Amritsar Lohri 2024 Video: ਪੰਜਾਬ ਤਿਉਹਾਰਾਂ ਦਾ ਦੇਸ਼ ਹੈ,ਇਥੇ ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਆਉਂਦੇ ਰਹਿੰਦੇ ਹਨ। ਇਹ ਤਿਓਹਾਰ ਲੋਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸ਼ੀਆਂ,ਆਪਸੀ ਏਕਤਾ ਤੇ ਸਰਭ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਹਨ। ਪੰਜਾਬੀਆਂ ਦਾ ਇੱਕ ਪ੍ਰਮੁੱਖ ਤਿਉਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਵਿੱਚ ਲੋਹੜੀ ਦਾ ਤਿਉਹਾਰ ਹਰ ਸਾਲ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅੰਮ੍ਰਿਤਸਰ ਦੇ ਵਿੱਚ ਅਨੋਖੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ।