ਗੁਰਬਾਣੀ ਪ੍ਰਸਾਰਣ ਨੂੰ ਲੈ ਕੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਨੇ 24 ਜੁਲਾਈ, 2012 ਨੂੰ ਹਸਤਾਖਰ ਕੀਤੇ ਗਏ ਸਮਝੌਤੇ ਦੇ ਤਹਿਤ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਨੂੰ ਗੁਰਬਾਣੀ ਦੇ ਪ੍ਰਸਾਰਣ ਦੇ ਵਿਸ਼ੇਸ਼ ਅਧਿਕਾਰ ਦਿੱਤੇ ਹਨ। ਇਹ ਸਮਝੌਤਾ 11 ਸਾਲਾਂ ਦੀ ਪੂਰੀ ਮਿਆਦ ਲਈ "ਅਟੱਲ" ਸੀ। ਇਹ ਸਮਝੌਤਾ ਹੁਣ 24 ਜੁਲਾਈ 2023 ਨੂੰ ਖਤਮ ਹੋਣ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ‘ਮਰਿਯਾਦਾ’ ਦੀ ਸੰਭਾਲ ਨਾਲ ਸਬੰਧਤ ਸ਼ਰਤਾਂ ਦੇ ਅਧੀਨ ਖੁੱਲ੍ਹੀਆਂ ਬੋਲੀ ਦੇਣ ਬਾਰੇ ਵਿਚਾਰ ਕਰ ਰਹੀ ਹੈ। ਸੀਐਮ ਭਗਵੰਤ ਮਾਨ ਨੇ ਇੱਕ ਵਿਸ਼ੇਸ਼ ਚੈਨਲ ਨੂੰ ਵਿਸ਼ੇਸ਼ ਅਧਿਕਾਰ ਦੇਣ 'ਤੇ ਸਵਾਲ ਚੁੱਕੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ‘ਸਪੱਸ਼ਟ’ ਤੌਰ ‘ਤੇ ਦਾਅਵਾ ਕੀਤਾ ਕਿ ਸੌਦੇ ‘ਚ ਕੋਈ ਪੱਖਪਾਤ ਨਹੀਂ ਕੀਤਾ ਗਿਆ, ਵਧੇਰੀ ਜਾਣਕਰੀ ਲਈ ਵੀਡੀਓ ਵੇਖੋ ਤੇ ਜਾਣੋ..