ਮੋਬਾਇਲ 'ਚ ਇੰਟਰਨੈਟ ਦੀ ਸਪੀਡ ਘੱਟ ਹੋਣ ਦਾ ਕਾਰਨ

ਮੋਬਾਇਲ 'ਚ ਇੰਟਰਨੈਟ ਦੀ ਸਪੀਡ ਘੱਟ ਹੋਣ ਦਾ ਕਾਰਨ

ਤੁਸੀਂ ਜ਼ਰੂਰ 5G ਦਾ ਇੰਤਜ਼ਾਰ ਕਰ ਰਹੇ ਹੋਵੋਗੇ ਪਰ ਇੰਟਰਨੈੱਟ ਸਪੀਡ ਦੇ ਮਾਮਲੇ ਵਿੱਚ ਭਾਰਤ ਦੀ ਸਥਿਤੀ ਹੁਣ ਬਹੁਤੀ ਚੰਗੀ ਨਹੀਂ ਹੈ 

ਮੋਬਾਇਲ 'ਚ ਇੰਟਰਨੈਟ ਦੀ ਸਪੀਡ ਘੱਟ ਹੋਣ ਦਾ ਕਾਰਨ

ਦਿੱਲੀ :  ਤੁਸੀਂ ਜ਼ਰੂਰ 5G ਦਾ ਇੰਤਜ਼ਾਰ ਕਰ ਰਹੇ ਹੋਵੋਗੇ ਪਰ ਇੰਟਰਨੈੱਟ ਸਪੀਡ ਦੇ ਮਾਮਲੇ ਵਿੱਚ ਭਾਰਤ ਦੀ ਸਥਿਤੀ ਹੁਣ ਬਹੁਤੀ ਚੰਗੀ ਨਹੀਂ ਹੈ  ...ਇੱਕ ਰਿਪੋਰਟ ਦੇ ਮੁਤਾਬਕ ਭਾਰਤ ਇੰਟਰਨੈੱਟ ਦੀ ਸਪੀਡ ਦੇ ਮਾਮਲਿਆਂ ਵਿੱਚ ਪਿਛੇ ਰਹਿ ਗਿਆ ਹੈ ਗਿਆ ਹੈ ਦੁਨੀਆ ਭਰ ਵਿਚ ਭਾਰਤ ਦੀ 12.41 Mbps ਦੀ ਔਸਤ ਡਾਊਨਲੋਡ ਸਪੀਡ ਦੇ ਨਾਲ ਮੋਬਾਇਲ ਇੰਟਰਨੈੱਟ ਸਪੀਡ  ਵਿੱਚ  131 ਵੀਹ ਰੈਂਕ ਹੈ

Ookla ਟੈਸਟ ਰਿਪੋਰਟ ਵਿੱਚ ਹੋਇਆ ਖੁਲਾਸਾ

ਇੱਥੋਂ ਤਕ ਕਿ ਸਾਡੇ ਤੋਂ ਜ਼ਿਆਦਾਤਰ ਮਾਮਲਿਆਂ ਵਿੱਚ ਮਾਤ ਖਾਣ ਵਾਲੇ ਦੇਸ਼ ਪਾਕਿਸਤਾਨ ਵਿੱਚ ਵੀ ਇਸ ਮਾਮਲੇ ਚ ਭਾਰਤ ਤੋਂ ਚੰਗੀ ਸਥਿਤੀ ਹੈ ਜਿੱਥੇ ਇੰਟਰਨੈੱਟ  ਦੀ ਸਥਿਤੀ ਕਾਫ਼ੀ ਚੰਗੀ ਹੈ ਹਾਲ ਹੀ ਦੇ ਵਿੱਚ  ਇਨਡੈਕਸ ਦੀ ਰਿਪੋਰਟ ਜਾਰੀ ਹੋਈ ਜਿਸ ਵਿੱਚ ਭਾਰਤ ਦੀ ਤੁਲਨਾ ਵਿਚ ਚੰਗੇ ਜਾਂ ਖ਼ਰਾਬ ਹੋ ਮੋਬਾਇਲ ਸਪੀਡ  ਵਾਲੇ ਸੱਤ ਗੁਆਂਢੀ ਦੇਸ਼ਾਂ ਦੇ ਬਾਰੇ ਵਿਚ ਦੱਸਿਆ ਗਿਆ ਹੈ...ਜਨਵਰੀ  2021 ਦੇ ਲਈ ਓਕਲਾ ਸਪੀਡ ਸਟੇਸਟ ਗਲੋਬਲ ਇੰਡੈਕਸ ਮੁਤਾਬਕ ਭਾਰਤ ਵਿੱਚ 4.76 Mbps  ਦੀ ਅਪਲੋਡ ਸਪੀਡ ਹੈ ਜਦਕਿ ਐਵਰੇਜ ਗਲੋਬਲ ਇੰਟਰਨੈੱਟ ਡਾਊਨਲੋਡ ਸਪੀਡ  46.73 Mbps है. ਇਸ ਦੀ ਤੁਲਨਾ ਵਿੱਚ ਭਾਰਤ ਵਿੱਚ ਡਾਊਨਲੋਡ ਸਪੀਡ 12.49 Mbps ਹੈ ਇਹ ਦੱਸਦੀ ਹੈ ਕਿ ਭਾਰਤ ਕਾਫ਼ੀ ਪਿੱਛੇ ਹੈ

