ਵਾਇਰਸ 'ਤੇ ਰਿਸਰਚ ਲਈ ਦੇਸ਼ ਦਾ ਦੂਜਾ NIV ਸੈਂਟਰ ਖੁੱਲ੍ਹੇਗਾ ਪੰਜਾਬ 'ਚ,ਕੇਂਦਰ ਨੇ ਦਿੱਤੀ ਮਨਜ਼ੂਰੀ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵੱਲੋਂ ਮੰਗ ਮੰਨਣ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਸੀ 

ਵਾਇਰਸ 'ਤੇ ਰਿਸਰਚ ਲਈ ਦੇਸ਼ ਦਾ ਦੂਜਾ NIV ਸੈਂਟਰ ਖੁੱਲ੍ਹੇਗਾ ਪੰਜਾਬ 'ਚ,ਕੇਂਦਰ ਨੇ ਦਿੱਤੀ ਮਨਜ਼ੂਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵੱਲੋਂ ਮੰਗ ਮੰਨਣ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਸੀ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਵੱਲੋਂ ਵਾਇਰਸ ਦੀ ਰਿਸਰਚ ਦੇ ਲਈ ਸੂਬੇ ਵਿੱਚ ਨੈਸ਼ਨਲ ਇੰਸਟ੍ਰੀਟਯੂਟ ਆਫ਼ ਵਰਲੋਜੀ (NIV) ਖੌਲਣ ਨੂੰ  ਮਨਜ਼ੂਰੀ ਦੇ ਦਿੱਤੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਸ਼ੁਰੂਆਤੀ ਦੌਰ ਦੌਰਾਨ ਪ੍ਰਧਾਨ ਮੰਤਰੀ ਨੂੰ NIA ਦਾ ਦੂਜਾ ਸੈਂਟਰ ਪੰਜਾਬ ਵਿੱਚ ਖੌਲਣ ਦੀ ਇਜਾਜ਼ਤ ਮੰਗੀ ਸੀ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਦਾ ਧੰਨਵਾਦ ਕੀਤਾ ਹੈ, ਇਸ ਤੋਂ ਪਹਿਲਾਂ ਭਾਰਤ ਵਿੱਚ ਸਿਰਫ਼ ਪੁਣੇ ਵਿੱਚ ਹੀ NIA ਦਾ ਸੈਂਟਰ ਸੀ ਜਿੱਥੇ ਵਾਇਰਸ 'ਤੇ  ਰਿਸਰਚ ਦਾ ਕੰਮ ਚੱਲ ਦਾ ਹੈ

 

ਮੁੱਖ ਮੰਤਰੀ ਕੈਪਟਨ ਅਮਰਿੰਦਰ  ਨੇ ਕਿਹਾ ਪੰਜਾਬ ਵਿੱਚ NIA ਸੈਂਟਰ ਖੁੱਲਣ ਦੇ ਨਾਲ ਉੱਤਰੀ ਸੂਬਿਆਂ ਪੰਜਾਬ,ਚੰਡੀਗੜ੍ਹ,ਹਰਿਆਣਾ,ਰਾਜਸਥਾਨ, ਹਿਮਾਚਲ,ਉੱਤਰ ਪ੍ਰਦੇਸ਼,ਜੰਮੂ-ਕਸ਼ਮੀਰ ਨੂੰ ਫਾਇਦਾ ਹੋਵੇਗਾ, 

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਹੈਲਥ ਅਤੇ ਰਿਸਰਚ ਮੰਤਰਾਲੇ ਤੋਂ ਪੰਜਾਬ ਦੇ ਚੀਫ਼ ਸਕੱਤਰ ਨੂੰ ਸਿਧਾਂਤਿਕ ਤੌਰ 'ਤੇ ਮਨਜ਼ੂਰੀ ਮਿਲ ਗਈ ਹੈ , ICMR ਦੇ ਪ੍ਰੋਫੈਸਰ ਬਲਰਾਮ ਬਾਰਗਵਾ ਨੇ  ਸੂਬਾ ਸਰਕਾਰ ਨੂੰ ਕਿਹਾ ਹੈ ਕਿ  ਉਹ 25 ਏਕੜ ਜ਼ਮੀਨ ਲੰਮੇ ਵਕਤ ਦੇ ਲਈ ਲੀਜ਼ 'ਤੇ ਲੈਣ ਤਾਕੀ   ICMR NIV ਦੀ ਉਸਾਰੀ ਕਰ ਸਕੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ NIA 'ਤੇ 400 ਖ਼ਰਚ ਹੋਣਗੇ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜਤਾਈ ਦੀ ਕਿ NIA ਦਾ ਸੈਂਟਰ ਖੁੱਲਣ ਤੋਂ ਬਾਅਦ ਵਾਇਰਸ 'ਤੇ ਹੋਣ ਵਾਲੀ ਰਿਸਰਚ ਵਿੱਚ ਤੇਜ਼ੀ ਆਵੇਗੀ