Punjab School Video: ਪੰਜਾਬ ਦੇ ਜ਼ਿਲ੍ਹੇ ਬਠਿੰਡਾ ਤੋਂ ਬੇਹੱਦ ਹੀ ਸ਼ਲਾਘਾਯੋਗ ਖ਼ਬਰ ਸਾਹਮਣੇ ਹੈ। ਦੱਸ ਦਈਏ ਕਿ ਬਠਿੰਡਾ ਦਾ ਇੱਕ ਅੰਗਰੇਜ਼ੀ ਮੀਡੀਅਮ ਸਰਕਾਰੀ ਸਕੂਲ ਪੰਜਾਬ ਦਾ ਸਭ ਤੋਂ ਵੱਧ ਦਾਖਲੇ ਕਰਨ ਵਾਲਾ ਪਹਿਲਾ ਸਕੂਲ ਬਣ ਗਿਆ ਹੈ। ਇਸ ਦਾ ਸਿਹਰਾ ਅਧਿਆਪਕ ਰਜਿੰਦਰ ਸਿੰਘ ਨੂੰ ਜਾਂਦਾ ਹੈ। ਅਧਿਆਪਕ ਰਜਿੰਦਰ ਸਿੰਘ ਨੂੰ ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਨੈਸ਼ਨਲ ਬੁੱਕ ਟਰਸਟ ਭਾਰਤ ਵੱਲੋਂ ਸਨਮਾਨਿਤ ਕੀਤਾ ਗਿਆ ਹੈ।