UPSC ਟਾਪਰਾਂ ਨੂੰ ਦੇਖ ਕੇ ਕਈ ਨੌਜਵਾਨ ਇਸ ਖੇਤਰ ਵਿੱਚ ਜਾਣ ਦੀ ਸੋਚਣ ਲੱਗ ਪੈਂਦੇ ਹਨ। ਸਫਲ ਉਮੀਦਵਾਰ ਵੱਲੋਂ ਸਾਂਝੇ ਕੀਤੇ ਗਏ ਤਜਰਬਿਆਂ ਦੇ ਆਧਾਰ 'ਤੇ ਕਿਸੇ ਵੀ ਛੋਟੇ ਸ਼ਹਿਰ ਤੋਂ ਕਿਤਾਬਾਂ, ਨੋਟਿਸ, ਅਖਬਾਰਾਂ ਅਤੇ ਆਨਲਾਈਨ ਪੜ੍ਹਾਈ ਕਰਕੇ ਇਸ ਪੇਪਰ ਨੂੰ ਕ੍ਰੈਕ ਕੀਤਾ ਜਾ ਸਕਦਾ ਹੈ। ਆਉ ਜਾਣਦੇ ਹਾਂ ਘਰ ਬੈਠੇ UPSC ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
ਸਭ ਤੋਂ ਪਹਿਲਾ UPSC ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ ਸਿਵਲ ਸੇਵਾਵਾਂ ਲਈ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਦੇ ਅਹੁਦੇ ਲਈ ਭਰਤੀ ਪ੍ਰੀਖਿਆ ਹਰ ਸਾਲ ਕਰਵਾਈ ਜਾਂਦੀ ਹੈ।
UPSC ਪ੍ਰੀਖਿਆ ਪਾਸ ਕਰਨ ਲਈ ਐਨਸੀਈਆਰਟੀ ਦੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ ਤੇ ਹੋਰ ਕਿਤਾਬਾਂ ਦੀ ਵੀ ਜਾਣਕਾਰੀ ਰੱਖਣਾ ਜ਼ਰੂਰੀ ਹੈ ਤੇ ਯੂਟਿਊਬ ਤੋਂ UPSC ਟਾਪਰ ਦੀਆਂ ਸਲਾਹਾਂ ਨੂੰ ਧਿਆਨ ਨਾਲ ਜ਼ਰੂਰ ਸੁਣੋ।
ਜੇਕਰ ਕਿਸੇ ਕਾਰਨ ਤੁਸੀਂ UPSC ਦੀ ਤਿਆਰੀ ਲਈ ਕੋਚਿੰਗ ਨਹੀਂ ਲੈ ਸਕਦੇ ਤਾਂ ਕੋਚਿੰਗ ਮਾਰਕੀਟ ਵਿੱਚ ਉਪਲਬਧ ਨੋਟਿਸ ਖ਼ਰੀਦੋ ਤੇ ਘਰ ਬੈਠੇ ਸਿਲੇਬਸ ਮੁਤਾਬਕ ਵਿਸ਼ਿਆਂ ਨੂੰ ਤਿਆਰ ਕਰੋ।
ਅੱਜ-ਕੱਲ੍ਹ ਮਾਰਕੀਟ ਵਿੱਚ ਬਹੁਤ ਸਾਰੇ ਪ੍ਰੈਕਟਿਸ ਪੇਪਰ ਦੇ ਨਾਲ ਸੋਲਵ ਆਂਸਰ ਵੀ ਮਿਲ ਜਾਂਦੇ ਹਨ ਤੁਸੀਂ ਘਰ ਬੈਠੇ ਪੜ੍ਹ ਸਕਦੇ ਹੋ।
UPSC ਵਿੱਚ ਕਰੰਟ ਅਫੇਅਰ ਦੀ ਕਾਫੀ ਅਹਿਮਤੀਅਤ ਹੁੰਦੀ ਹੈ। UPSC ਕਲੀਅਰ ਕਰਨ ਲਈ ਰੋਜ਼ਾਨਾ ਅਖ਼ਬਾਰ ਪੜ੍ਹੋ ਤੇ ਹਰ ਖ਼ਬਰ ਦੀ ਅਪਡੇਟ ਹੋਣੀ ਚਾਹੀਦੀ ਹੈ ਤੇ ਅਲੱਗ-ਅਲੱਗ ਆਨਲਾਇਨ ਵੈਬਸਾਈਟ ਤੋਂ ਖ਼ਬਰ ਦੀ ਅਪਡੇਟ ਲੈਂਦੇ ਰਹੋ।
ट्रेन्डिंग फोटोज़