ਮਹਿੰਗਾ ਹੋਇਆ LPG Cylinder, ਜਾਣੋ ਪੰਜਾਬ ਦੇ 22 ਜ਼ਿਲ੍ਹਿਆਂ 'ਚ ਸਲੰਡਰ ਦੀ ਨਵੀਂ ਕੀਮਤ

ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਵੀ ਸਲੈਂਡਰ ਦੀ ਕੀਮਤ ਵਧੀ ਹੈ, ਹਰ ਮਹੀਨੇ ਦੀ ਸ਼ੁਰੂਆਤ ਵਿੱਚ ਅਤੇ ਫਿਰ 15 ਵੇਂ ਦਿਨ LPG ਸਿਲੰਡਰ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਫਿਰ ਕੀਮਤ 'ਤੇ ਫੈਸਲਾ ਲਿਆ ਜਾਂਦਾ ਹੈ

ਮਹਿੰਗਾ ਹੋਇਆ LPG Cylinder, ਜਾਣੋ ਪੰਜਾਬ ਦੇ 22 ਜ਼ਿਲ੍ਹਿਆਂ 'ਚ ਸਲੰਡਰ ਦੀ ਨਵੀਂ ਕੀਮਤ
ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਵੀ ਸਲੈਂਡਰ ਦੀ ਕੀਮਤ ਵਧੀ ਹੈ

ਦਿੱਲੀ : 1 ਮਾਰਚ ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਨਾਲ ਹੋਈ ਹੈ, ਘਰੇਲੂ ਰਸੋਈ ਗੈਸ ਸਲੰਡਰ ਦੀ ਕੀਮਤ ਵਿੱਚ  (LPG Cylinder Price) ਪ੍ਰਤੀ ਸਲੰਡਰ 25 ਰੁਪਏ ਦਾ ਵਾਧਾ ਹੋਇਆ ਹੈ, ਪਿਛਲੇ ਮਹੀਨੇ ਯਾਨੀ ਫਰਵਰੀ ਵਿੱਚ ਐੱਲ.ਪੀ.ਜੀ  (LPG) ਸਲੰਡਰ ਦੀ ਕੀਮਤ ਵਿੱਚ 3 ਵਾਰ ਵਾਧਾ ਹੋਇਆ ਸੀ, ਇਕੱਲੇ ਫਰਵਰੀ ਵਿੱਚ ਹੀ ਸਲੰਡਰ 100 ਰੁਪਏ ਮਹਿੰਗਾ ਹੋ ਗਿਆ ਸੀ, ਸਿਰਫ਼ 26 ਦਿਨਾਂ ਵਿੱਚ  LPG 125 ਰੁਪਏ ਮਹਿੰਗਾ ਹੋ ਗਿਆ ਹੈ।

ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਸਲੈਂਡਰ ਦੀ ਕੀਮਤ 

ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਵੀ ਸਲੈਂਡਰ ਦੀ ਕੀਮਤ ਵਧੀ ਹੈ, ਅੰਮ੍ਰਿਤਸਰ ਹੁਣ ਸਲੈਂਡਰ ਦੀ ਕੀਮਤ 860 ਰੁਪਏ ਹੋ ਗਈ ਹੈ, ਜਦਕਿ ਬਰਨਾਲਾ 848, ਬਠਿੰਡਾ 848, ਫਰੀਦਕੋਟ 857,ਫਤਿਹਗੜ੍ਹ ਸਾਹਿਬ  828,ਫਾਜ਼ਿਲਕਾ 860, ਫਿਰੋਜ਼ਪੁਰ 862, ਗੁਰਦਾਸਪੁਰ 851, ਹੁਸ਼ਿਆਰਪੁਰ 860, ਜਲੰਧਰ 852,ਕਪੂਰਥਲਾ 849, ਲੁਧਿਆਣਾ 846, ਮਾਨਸਾ 848, ਮੋਗਾ 862, ਮੁਕਤਸਰ 858,ਮੁਕਤਸਰ 858,ਪਠਾਨਕੋਟ 871, ਪਟਿਆਲਾ 828, ਰੂਪਨਗਰ 848, ਸੰਗਰੂਰ 839, ਮੋਹਾਲੀ 828, ਸ਼ਹੀਦ ਭਗਤ ਸਿੰਘ 848, ਤਰਨਤਾਰਨ 859 ਦਾ ਹੁਣ ਸਲੈਂਡਰ ਹੋ ਗਿਆ ਹੈ

