ਜਲਦੀ ਆਧਾਰ ਕਾਰਡ Verification ਕਰਾਊ, ਨਹੀਂ ਤਾਂ Driving Licence ਸਮੇਤ ਸਿੱਧੀ ਤੁਹਾਡੇ ਨਾਲ ਜੁੜੀਆਂ ਹੋਰ ਸੇਵਾਵਾਂ ਦਾ ਨਹੀਂ ਲੈ ਸਕੋਗੇ ਫ਼ਾਇਦਾ
Advertisement

ਜਲਦੀ ਆਧਾਰ ਕਾਰਡ Verification ਕਰਾਊ, ਨਹੀਂ ਤਾਂ Driving Licence ਸਮੇਤ ਸਿੱਧੀ ਤੁਹਾਡੇ ਨਾਲ ਜੁੜੀਆਂ ਹੋਰ ਸੇਵਾਵਾਂ ਦਾ ਨਹੀਂ ਲੈ ਸਕੋਗੇ ਫ਼ਾਇਦਾ

ਅਗਰ ਤੁਸੀਂ ਹੁਣ ਤੱਕ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ. ਟਰਾਂਸਪੋਰਟ ਵਿਭਾਗ ਵੱਲੋਂ ਜ਼ਿਆਦਾਤਰ ਸੁਵਿਧਾਵਾਂ ਦੇ ਲਈ ਆਧਾਰ ਨੂੰ ਜ਼ਰੂਰੀ ਬਣਾਇਆ ਜਾ ਰਿਹਾ ਹੈ.

 

 

ਸਰਕਾਰ ਨਾਲ ਜੁੜੀ ਸੁਵਿਧਾਵਾਂ ਦੇ ਲਈ ਆਧਾਰ ਤਾਂ ਪਹਿਲਾਂ ਤੋਂ ਹੀ ਜ਼ਰੂਰੀ ਹੈ, ਪਰ ਹੁਣ ਟਰਾਂਸਪੋਰਟ ਮੰਤਰਾਲਾ ਇਸ ਨੂੰ ਜ਼ਰੂਰੀ ਬਣਾਉਣ ਜਾ ਰਿਹਾ ਹੈ.

ਦਿੱਲੀ: ਸਰਕਾਰ ਨਾਲ ਜੁੜੀ ਸੁਵਿਧਾਵਾਂ ਦੇ ਲਈ ਆਧਾਰ ਤਾਂ ਪਹਿਲਾਂ ਤੋਂ ਹੀ ਜ਼ਰੂਰੀ ਹੈ, ਪਰ ਹੁਣ ਟਰਾਂਸਪੋਰਟ ਮੰਤਰਾਲਾ ਇਸ ਨੂੰ ਜ਼ਰੂਰੀ ਬਣਾਉਣ ਜਾ ਰਿਹਾ ਹੈ. ਖਬਰਾਂ ਦੇ ਮੁਤਾਬਕ ਆਧਾਰ ਦੇ ਬਿਨਾਂ ਵੈਰੀਫਿਕੇਸ਼ਨ ਦੇ ਟਰਾਂਸਪੋਰਟ ਮੰਤਰਾਲੇ ਦੀ 16 ਤਰ੍ਹਾਂ ਦੀਆਂ ਆਨਲਾਈਨ ਅਤੇ ਕੰਟੈਕਟਲੈੱਸ ਸੇਵਾਵਾਂ ਨਹੀਂ ਮਿਲ ਸਕਣਗੀਆਂ, ਜੇਕਰ  ਤੁਸੀਂ ਹੁਣ ਤੱਕ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਹੈ ਤਾਂ ਕਰਵਾ ਲਵੋ