ਪਾਕਿਸਤਾਨ ਵਿਚ ਦੂਜੀ ਸਭ ਤੋਂ  ਤੇਜ਼  ਇੰਟਰਨੈੱਟ ਸਪੀਡ  
ਓਕਲਾ ਸਪੀਡ ਸਟੇਸਟ ਗਲੋਬਲ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਸਾਰਕ ਦੇਸ਼ਾਂ ਵਿਚ  Q4 2020 ਵਿੱਚ ਪਾਕਿਸਤਾਨ ਚ ਦੂਜੀ ਸਭ ਤੋਂ ਤੇਜ਼ ਮੋਬਾਇਲ ਇੰਟਰਨੈੱਟ ਸਪੀਡ ਹੈ ਪਾਕਿਸਤਾਨ ਵਿਚ ਮੋਬਾਇਲ ਇੰਟਰਨੈੱਟ ਦੇ ਲਈ ਔਸਤ ਡਾਊਨਲੋਡ ਸਪੀਡ   17.95 Mbps ਅਤੇ ਅਪਲੋਡ ਸਪੀਡ  11.16 Mbps ਹੈ .

ਸ੍ਰੀਲੰਕਾ ਵੀ ਭਾਰਤ ਤੋਂ ਅੱਗੇ ਆਪਣੀ ਰਿਪੋਰਟ ਵਿੱਚ ਓਕਲਾ ਸਪੀਡ ਸਟੇਸਟ ਗਲੋਬਲ ਇੰਡੈਕਸ ਦਾ ਦਾਅਵਾ ਹੈ ਇੰਟਰਨੈੱਟ ਸਪੀਡ ਦੇ ਮਾਮਲੇ ਵਿੱਚ ਸ੍ਰੀਲੰਕਾ ਵੀ ਭਾਰਤ ਤੋਂ ਅੱਗੇ ਹੈ ਸ੍ਰੀਲੰਕਾ ਵਿੱਚ Q4 2020 ਵਿੱਚ ਭਾਰਤ ਦੀ ਤੁਲਨਾ ਚ ਤੇਜ਼ ਮੋਬਾਇਲ ਇੰਟਰਨੈੱਟ ਸਪੀਡ ਦਰਜ ਕੀਤੀ ਗਈ ਹੈ ਰਿਪੋਰਟ ਦੇ ਮੁਤਾਬਕ ਸ੍ਰੀਲੰਕਾ ਵਿਚ ਔਸਤ ਡਾਊਨਲੋਡ ਸਪੀਡ 17.36 Mbps ਅਤੇ 8.40 Mbps ਅਪਲੋਡ ਸਪੀਡ ਹੈ  

ਭੂਟਾਨ ਵੀ ਭਾਰਤ ਦੀ ਤੁਲਨਾ ਵਿੱਚ ਮਾਲਦੀਵ ਤੋਂ ਤਿੰਨ ਗੁਣਾ ਅੱਗੇ  
ਰਿਪੋਰਟ ਦੱਸਦੀ ਹੈ ਕਿ ਇੰਟਰਨੈੱਟ ਦੇ ਮਾਮਲੇ ਵਿੱਚ ਭੂਟਾਨ ਵੀ ਭਾਰਤ ਦੀ ਤੁਲਨਾ ਵਿੱਚ ਚੰਗੀ ਸਥਿਤੀ ਚ ਹੈ ਕਿਉਂਕਿ ਉੱਥੇ ਡਾਊਨਲੋਡ ਸਪੀਡ 15 Mbps ਦੇ ਕਰੀਬ ਹੈ ਜਦਕਿ ਮਾਲਦੀਵ ਵਿੱਚ ਭਾਰਤ ਦੀ ਤੁਲਨਾ ਚ 3 ਗੁਣਾਂ ਤੇਜ਼ ਮੋਬਾਇਲ ਇੰਟਰਨੈੱਟ ਸਪੀਡ ਹੈ ਜਿੱਥੇ ਮੋਬਾਈਲ ਇੰਟਰਨੈੱਟ ਦੀ ਔਸਤ ਡਾਊਨਲੋਡ ਸਪੀਡ   44.30 Mbps ਅਤੇ 13.83 Mbps ਅਪਲੋਡ ਸਪੀਡ ਹੈ                

ਇਨ੍ਹਾਂ ਦੋ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਅੱਗੇ
ਹੁਣ ਗੱਲ ਕਰਦੇ ਹਾਂ ਅਖੀਰ ਕਿਨ੍ਹਾਂ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਦੇ ਇੰਟਰਨੈੱਟ ਸਪੀਡ ਚੰਗੀ ਹੈ. ਓਕਲਾ ਸਪੀਡ ਸਟੇਸਟ ਗਲੋਬਲ ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਬੰਗਲਾਦੇਸ਼ ਅਤੇ ਅਫਗਾਨਿਸਤਾਨ 10.57 Mbps ਦੀ ਔਸਤ ਡਾਊਨਲੋਡ ਸਪੀਡ ਅਤੇ 7.19 Mbps ਦੀ ਅਪਲੋਡ ਸਪੀਡ ਹੈ ਜਦਕਿ ਅਫਗਾਨਿਸਤਾਨ ਵਿਚ ਸਿਰਫ਼ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਘੱਟ ਮੋਬਾਇਲ ਸਪੀਡ 6.63 Mbps ਅਤੇ 3.33 Mbps ਅਪਲੋਡ ਸਪੀਡ ਹੈ.

WATCH LIVE TV

Trending news