Ludhiana News: ਲੁਧਿਆਣਾ ਦੇ ਗਿਆਸਪੁਰਾ ਬਿਜਲੀ ਘਰ ਕੋਲੋਂ ਇੱਕ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਇਹ ਲਾਸ਼ ਕਿਸੇ ਪਰਵਾਸੀ ਵਿਅਕਤੀ ਦੀ ਲੱਗਦੀ ਹੈ ਜਿਸ ਕੋਲੋਂ ਇੱਕ ਸ਼ਨਾਖ਼ਤੀ ਕਾਰਡ ਬਰਾਮਦ ਹੋਇਆ। ਸ਼ਨਾਖ਼ਤੀ ਕਾਰਡ ਦੇ ਅਧਾਰ ਉੱਪਰ ਫੈਕਟਰੀ ਦੇ ਠੇਕੇਦਾਰ ਨੂੰ ਸੰਪਰਕ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਜਾਂਚ ਜਾਰੀ ਹੈ।