ਇਹ ਸੁਵਿਧਾਵਾਂ ਹੋਣਗੀਆਂ ਪ੍ਰਭਾਵਿਤ 

ਅਗਰ ਤੁਸੀਂ ਟ੍ਰਾਂਸਪੋਰਟ ਵਿਭਾਗ ਦੀ ਆਨਲਾਈਨ ਸੁਵਿਧਾਵਾਂ ਦਾ ਲਾਹਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਆਪਣੇ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਕਰਵਾ ਲਓ, ਕਿਉਂਕਿ ਟਰਾਂਸਪੋਰਟ ਮੰਤਰਾਲਾ ਜਲਦ ਹੀ  ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ,  ਟ੍ਰਾਂਸਪੋਰਟ ਮੰਤਰਾਲੇ 16 ਤਰ੍ਹਾਂ ਦੀ ਆਨਲਾਈਨ ਅਤੇ ਕੰਟੈਕਟਲੈੱਸ ਸੇਵਾਵਾਂ ਦੇ ਆਧਾਰ 'ਤੇ ਵੈਰੀਫਿਕੇਸ਼ਨ ਨੂੰ ਜ਼ਰੂਰੀ ਬਣਾਉਣ ਜਾ ਰਹੀ ਹੈ, ਜਿਸ ਦੇ ਵਿੱਚ  ਲਰਨਿੰਗ ਲਾਈਸੈਂਸ, DL ਦਾ ਰੀਨਿਊਅਲ,  (RC), ਇੰਟਰਨੈਸ਼ਨਲ ਡਰਾਈਵਿੰਗ ਲਾਈਸੈਂਸ, ਨੋਟਿਸ ਆਫ ਟਰਾਂਸਫਰ ਅਤੇ ਵਾਹਨ ਦੇ ਮਾਲੀਕਾਨਾ ਹੱਕ ਦੇ ਵਿੱਚ ਬਦਲਾਅ  ਸ਼ਾਮਲ ਨੇ

ਆਧਾਰ ਕਾਰਡ ਨਾ ਹੋਣ 'ਤੇ ਕੀ ਕਰੋ

 ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਆਧਾਰ ਕਾਰਡ ਨਹੀਂ ਬਣਵਾਇਆ ਹੈ ਉਹ ਸਭ ਤੋਂ ਪਹਿਲਾਂ ਆਧਾਰ ਕਾਰਡ ਦੇ ਲਈ ਅਰਜ਼ੀ ਦੇਣ  ਹੁਣ  ਪੋਸਟ ਆਫਿਸ ਦੇ ਵਿੱਚ ਵੀ ਅਧਾਰ ਕਾਰਡ ਬਣਨੇ ਸ਼ੁਰੂ ਹੋ ਗਏ ਹਨ, ਇਸ ਦਾ ਮਤਲਬ ਇਹ ਹੈ ਕਿ ਹੁਣ ਲੋਕ  ਆਧਾਰ ਸੈਂਟਰ ਅਤੇ ਬੈਂਕ ਤੋਂ ਇਲਾਵਾ ਪੋਸਟ ਆਫਿਸ ਵਿਖੇ ਵੀ ਆਧਾਰ ਕਾਰਡ ਬਣਵਾ ਸਕਦੇ ਹਨ.

ਟ੍ਰਾਂਸਪੋਰਟ ਮੰਤਰਾਲੇ ਨੇ ਮੰਗੇ ਹਨ ਸੁਝਾਅ 

ਟ੍ਰਾਂਸਪੋਰਟ ਮੰਤਰਾਲੇ ਨੇ ਇਸ ਡਰਾਫਟ ਆਰਡਰ ਉੱਤੇ ਲੋਕਾਂ ਦੇ ਸੁਝਾਅ ਮੰਗੇ ਹਨ, ਤਾਂ ਕਿ ਨਵੀਂ ਸੇਵਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਸਕੇ, ਮੰਤਰਾਲੇ ਦੇ ਮੁਤਾਬਕ ਜੋ ਲੋਕ ਆਧਾਰ ਵੈਰੀਫਿਕੇਸ਼ਨ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਨੂੰ ਇਨ੍ਹਾਂ ਸੇਵਾਵਾਂ ਲੈਣ ਦੇ ਲਈ  ਨਿੱਜੀ ਤੌਰ 'ਤੇ ਟਰਾਂਸਪੋਰਟ ਵਿਭਾਗ ਦੇ ਆਫਿਸ ਜਾਣਾ ਹੋਵੇਗਾ, ਇਸ ਲਈ ਚੰਗਾ ਹੈ ਕਿ ਘਰ ਬੈਠੇ ਸੁਵਿਧਾਵਾਂ ਦਾ ਲਾਭ ਲੈਣ ਦੇ ਲਈ ਆਧਾਰ ਕਾਰਡ ਦੀ ਰਜਿਸਟ੍ਰੇਸ਼ਨ ਕਰਵਾ ਦਿੱਤਾ ਜਾਵੇ

WATCH LIVE TV

Trending news