25 ਰੁਪਏ ਮਹਿੰਗਾ ਹੋਇਆ LPG ਸਲੰਡਰ

ਹਰ ਮਹੀਨੇ ਦੀ ਸ਼ੁਰੂਆਤ ਵਿੱਚ ਅਤੇ ਫਿਰ 15 ਵੇਂ ਦਿਨ LPG ਸਿਲੰਡਰ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਫਿਰ ਕੀਮਤ 'ਤੇ ਫੈਸਲਾ ਲਿਆ ਜਾਂਦਾ ਹੈ, IOC ਨੇ ਫਰਵਰੀ ਵਿੱਚ 14.2 ਕਿੱਲੋ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 3 ਵਾਰ ਵਾਧਾ ਕੀਤਾ, ਪਹਿਲਾਂ 4 ਫਰਵਰੀ ਨੂੰ ਦੂਜੀ ਵਾਰ, 14 ਫਰਵਰੀ ਨੂੰ ਅਤੇ ਤੀਜੀ ਵਾਰ 25 ਫਰਵਰੀ ਨੂੰ 25 ਰੁਪਏ ਦਾ ਵਾਧਾ ਕੀਤਾ ਗਿਆ ਸੀ,  ਮਾਰਚ ਦੀ ਪਹਿਲੀ ਤਰੀਕ ਨੂੰ ਐਲ.ਪੀ.ਜੀ ਸਿਲੰਡਰ 25 ਰੁਪਏ ਹੋਰ ਮਹਿੰਗਾ ਕਰ ਦਿੱਤਾ ਗਿਆ ਹੈ।

LPG ਸਿਲੰਡਰ ਦੇ ਨਵੇਂ ਰੇਟ 

ਦਿੱਲੀ ਵਿਚ ਸਬਸਿਡੀ ਵਾਲਾ ਸਿਲੰਡਰ ਹੁਣ 25 ਰੁਪਏ ਤੋਂ 819 ਰੁਪਏ ਮਹਿੰਗਾ ਹੋ ਗਿਆ ਹੈ, ਪਹਿਲਾਂ ਇਹ 794 ਰੁਪਏ ਸੀ। ਇਸੇ ਤਰ੍ਹਾਂ ਮੁੰਬਈ ਵਿੱਚ ਵੀ ਐੱਲ.ਪੀ.ਜੀ ਸਿਲੰਡਰ ਲਈ 819 ਰੁਪਏ ਦੇਣੇ  ਪੈਣਗੇ 

4 ਮੈਟਰੋ ਸ਼ਹਿਰਾਂ ਵਿਚ ਐਲ.ਪੀ.ਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ

ਸ਼ਹਿਰ                         1 ਮਾਰਚ ਤੋਂ ਲਾਗੂ ਹੈ ਰੇਟ 
ਦਿੱਲੀ                           819 ਰੁਪਏ 
ਮੁੰਬਈ                          819 ਰੁਪਏ 
ਕੋਲਕਾਤਾ                      845.50 ਰੁਪਏ 
ਚੇਨੱਈ                          835 ਰੁਪਏ 

