ਮਲੇਰਕੋਟਲਾ ਦੀ ਰਹਿਣ ਵਾਲੀ ਪੀੜਤ ਔਰਤ ਨੇ ਦੱਸਿਆ ਕਿ ASI ਸੁਖਵਿੰਦਰ ਸਿੰਘ ਨਾਲ ਪਹਿਲੀ ਮੁਲਾਕਾਤ ਲੁਧਿਆਣਾ ਦੇ ਬੱਸ ਸਟੈਂਡ ’ਤੇ ਹੋਈ ਸੀ, ਆਰੋਪੀ ਮੁਲਾਜ਼ਮ ਨੇ ਪਹਿਲਾਂ ਉਸਦੇ ਪਰਿਵਾਰ ਨਾਲ ਨੇੜਤਾ ਬਣਾਈ ਅਤੇ ਫ਼ੇਰ ਉਸ ਨਾਲ ਦੋਸਤੀ ਕੀਤੀ।
Trending Photos
Allegations on Police Officer: ਪੰਜਾਬ ਪੁਲਿਸ ਦੇ ਮੁਲਾਜ਼ਮਾਂ ’ਤੇ ਅਕਸਰ ਹੀ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗਦੇ ਹਨ। ਹੁਣ ਮਾਮਲਾ ਲੁਧਿਆਣਾ ਦੇ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਔਰਤ ਨੇ ਪੁਲਿਸ ਮੁਲਾਜ਼ਮ ਸੁੱਖਵਿੰਦਰ ਸਿੰਘ ’ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਹਨ।
ਔਰਤ ਨੇ ਦੱਸਿਆ ਕਿ ਉਸਦਾ ਘਰਵਾਲਾ ਲੰਬੀ ਬੀਮਾਰੀ ਦੇ ਚੱਲਦਿਆਂ ਮੰਜੇ ’ਤੇ ਹੈ, ਜਿਸ ਕਾਰਨ ਉਸਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਆਰਥਿਕ ਤੰਗੀ ਦਾ ਫ਼ਾਇਦਾ ਚੁੱਕਦਿਆਂ ASI ਸੁਖਵਿੰਦਰ ਸਿੰਘ ਨੇ ਉਸਨੂੰ ਆਪਣੇ ਚੁੰਗਲ ’ਚ ਫਸਾ ਲਿਆ।
ਦੋਸਤ ਨਾਲ ਪੀੜਤ ਔਰਤ ਨੂੰ ਸਬੰਧ ਬਣਾਉਣ ਲਈ ਕੀਤਾ ਮਜ਼ਬੂਰ
ਉਸਦੀ ASI ਸੁਖਵਿੰਦਰ ਸਿੰਘ ਨਾਲ ਪਹਿਲੀ ਮੁਲਾਕਾਤ ਲੁਧਿਆਣਾ ਦੇ ਬੱਸ ਸਟੈਂਡ ’ਤੇ ਹੋਈ ਸੀ, ਆਰੋਪੀ ਪੁਲਿਸ ਮੁਲਾਜ਼ਮ ਨੇ ਪਹਿਲਾਂ ਉਸਦੇ ਪਰਿਵਾਰ ਨਾਲ ਨੇੜਤਾ ਬਣਾਈ ਅਤੇ ਫ਼ੇਰ ਉਸ ਨਾਲ ਦੋਸਤੀ ਕੀਤੀ।
ਔਰਤ ਨੇ ਦੱਸਿਆ ਕਿ ASI ਸੁਖਵਿੰਦਰ ਸਿੰਘ ਨੇ ਆਪਣੇ ਦੋਸਤ ਨਾਲ ਵੀ ਉਸਨੂੰ ਸ਼ਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ। ਪੀੜਤ ਔਰਤ ਨੇ ਜਦੋਂ ਇਨਕਾਰ ਕੀਤਾ ਤਾਂ ASI ਨੇ ਧਮਕੀ ਦਿੱਤੀ ਕਿ ਉਹ ਉਸਦੀ ਅਸ਼ਲੀਲ ਵੀਡੀਓ ਅਤੇ ਫ਼ੋਟੋਆਂ ਵਾਇਰਲ ਕਰ ਦੇਵੇਗਾ।
ਬਿਨਾ ਸਹਿਮਤੀ ਤੋਂ ਗਰਭਪਾਤ ਕਰਵਾਇਆ
ਲਗਾਤਾਰ ਜ਼ਬਰੀ ਸ਼ਰੀਰਕ ਸਬੰਧ ਬਣਾਉਣ ਕਾਰਨ ਉਹ ਸਾਲ 2020 ’ਚ ਗਰਭਵਤੀ ਹੋ ਗਈ ਸੀ, ਜਦੋਂ ਇਸ ਗੱਲ ਦਾ ਪਤਾ ASI ਸੁਖਵਿੰਦਰ ਸਿੰਘ ਨੂੰ ਲੱਗਿਆ ਤਾਂ ਉਸਨੇ ਗਰਭਪਾਤ ਕਰਵਾ ਦਿੱਤਾ। ਇਸ ਸਬੰਧੀ 22 ਸਿਤੰਬਰ, 2022 ਨੂੰ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਆਰੋਪੀ ASI ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ
ਇਸ ਮਾਮਲੇ ਦੀ ਜਾਂਚ ਕਰ ਰਹੇ ASI ਗੁਰਚਨਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਆਰੋਪੀ ਖ਼ਿਲਾਫ਼ ਥਾਣਾ ਸਦਰ ’ਚ IPC ਦੀ ਧਾਰਾ 376 (ਬਲਾਤਕਾਰ), 313 (ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ) ਅਤੇ 506 (ਅਪਰਾਧਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਦੋਂ ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਗਈ ਸਲਾਮੀ!