Winter Skincare: ਮੌਸਮ ਦੇ ਬਦਲਾਅ ਕਾਰਨ ਚਿਹਰੇ ਉੱਤੇ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਮੌਸਮ ਵਿੱਚ ਜਿਆਦਾਤਰ ਲੋਕ ਡਰਾਈ ਸਕਿਨ ਤੋਂ ਪਰੇਸ਼ਾਨ ਹੁੰਦੇ ਹਨ।
ਸਰਦੀਆਂ ਵਿੱਚ ਲੋਕ ਪਾਣੀ ਘੱਟ ਪੀਂਦੇ ਹਨ ਜਿਸ ਕਾਰਨ ਡਰਾਈ ਸਕਿਨ ਤੋਂ ਗੁਜਰਨਾ ਪੈਂਦਾ ਹੈ। ਜਿਸ ਨਾਲ ਸਰੀਰ ਪਾਣੀ ਦੀ ਜ਼ਿਆਦਾ ਵਰਤੋਂ ਕਰਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਇਸ ਦਾ ਸਭ ਤੋਂ ਪਹਿਲਾ ਅਸਰ ਚਿਹਰੇ ਉੱਤੇ ਨਜ਼ਰ ਆਉਂਦਾ ਹੈ। ਜਿਸ ਕਾਰਨ ਇਸ ਦੇ ਨਾਲ ਸਰਦੀਆਂ ਵਿੱਚ ਇਸ ਦੀ ਸਮੱਸਿਆ ਹੋਰ ਵੀ ਜਿਆਦਾ ਵੱਧ ਜਾਂਦੀ ਹੈ।
ਸਰਦੀਆਂ ਵਿੱਚ ਅਸੀਂ ਅਕਸਰ ਆਪਣੇ ਚਿਹਰੇ ਨੂੰ ਗਰਮ ਪਾਣੀ ਨਾਲ ਧੋ ਲੈਂਦੇ ਹਾਂ ਜੋ ਇੱਕ ਸਭ ਤੋਂ ਵੱਡੀ ਗਲਤੀ ਹੈ। ਜਿਸ ਨਾਲ ਚਿਹਰਾ ਖੁਸ਼ਕ ਹੋ ਸਕਦਾ ਹੈ। ਗਰਮ ਪਾਣੀ ਨਾਲ ਚਿਹਰਾ ਧੋਣ ਨਾਲ ਚਿਹਰੇ ਦੇ ਰੋਮਾਂ ਤੋਂ ਨਮੀ ਦੂਰ ਹੋ ਜਾਂਦੀ ਹੈ ਅਤੇ ਇਹ ਅੰਦਰੋਂ ਸੁੱਕਾ ਹੋ ਜਾਂਦਾ ਹੈ। ਇਸ ਲਈ ਸਰਦੀਆਂ ਵਿੱਚ ਆਪਣੇ ਚਿਹਰੇ ਨੂੰ ਸਾਧਾਰਨ ਪਾਣੀ ਨਾਲ ਧੋਵੋ।
ਘਿਓ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਚਿਹਰੇ ਨੂੰ ਅੰਦਰੋਂ ਠੀਕ ਕਰਨ ਅਤੇ ਲੰਬੇ ਸਮੇਂ ਤੱਕ ਨਮੀ ਦੇਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਖੁਜਲੀ ਅਤੇ ਜਲਨ ਵਰਗੀਆਂ ਡਰਾਈ ਸਕਿਨ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਹਾਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਘਿਓ ਲਗਾ ਲੈਣਾ ਚਾਹੀਦਾ ਹੈ।
ਚਿਹਰੇ ਨੂੰ ਸਾਫ਼ ਰੱਖਣ ਲਈ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਅਸਲ ਵਿੱਚ, ਨਾਰੀਅਲ ਦੇ ਤੇਲ ਵਿੱਚ ਕਈ ਗੁਣ ਹੁੰਦੇ ਹਨ ਜਿਸ ਨਾਲ ਚਿਹਰਾ ਖਿਲ ਉਠਦਾ ਹੈ।
ਐਲੋਵੇਰਾ ਸਕਰਬ ਡਰਾਈ ਸਕਿਨ ਦੀ ਸਮੱਸਿਆ ਨੂੰ ਤੇਜ਼ੀ ਨਾਲ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਹ ਸਭ ਤੋਂ ਪਹਿਲਾਂ ਚਿਹਰੇ 'ਤੇ ਜਮ੍ਹਾ ਹੋਏ ਡੈੱਡ ਸੈੱਲਾਂ ਨੂੰ ਬਾਹਰ ਕੱਢਦਾ ਹੈ ਅਤੇ ਫਿਰ ਸਕਿਨ ਦੇ ਪੋਰਸ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। Disclaimer: ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।
ट्रेन्डिंग फोटोज़