈ, ਜਦਕਿ ਜ਼ਖਮੀ ਦੀ ਪਛਾਣ 22 ਸਾਲਾ ਆਬਿਦ ਵਜੋਂ ਹੋਈ ਹੈ, ਜੋ ਜਾਫਰਾਬਾਦ ਇਲਾਕੇ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: Ajnala Murder News: ਮੇਲੇ 'ਚ ਭੇਜਣ ਤੋਂ ਰੋਕਣ 'ਤੇ ਦੋਸਤ ਨੇ ਦੋਸਤ ਦੇ ਪਿਤਾ ਦਾ ਕੀਤਾ ਕਤਲ

ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਡਾ ਜੋਏ ਟਿਰਕੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 8.45 ਵਜੇ ਸੂਚਨਾ ਮਿਲੀ ਸੀ ਕਿ ਸੀਲਮਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਬਲਾਕ ਬ੍ਰਹਮਪੁਰੀ ਪੁਲੀਆ ਦੇ ਨੇੜੇ ਪਬਲਿਕ ਟਾਇਲਟ ਦੇ ਕੋਲ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ, ਜ਼ਖਮੀਆਂ ਨੂੰ ਜਗਪ੍ਰਵੇਸ਼ ਚੰਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਅਰਬਾਜ਼ ਨਾਂ ਦੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਆਬਿਦ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜੀ.ਟੀ.ਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਡੀਸੀਪੀ ਨੇ ਦੱਸਿਆ ਕਿ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਹਮਲਾਵਰਾਂ ਦੀ ਪਛਾਣ ਕਰਨ ਲਈ ਆਸਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਡੀਸੀਪੀ ਦੀ ਸ਼ੁਰੂਆਤੀ ਜਾਂਚ 
ਅਰਬਾਜ਼ ਦੇ ਖਿਲਾਫ ਦੰਗਾ, ਜਬਰਦਸਤੀ, ਆਰਮਜ਼ ਐਕਟ, ਕਤਲ ਦੀ ਕੋਸ਼ਿਸ਼ ਅਤੇ ਕਤਲ ਸਮੇਤ 5 ਮਾਮਲੇ ਦਰਜ ਹਨ। ਪਿਛਲੇ ਸਾਲ ਇੱਕ ਹੋਰ ਮਾਮਲੇ ਵਿੱਚ 5.6.23 ਨੂੰ ਅਰਬਾਜ਼ ਨੂੰ ਜਾਫਰਾਬਾਦ ਇਲਾਕੇ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਹਮਜ਼ਾ (ਅਰਬਾਜ਼ ਦਾ ਭਰਾ) ਮਾਰਿਆ ਗਿਆ ਸੀ। ਇਸ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਖਮੀ ਆਬਿਦ ਖਿਲਾਫ ਵੀ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: Punjab Liquor Rates: ਪਿਆਕੜਾਂ ਲਈ ਵੱਡੀ ਖ਼ਬਰ; ਪੰਜਾਬ 'ਚ ਨਹੀਂ ਵਧਣਗੇ ਸ਼ਰਾਬ ਦੇ ਰੇਟ!
 

Trending news