RBI MPC Meeting: ਰੇਪੋ ਦਰ 'ਚ ਕੋਈ ਬਦਲਾਅ ਨਹੀਂ, RBI MPC ਨੇ ਲਿਆ ਵੱਡਾ ਫੈਸਲਾ
Advertisement

RBI MPC Meeting: ਰੇਪੋ ਦਰ 'ਚ ਕੋਈ ਬਦਲਾਅ ਨਹੀਂ, RBI MPC ਨੇ ਲਿਆ ਵੱਡਾ ਫੈਸਲਾ

RBI MPC Meeting: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁੱਖ ਵਿਆਜ ਦਰਾਂ 'ਤੇ ਮੁਦਰਾ ਨੀਤੀ ਕਮੇਟੀ (MPC) ਦੇ ਫੈਸਲੇ ਦਾ ਐਲਾਨ ਕੀਤਾ ਹੈ।

RBI MPC Meeting: ਰੇਪੋ ਦਰ 'ਚ ਕੋਈ ਬਦਲਾਅ ਨਹੀਂ, RBI MPC ਨੇ ਲਿਆ ਵੱਡਾ ਫੈਸਲਾ

Repo Rate Unchanged: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁੱਖ ਵਿਆਜ ਦਰਾਂ 'ਤੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਅਹਿਮ ਫੈਸਲੇ ਦਾ ਐਲਾਨ ਕੀਤਾ ਹੈ। ਜਦਰਅਸਲ ਕਿਹਾ ਜਾ ਰਿਹਾ ਹੈ ਕਿ RBI MPC ਨੇ ਵਿਆਜ ਦਰਾਂ ਯਾਨੀ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 6.5 ਫੀਸਦੀ 'ਤੇ ਬਰਕਰਾਰ ਰੱਖਿਆ ਗਿਆ ਹੈ।

ਇਹ ਫੈਸਲਾ ਆਰਬੀਆਈ (rbi mpc ਮੀਟਿੰਗ) ਦੀ ਮੁਦਰਾ ਨੀਤੀ ਮੀਟਿੰਗ ਵਿੱਚ ਆਇਆ ਹੈ। ਕੇਂਦਰੀ ਬੈਂਕ ਨੇ ਲਗਾਤਾਰ 7ਵੀਂ ਵਾਰ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਰੇਪੋ ਦਰਾਂ ਅਜੇ ਵੀ 6.5 ਫੀਸਦੀ 'ਤੇ ਬਰਕਰਾਰ ਹਨ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਰਿਜ਼ਰਵ ਬੈਂਕ ਦੀ 6 ਮੈਂਬਰੀ ਕਮੇਟੀ ਨੇ 5-1 ਦੇ ਬਹੁਮਤ ਨਾਲ ਰੈਪੋ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਯਾਨੀ 5 ਨੇ ਰੈਪੋ ਰੇਟ 'ਚ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਬੈਂਕ ਨੇ ਆਖਰੀ ਵਾਰ ਫਰਵਰੀ 2023 ਵਿੱਚ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਸੀ। ਉਸ ਸਮੇਂ ਰੈਪੋ ਦਰਾਂ ਨੂੰ ਵਧਾ ਕੇ 6.5 ਫੀਸਦੀ ਕਰ ਦਿੱਤਾ ਗਿਆ ਸੀ। 

ਰੈਪੋ ਰੇਟ ਨੂੰ 6.5 ਫੀਸਦੀ 'ਤੇ ਹੀ ਰੱਖਿਆ 
ਵਿੱਤੀ ਸਾਲ 2024-25 (FY25) ਵਿੱਚ ਇਹ RBI MPC ਦੀ ਪਹਿਲੀ ਘੋਸ਼ਣਾ ਹੈ। ਕੇਂਦਰੀ ਬੈਂਕ ਨੇ ਪਿਛਲੀਆਂ ਲਗਾਤਾਰ ਛੇ ਐਮਪੀਸੀ ਮੀਟਿੰਗਾਂ ਵਿੱਚ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਸੱਤਵੀਂ ਬੈਠਕ 'ਚ ਵੀ ਰੈਪੋ ਰੇਟ ਨੂੰ 6.5 ਫੀਸਦੀ 'ਤੇ ਹੀ ਰੱਖਿਆ ਗਿਆ ਹੈ। RBI MPC ਦੀ ਤਿੰਨ ਦਿਨਾਂ ਬੈਠਕ 3 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ:  CBSE Exam Format: ਵਿਦਿਆਰਥੀਆਂ ਲਈ ਵੱਡੀ ਖ਼ਬਰ! ਸੀਬੀਐਸੀ ਨੇ 11ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਬਦਲਿਆ ਫਾਰਮੈਟ

ਆਰਬੀਆਈ ਗਵਰਨਰ ਨੇ ਕਿਹਾ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਅਨਿਸ਼ਚਿਤਤਾ ਕਾਰਨ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਮਹਿੰਗਾਈ ਦਰ ਵਿੱਚ ਵਾਧੇ ਨੂੰ ਲੈ ਕੇ ਆਰਬੀਆਈ ਚੌਕਸ ਹੈ। MSF ਦਰ ਨੂੰ 6.75% 'ਤੇ ਬਰਕਰਾਰ ਰੱਖਿਆ ਗਿਆ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐਮਪੀਸੀ ਦੇ ਛੇ ਵਿੱਚੋਂ ਪੰਜ ਮੈਂਬਰ ਰੇਪੋ ਦਰ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਸਨ।

ਆਰਬੀਆਈ ਗਵਰਨਰ ਨੇ ਕਿਹਾ ਕਿ ਵਿੱਤੀ ਸਾਲ 25 ਵਿੱਚ ਜੀਡੀਪੀ ਵਿਕਾਸ ਦਰ 7% ਰਹਿਣ ਦਾ ਅਨੁਮਾਨ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਮੰਗ ਮਜ਼ਬੂਤ ​​ਹੋ ਰਹੀ ਹੈ। ਨਿੱਜੀ ਖਪਤ ਵੀ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 6.8 ਫੀਸਦੀ ਤੋਂ ਵਧਾ ਕੇ 6.9 ਫੀਸਦੀ ਕਰ ਦਿੱਤਾ ਗਿਆ ਹੈ।

Trending news