Punjab farmers latest news: ਪਿਛਲੇ ਦਿਨਾਂ ਤੋਂ ਰੁਕ ਰੁਕ ਹੋ ਰਹੀ ਬਰਸਾਤ, ਗੜੇਮਾਰੀ, ਨਾਲ ਕਣਕ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਖੇਤਾਂ ਚ ਜਾਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਿਆ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੀ ਪਰ ਏਕੜ 15000 ਰੁਪਏ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਤੇ 10 ਤੋਂ 15 ਦਿਨ ਵਿੱਚ ਮੁਆਵਜ਼ੇ ਦੇ ਪੈਸੇ ਵੀ ਪੀੜਤ ਕਿਸਾਨਾਂ ਦੇ ਖਾਤੇ 'ਚ ਪਾਉਣ ਦੀ ਗੱਲ ਕਹੀ ਸੀ। ਹਾਲਾਂਕਿ, ਬਾਰਸ਼ ਦਾ ਕਹਿਰ ਹੁਣ ਵੀ ਲਗਾਤਾਰ ਜਾਰੀ ਹੈ ਇਸਦੇ ਚਲਦੇ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਇਕੱਠੀਆਂ ਹੋਈਆਂ ਹਨ ਤੇ ਇਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਜ਼ਿਲਾ ਪ੍ਰਸ਼ਾਸਨ ਨੂੰ ਦਿੱਤਾ, ਖ਼ਬਰ ਬਾਰੇ ਪੂਰੀ ਜਾਣਕਾਰੀ ਪਾਉਣ ਲਈ ਵੀਡੀਓ ਨੂੰ ਅੰਤ ਤੱਕ ਵੇਖੋ...