Paris Olympics 2024: ਸ਼ੂਟਰ ਮਨੂ ਭਾਕਰ ਤੇ ਅੰਬਾਲਾ ਦੇ ਸਰਬਜੋਤ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ। ਇਸ ਤੋਂ ਬਾਅਦ ਸਰਬਜੋਤ ਸਿੰਘ ਦੇ ਪਰਿਵਾਰ ਅਤੇ ਕੋਚ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਸਰਬਜੋਤ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਮਿੱਤਰ ਖੁਸ਼ੀ ਵਿੱਚ ਝੂਮ ਰਹੇ ਹਨ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ।