Kapurthala Flood News: ਪੰਜਾਬ ਭਰ ਵਿੱਚ ਹਰ ਪਾਸੇ ਹੜ੍ਹਾਂ ਦੇ ਨਾਲ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ ਜੌ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਣੀ ਦਾ ਪੱਧਰ ਏਨਾ ਜਿਆਦਾ ਹੈ ਕਿ ਜੌ ਇਲਾਕੇ ਹੜ੍ਹ ਪ੍ਰਭਾਵਿਤ ਹਨ ਉਸਦੇ ਨਾਲ ਲਗਦੇ ਇਲਾਕੇ ਵੀ ਹੁਣ ਇਸਦੀ ਚਪੇਟ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈਂ ਨਦੀ ਵੀ ਆਪਣੇ ਪੂਰੇ ਉਫਾਨ ਤੇ ਹੈ। ਨਦੀ ਦਾ ਪਾਣੀ ਏਨਾ ਵਧ ਚੁੱਕਾ ਹੈ ਕਿ ਇਲਾਕੇ ਦੇ ਲੋਕਾਂ ਵਿੱਚ ਸਹਿਮ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੂਰੀ ਜ਼ਿੰਦਗੀ 'ਚ ਵੇਈਂ ਅੰਦਰ ਦਾ ਪਾਣੀ ਕਦੇ ਨਹੀਂ ਵੇਖਿਆ। ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਹ ਅਪੀਲ ਕੀਤੀ ਹੈ ਕਿ ਇਸ ਉੱਪਰ ਜਲਦ ਕਾਬੂ ਪਾਇਆ ਜਾਵੇ ਨਹੀਂ ਤੇ ਪਾਣੀ ਕੁੱਝ ਪਲਾਂ ਵਿੱਚ ਸ਼ਹਿਰ ਅੰਦਰ ਤਬਾਹੀ ਮੱਚ ਜਾਵੇਗੀ।