ਫਰਵਰੀ ਵਿੱਚ 3 ਵਾਰ ਵਧੇ ਸੀ ਰੇਟ 

LPG ਸਿਲੰਡਰ ਦੀਆਂ ਕੀਮਤਾਂ ਦਸੰਬਰ ਵਿੱਚ 2 ਵਾਰ ਵਧਾਈਆਂ ਗਈਆਂ ਸਨ। 1 ਦਸੰਬਰ ਨੂੰ ਇਸ ਦਾ ਰੇਟ  594 ਰੁਪਏ ਤੋਂ ਵਧਾ ਕੇ 644 ਰੁਪਏ ਕੀਤਾ ਗਿਆ ਸੀ ਅਤੇ ਫਿਰ 15 ਦਸੰਬਰ ਨੂੰ ਇਸਦੀ ਕੀਮਤ 694 ਰੁਪਏ ਕਰ ਦਿੱਤੀ ਗਈ ਸੀ। ਯਾਨੀ ਇਕ ਮਹੀਨੇ ਦੇ ਅੰਦਰ 100 ਰੁਪਏ ਦਾ ਵਾਧਾ ਹੋਇਆ ਸੀ। ਪਰ ਜਨਵਰੀ ਵਿੱਚ LPG ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ, ਜਨਵਰੀ ਵਿੱਚ, ਗੈਰ-ਸਬਸਿਡੀ ਵਾਲੇ ਐਲਪੀਜੀ (14.2 ਕਿਲੋਗਰਾਮ) ਦੀ ਕੀਮਤ 694 ਰੁਪਏ ਸੀ. ਫਰਵਰੀ ਦੀ ਸ਼ੁਰੂਆਤ ਵਿਚ, ਘਰੇਲੂ ਗੈਸ ਦੀ ਕੀਮਤ ਵਿਚ ਵਾਧਾ ਨਹੀਂ ਕੀਤਾ ਗਿਆ ਸੀ ਅਤੇ ਇਹ ਆਪਣੀ ਪੁਰਾਣੀ ਕੀਮਤ 694 ਰੁਪਏ ਵਿਚ ਉਪਲਬਧ ਹੋ ਰਿਹਾ ਸੀ

1 ਫਰਵਰੀ ਨੂੰ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ, ਪਰ 4 ਫਰਵਰੀ ਨੂੰ ਇਸ ਦੀ ਦਰ ਫਿਰ ਵਧਾ ਕੇ 719 ਰੁਪਏ ਕਰ ਦਿੱਤੀ ਗਈ ਸੀ। ਯਾਨੀ 25 ਰੁਪਏ ਦਾ ਵਾਧਾ ਹੋਇਆ ਸੀ। ਅਤੇ ਇਕ ਵਾਰ ਫਿਰ, ਐਲਪੀਜੀ ਦੀ ਕੀਮਤ 10 ਦਿਨਾਂ ਦੇ ਅੰਦਰ 50 ਰੁਪਏ ਵਧਾ ਦਿੱਤੀ ਗਈ ਸੀ. ਇਸ ਤੋਂ ਬਾਅਦ 25 ਫਰਵਰੀ ਨੂੰ ਇਸ ਦੀ ਕੀਮਤ ਫਿਰ 769 ਰੁਪਏ ਤੋਂ ਵਧਾ ਕੇ 794 ਰੁਪਏ ਕਰ ਦਿੱਤੀ ਗਈ।

ਇਸ ਤਰਾਂ ਦੀ ਚੈੱਕ ਕਰੋ LPG ਦੀ ਕੀਮਤ 

LPG ਸਿਲੰਡਰ ਦੀ ਕੀਮਤ ਚੈੱਕ ਕਰਨ ਲਈ, ਤੁਹਾਨੂੰ ਸਰਕਾਰੀ ਤੇਲ ਕੰਪਨੀ IOC ਦੀ ਵੈਬਸਾਈਟ 'ਤੇ ਜਾਣਾ ਪਏਗਾ. ਇੱਥੇ ਕੰਪਨੀ ਹਰ ਮਹੀਨੇ ਨਵੇਂ ਰੇਟ ਜਾਰੀ ਕਰਦੀ ਹੈ. https://iocl.com/Products/IndaneGas.aspx ਇਸ ਲਿੰਕ ਤੇ ਤੁਸੀਂ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਦੀ ਚੈੱਕ ਕਰ ਸਕਦੇ ਹੋ

WATCH LIVE TV