Punjab Health Budget 2023: ਅੱਜ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਡਿਜਿਟਲ ਰੂਪ ਵਿੱਚ ਪੰਜਾਬ ਬਜਟ 2023 ਪੇਸ਼ ਕੀਤਾ ਗਿਆ। ਹਰਪਾਲ ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਆਪਣੇ ਕਈ ਵਾਅਦੇ ਪੂਰੇ ਕਰਨ ਜਾ ਰਹੀ ਹੈ। ਪਰਿਵਾਰ ਅਤੇ ਸਿਹਤ ਵਿਭਾਗ ਲਈ 4781 ਕਰੋੜ ਦਾ ਬਜਟ ਰੱਖਿਆ ਗਿਆ, 142 ਆਮ ਆਦਮੀ ਕਲੀਨਿਕ ਜਲਦੀ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਹੈਲਥ ਸੈਕਟਰ 2023 ਲਈ ਕੈਂਸਰ ਨਾਲ ਨਜਿੱਠਣ ਲਈ ਨਿਊ ਚੰਡੀਗੜ੍ਹ ਵਿੱਚ ਬਣਾਏ ਜਾਣ ਵਾਲੇ ਹਸਪਤਾਲ ਲਈ 17 ਕਰੋੜ ਦਾ ਬਜਟ, ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਅਤੇ ਅਪਗ੍ਰੇਡ ਕਰਨ ਲਈ 40 ਕਰੋੜ ਦਾ ਬਜਟ, 24*7 ਐਮਰਜੈਂਸੀ ਸੇਵਾਵਾਂ ਲਈ 61 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।